ਥਾਣਾ ਸਦਰ ਰਾਜਪੁਰਾ ਨੇ ਕੀਤਾ ਦੋ ਵਿਅਕਤੀਆਂ ਵਿਰੁੱਧ ਐਕਸਾਈਜ਼ ਐਕਟ ਤਹਿਤ ਕੇਸ ਦਰਜ ਰਾਜਪੁਰਾ, 27 ਜੁਲਾਈ () : ਥਾਣਾ ਰਾਜਪੁਰਾ ਦੀ ਪੁਲਸ ਨੇ ਦੋ ਵਿਅਕਤੀਆਂ ਵਿਰੁੱਧ ਐਕਸਾਈਜ਼ ਐਕਟ ਤਹਿਤ ਕੇਸ ਦਰਜ ਕੀਤਾ ਹੈ। ਜਿਹੜੇ ਵਿਅਕਤੀਆਂ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ ਵਿਚ ਅਭਿਸ਼ੇਕ ਵਾਸੀ ਪਿੰਡ ਹਿਆਤਪੁਰਾ ਥਾਣਾ ਅਦਮਪੁਰ ਜਿਲਾ ਅਮਰੋਹਾ ਯੂ. ਪੀ. ਹਾਲ ਵਾਸੀ ਪਿੰਡ ਬਾਸਪਦਮਕਾ ਜਿਲਾ ਰਿਵਾੜੀ ਹਰਿਆਣਾ ਅਤੇ ਗੋਪਾਲ ਸ਼ਰਮਾ ਵਾਸੀ ਪਿੰਡ ਤੈਪੂਗੜ੍ਹਾ ਥਾਣਾ ਤੈਪੂਗੜ੍ਹਾ ਰਾਜਸਥਾਨ ਸ਼ਾਮਲ ਹਨ। ਪੁਲਸ ਮੁਤਾਬਕ ਏ. ਐਸ. ਆਈ. ਹਰਭਜਨ ਸਿੰਘ ਜੋ ਪੁਲਸ ਪਾਰਟੀ ਸਮੇਤ ਗੈਰ ਸਮਾਜਿਕ ਅਨਸਰਾਂ ਦੀ ਭਾਲ ਵਿਚ ਪਿੰਡ ਪਿਲਖਣੀ ਦੇ ਕੋਲ ਮੌਜੁਦ ਸਨ ਨੂੰ ਸੂਚਨਾ ਮਿਲੀ ਕਿ ਉਕਤ ਵਿਅਕਤੀ ਕੈਂਟਰ ਵਿਚ ਸ਼ਰਾਬ ਲਿਆ ਰਹੇ ਹਨ। ਜਿਸ ਤੇ ਪੁਲਸ ਨੇ ਐਕਸਾਈਜ਼ ਐਕਟ ਤਹਿਤ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
