post

Jasbeer Singh

(Chief Editor)

crime

ਥਾਣਾ ਸਦਰ ਸਮਾਣਾ ਨੇ ਕੀਤਾ ਤਿੰਨ ਵਿਅਕਤੀਆਂ ਵਿਰੱਧ ਕੇਸ ਦਰਜ

post-img

ਥਾਣਾ ਸਦਰ ਸਮਾਣਾ ਨੇ ਕੀਤਾ ਤਿੰਨ ਵਿਅਕਤੀਆਂ ਵਿਰੱਧ ਕੇਸ ਦਰਜ ਸਮਾਣਾ, 18 ਜੁਲਾਈ () : ਥਾਣਾ ਸਦਰ ਸਮਾਣਾ ਦੀ ਪੁਲਸ ਨੇ ਸਿ਼ਕਾਇਤਕਰਤਾ ਨੀਤੂ ਰਾਣੀ ਨਿਰੀਖਕ ਸਹਿਕਾਰੀ ਸਭਾਵਾਂ ਪਿੰਡ ਬੁਜਰਕ ਥਾਣਾ ਸਦਰ ਸਮਾਣਾ ਦੀ ਸਿ਼ਕਾਇਤ ਦੇ ਆਧਾਰ ਤੇ ਧਾਰਾ 409 ਆਈ. ਪੀ. ਸੀ. ਤਹਿਤ ਤਿੰਨ ਵਿਅਕਤੀਆਂ ਵਿਰੁੱਧ ਕੇਸ ਦਰਜ ਕੀਤਾ ਹੈ। ਜਿਹੜੇ ਵਿਅਕਤੀਆਂ ਖਿਲਾਫ਼ਕੇਸ ਦਰਜ ਕੀਤਾ ਗਿਆ ਹੈ ਵਿਚ ਕੇਵਲ ਸਿੰਘ (ਸਾਬਕਾ ਪ੍ਰਧਾਨ ਸਹਿਕਾਰੀ ਸਭਾ ਕਕਰਾਲਾ) ਪੁੱਤਰ ਮਹਿੰਦਰ ਸਿੰਘ, ਬਲਵੀਰ ਸਿੰਘ ਪੁੱਤਰ ਗੁਰਦੇਵ ਸਿੰਘ, ਹਰਮੇਲ ਸਿੰਘ ਪੁੱਤਰ ਸਾਧੂ ਸਿੰਘ (ਕਮੈਟੀ ਮੈਂਬਰ ਸਹਿਕਾਰੀ ਸਭਾ ਕਕਰਾਲਾ) ਵਾਸੀਆਨ ਕਕਰਾਲਾ ਸ਼ਾਮਲ ਹਨ। ਪੁਲਸ ਕੋਲ ਦਰਜ ਕਰਵਾਈ ਸਿ਼ਕਾਇਤ ਵਿਚ ਨੀਤੂ ਰਾਣੀ ਨੇ ਦੱਸਿਆ ਕਿ ਉਪਰੋਕਤ ਤਿੰਨਾਂ ਵਿਅਕਤੀਆਂ ਨੇ ਮਿਲੀਭੁਗਤ ਕਰਕੇ ਸਹਿਕਾਰੀ ਸਭਾ ਦਾ ਸਟਾਕ ਖੁਰਕ ਬੁਰਦ ਕਰਕੇ 2 ਲੱਖ 30 ਹਜ਼ਾਰ 800 ਰੁਪਏ ਦਾ ਗਠਨ ਕੀਤਾ। ਜਿਸ ਤੇ ਕੀਤੀ ਗਈ ਪੜ੍ਹਤਾਲ ਉਪਰੰਤ ਤਿੰਨਾਂ ਤੇਕੇਸ ਦਰਜ ਕੀਤਾ ਗਿਆ ਹੈ। ਪੁਲਸ ਨੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Related Post