July 6, 2024 01:25:13
post

Jasbeer Singh

(Chief Editor)

Patiala News

ਮੇਰੀ ਸਿਹਤ, ਮੇਰਾ ਅਧਿਕਾਰ‘‘ ਵਿਸ਼ੇ ਤਹਿਤ ਮਨਾਇਆ ਵਿਸ਼ਵ ਸਿਹਤ ਦਿਵਸ

post-img

ਪਟਿਆਲਾ, 6 ਅਪ੍ਰੈਲ (ਜਸਬੀਰ)-ਜਿਲਾ ਸਿਹਤ ਵਿਭਾਗ ਵੱਲੋਂ ਵਿਦਿਆਰਥੀਆਂ ਨੂੰ ਸਿਹਤਮੰਦ ਜੀਵਨ ਜਿਉਣ ਲਈ ਜਾਗਰੂਕ ਕਰਨ ਲਈ ਕਾਰਜਕਾਰੀ ਸਿਵਲ ਸਰਜਨ ਡਾ. ਜਗਪਾਲਇੰਦਰ ਸਿੰਘ ਦੀ ਅਗਵਾਈ ਅਧੀਨ ‘‘ਮੇਰੀ ਸਿਹਤ, ਮੇਰਾ ਅਧਿਕਾਰ‘‘  ਵਿਸ਼ੇ  ਤਹਿਤ ਵਿਸ਼ਵ ਸਿਹਤ ਦਿਵਸ ਦਾ ਆਯੋਜਨ ਮਾਤਾ ਸਾਹਿਬ ਕੌਰ ਖਾਲਸਾ ਗਰਲਜ਼ ਕਾਲਜ ਆਫ ਐਜ਼ੂਕੇਸ਼ਨ , ਪਟਿਆਲਾ ਵਿਖੇ ਕੀਤਾ ਗਿਆਜਿਸ ਵਿੱਚ ਦਫਤਰ ਸਿਵਲ ਸਰਜਨ ਤੋਂ ਕਾਰਜਕਾਰੀ ਸਿਵਲ ਸਰਜਨ ਡਾ. ਜਗਪਾਲਇੰਦਰ ਸਿੰਘ,ਜਿਲਾ ਪਰਿਵਾਰ ਭਲਾਈ ਅਫਸਰ ਡਾ. ਐਸ ਜੇ ਸਿੰਘ, ਜਿਲ੍ਹਾ ਐਪੀਡੋਮੋਲੋਜਿਸਟ ਡਾ. ਸੁਮੀਤ ਸਿੰਘ, ਡਿਪਟੀ ਮਾਸ ਮੀਡੀਆ ਅਫਸਰ ਭਾਗ ਸਿੰਘ ਤੇ ਜ਼ਸਜੀਤ ਕੌਰ, ਜਿਲਾ ਬੀ ਸੀ ਸੀ ਕੁਆਰਡੀਨੇਟਰ ਜ਼ਸਵੀਰ ਕੌਰ ਅਤੇ ਬਿੱਟੂ ਵੱਲੋਂ ਸ਼ਮੂਲੀਅਤ ਕੀਤੀ ਗਈ ਸਿਵਲ ਸਰਜਨ ਡਾ. ਜਗਪਾਲਇੰਦਰ ਸਿੰਘ ਨੇਂ  ਵਿਦਿਅਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਵਿਸ਼ਵ ਸਿਹਤ ਦਿਵਸ ਲੋਕਾਂ ਨੁੰ ਸਿਹਤਮੰਦ ਰੱਖਣ ਲਈ ਸਿਹਤ ਨਾਲ ਸਬੰਧਤ ਮੁਦਿਆਂ ਅਤੇ ਸੱਮਸਿਆਵਾ ਦੇ ਹਲ ਪ੍ਰਤੀ ਜਾਗਰੁਕ ਕਰਨ ਲਈ ਸੰਸਾਰ ਦੇ ਕੋਨੇ ਕੋਨੇ ਵਿੱਚ ਮਨਾਇਆ ਜਾਂਦਾ ਹੈ ਤਾਂ ਜੋ ਸਿਹਤਮੰਦ ਰਹਿ ਕੇ ਮਜਬੂਤ ਸਮਾਜ ਦੀ ਸਥਾਪਨਾ ਕੀਤੀ ਜਾ ਸਕੇ ਉਹਨਾਂ ਕਿਹਾ ਕਿ ਸਿਹਤਮੰਦ ਹੋਣ ਦਾ ਮਤਲਬ ਕੇਵਲ ਬਿਮਾਰੀਆਂ ਤੋਂ ਰਹਿਤ ਹੋਣਾ ਹੀ ਨਹੀਂ ਬਲਕਿ ਮਨੁੱਖ ਦਾ ਸ਼ਰੀਰਿਕ, ਮਾਨਸਿਕ ਅਤੇ ਸਮਾਜਿਕ ਤੌਰ ਤੇ ਵੀ ਸਿਹਤਮੰਦ ਹੋਣਾ ਹੈ ਉਹਨਾਂ ਕਿਹਾ ਕਿ ਵਾਤਾਵਰਣ ਅਤੇ ਸਾਡੀਆਂ ਖਾਣ ਪੀਣ/ਰਹਿਣ ਸਹਿਣ ਦੀਆਂ ਆਦਤਾਂ ਵਿੱਚ ਤਬਦੀਲੀਆਂ ਆਉਣ ਕਰਕੇ ਬਿਮਾਰੀਆਂ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ,ਜਿਹਨਾਂ ਤੋਂ ਬਚਾਅ ਦੀ  ਜਾਗਰੂਕਤਾ ਲਈ ਅਜਿਹੇ ਸਿਹਤ ਦਿਵਸ ਮਨਾਏ ਜਾਂਦੇ ਹਨ। ਜਿਲਾ ਪਰਿਵਾਰ ਭਲਾਈ ਅਫਸਰ ਡਾ. ਐਸ ਜੇ ਸਿੰਘ ਨੇ ਇਸ ਮੌਕੇ ਗਰਭਵਤੀ ਮਾਵਾਂ ਅਤੇ ਬੱਚਿਆ ਦੇ ਸਬੰਧ ਵਿੱਚ ਸਿਹਤ ਸਹੂਲਤਾਂ ਬਾਰੇ ਸਰੋਤਿਆਂ ਨੂੰ ਜਾਗਰੂਕ ਕੀਤਾ। ਜਿਲ੍ਹਾ ਐਪੀਡੋਮੋਲੋਜਿਸਟ ਡਾ. ਸੁਮੀਤ ਸਿੰਘ ਨੇਂ ਦਿਵਸ ਦੇ ਥੀਮ ‘‘ਮੇਰੀ ਸਿਹਤ, ਮੇਰਾ ਅਧਿਕਾਰ‘‘  ਵਿਸ਼ੇ ਤੇ ਸਮਾਜ ਦੇ ਹਰੇਕ ਵਰਗ ਲਈ ਸਿਹਤ ਸਹੁਲਤਾਂ ਤੇ ਸੁਵਿਧਾਂਵਾ ਦੀ ਇੱਕ ਸਾਰ ਵੰਡ ਤੇ ਲੋੜ ਮੁਤਾਬਕ ਹਰੇਕ ਨੂੰ ਬਰਾਬਰ  ਦੀ ਮਹੱਤਤਾ ਬਾਰੇ ਦੱਸਿਆ ਉਹਨਾਂ ਵਿਸ਼ਵ ਸਿਹਤ ਸੰਸਥਾ ਦੀ ਜਰੂਰਤ ਅਤੇ ਉਸ ਦੀ ਮਹੱਤਤਾ ਬਾਰੇ ਵੀ ਗੱਲ ਕੀਤੀ  ਇਸ  ਮੋਕੇ ਵਿਦਿਆਰਥੀਆਂ ਦੇ ਪੇਂਟਿੰਗ ਮੁਕਾਬਲੇ ਵੀ ਕਰਵਾਏ ਗਏ ਅਤੇ ਪਹਿਲਾ, ਦੂਸਰਾ ਅਤੇ ਵੱਲੋਂ ਤੀਸਰਾ ਸਥਾਨ ਪ੍ਰਾਪਤ ਕਰਨ ਤੇ ਵਿਦਿਆਰਥੀਆਂ ਨੂੰ ਸਨਾਮਨ ਚਿੰਨ ਦੇ ਕੇ ਸਨਮਾਨਤ ਕੀਤਾ ਗਿਆ । ਅਖੀਰ ਪਿ੍ਰੰਸੀਪਲ ਡਾ. ਹਰਮੀਤ ਕੌਰ ਅਤੇ ਪ੍ਰੋਗਰਾਮ ਕੁਆਰਡੀਨੇਟਰ ਡਾ. ਗੁਰਵਿੰਦਰ ਕੌਰ, ਡਾ. ਦਿਵਜੋਤ ਸਿੰਘ ਜਿਲ੍ਹਾ ਐਪੀਡੀਮੋਲੋਜਿਸਟ  ਵੱਲੋਂ ਸਿਹਤ ਅਧਿਕਾਰੀਆਂ ਦਾ ਵਿਦਿਆਰਥੀਆਂ ਨੂੰ ਬਹੁਮੁਲੀ ਜਾਣਕਾਰੀ ਦੇਣ ਲਈ ਧੰਨਵਾਦ ਵੀ ਕੀਤਾ।   

Related Post