
ਕਾਂਗਰਸ ਨੇ ਹਮੇਸ਼ਾ ਹੀ ਮਾਹਿਲਾ ਸ਼ਕਤੀਕਰਨ ਨੂੰ ਪਹਿਲ ਦਿੱਤੀ:ਡਾ. ਗਾਂਧੀ
- by Jasbeer Singh
- April 17, 2024

ਪਟਿਆਲਾ, 17 ਅਪ੍ਰੈਲ (ਜਸਬੀਰ) : ਜਿਲਾ ਕਾਂਗਰਸ ਕਮੇਟੀ ਮਾਹਿਲਾ ਸ਼ਹਿਰੀ ਦੀ ਪ੍ਰਧਾਨ ਰੇਖਾ ਅਗਰਵਾਲ ਅਤੇ ਉਨ੍ਹਾਂ ਟੀਮ ਨੇ ਪਟਿਆਲਾ ਲੋਕ ਸਭਾ ਹਲਕੇ ਤੋਂ ਕਾਂਗਰਸ ਦੇ ਉਮੀਵਾਰ ਡਾ. ਧਰਮਵੀਰ ਗਾਂਧੀ ਨੂੰ ਕੀਤਾ ਸਨਮਾਨਤ ਕੀਤਾ ਅਤੇ ਕਿਹਾ ਭਰੋਸਾ ਦਿਵਾਇਆ ਕਿ ਜਿਲਾ ਕਾਂਗਰਸ ਕਮੇਟੀ ਪਟਿਆਲਾ ਸ਼ਹਿਰੀ ਦੀ ਸਮੁੱਚੀ ਟੀਮ ਲੋਕ ਸਭਾ ਚੋਣਾ ਵਿਚ ਦਿਨ ਰਾਤ ਇੱਕ ਕਰ ਦੇਵੇਗੀ। ਉਨ੍ਹਾਂ ਕਿਹਾ ਕਿ ਇਸ ਵਾਰ ਪੰਜਾਬ ਦੇ ਨਹੀਂ ਸਗੋਂ ਪੁਰੇ ਦੇਸ਼ ਦੇ ਲੋਕ ਮਨ ਬਣਾ ਚੁੱਕੇ ਹਨ ਕਿ ਦੇਸ ਦੀ ਕਮਾਂਡ ਸ੍ਰੀ ਰਾਹੁਲ ਗਾਂਧੀ ਦੇ ਹੱਥ ਵਿਚ ਦੇਣੀ ਹੈ। ਇਸ ਲਈ ਸ੍ਰੀ ਰਾਹੁਲ ਗਾਂਧੀ ਨੂੰ ਪ੍ਰਧਾਨ ਮੰਤਰੀ ਦੀ ਕੁਰਸੀ ’ਤੇ ਬਿਠਾਉਣ ਲਈ ਪਟਿਆਲਾ ਤੋਂ ਡਾ. ਧਰਮਵੀਰ ਗਾਂਧੀ ਦਾ ਇਥੋਂ ਚੁਣ ਦੇ ਜਾਣਾ ਜ਼ਰੂਰੀ ਹੈ ਅਤੇ ਮਾਹਿਲਾ ਕਾਂਗਰਸ ਡਾ. ਗਾਂਧੀ ਦੀ ਜਿੱਤ ਵਿਚ ਆਪਣਾ ਬਣਦਾ ਪੁਰਾ ਯੋਗਦਾਨ ਪਾਵੇਗੀ। ਪਟਿਆਲਾ ਲੋਕ ਸਭਾ ਹਲਕੇ ਤੋਂ ਕਾਂਗਰਸ ਦੇ ਉਮੀਦਵਾਰ ਡਾ. ਧਰਮਵੀਰ ਗਾਂਧੀ ਨੇ ਕਿਹਾ ਕਿ ਕਾਂਗਰਸ ਨੇ ਹਮੇਸ਼ਾਂ ਹੀ ਮਾਹਿਲਾ ਸ਼ਸਕਤੀਕਰਨ ਨੂੰ ਪਹਿਲ ਦਿੱਤੀ ਹੈ। ਕਾਂਗਰਸ ਹੀ ਅਜਿਹੀ ਪਾਰਟੀ ਹੈ ਜਿਹੜੀ ਕਿ ਸਾਰੇ ਵਰਗਾਂ ਨੂੰ ਨਾਲ ਲੈ ਕੇ ਚਲ ਸਕਦੀ ਹੈ। ਉਨ੍ਹਾਂ ਮਾਹਿਲਾ ਵਿੰਗ ਦੀ ਸ਼ਹਿਰੀ ਪ੍ਰਧਾਨ ਰੇਖਾ ਅਗਰਵਾਲ ਦੀ ਸ਼ਲਾਘਾ ਕੀਤੀ ਕਿ ਉਨ੍ਹਾਂ ਵੱਲੋਂ ਹਮੇਸ਼ਾਂ ਹੀ ਅੱਗੇ ਹੋ ਕੇ ਮਾਹਿਲਾਵਾਂ ਦੇ ਹਿੱਤਾਂ ਦੀ ਲੜਾਈ ਲੜੀ ਜਾਂਦੀ ਹੈ। ਇਸ ਮੌਕੇ ਬਲਾਕ ਪ੍ਰਧਾਨ ਬਿਸਨ ਨਗਰ ਗੁਰਮੀਤ ਕੋਰ , ਬਲਾਕ ਪ੍ਰਧਾਨ ਤਿਪ੍ਰੜੀ ਰੇਨੂੰ ਯਾਦਵ , ਬਲਾਕ ਪ੍ਰਧਾਨ ਕਿਲਾਂ ਮੁਬਾਰਕ ਡਿੰਪਲ ਗਿੱਲ , ਬਲਾਕ ਪ੍ਰਧਾਨ ਲਹਿਲ ਪਲਵੀ ਜੈਨ , ਸਾਂਤੀ ਦੇਵੀ ਐਮ ਸੀ , ਵਾਇਸ ਪ੍ਰਧਾਨ ਗੁਰਦੇਵ ਕੌਰ , ਵਾਇਸ ਪ੍ਰਧਾਨ ਕਿਰਪਾਲ ਕੋਰ ਅਤੇ ਸੇਵਾ ਦਲ ਦੀ ਪ੍ਰਧਾਨ ਰਾਣੀ ਵੀ ਹਾਜਰ ਸਨ।