post

Jasbeer Singh

(Chief Editor)

Patiala News

ਸ੍ਰੀ ਕਾਲੀ ਮਾਤਾ ਮੰਦਿਰ ਵਿਖੇ ਮਾੜੇ ਪ੍ਰਬੰਧਾਂ ਨੇ ਹਿੰਦੂਆਂ ਦੇ ਜਖਮਾਂ 'ਤੇ ਲੂਣ ਛਿੜਕਿਆ : ਆਰ ਕੇ ਸਿੰਗਲਾ

post-img

ਸ੍ਰੀ ਕਾਲੀ ਮਾਤਾ ਮੰਦਿਰ ਵਿਖੇ ਮਾੜੇ ਪ੍ਰਬੰਧਾਂ ਨੇ ਹਿੰਦੂਆਂ ਦੇ ਜਖਮਾਂ 'ਤੇ ਲੂਣ ਛਿੜਕਿਆ : ਆਰ ਕੇ ਸਿੰਗਲਾ - ਮੰਦਿਰ ਵਿਖੇ ਸਹੀ ਪ੍ਰਬੰਧ ਨਾ ਕਰ ਜਿਲਾ ਪ੍ਰਸ਼ਾਸ਼ਨ ਨੇ ਦਿੱਤਾ ਨਲਾਇਕੀ ਦਾ ਸਬੂਤ - ਜਲਦ ਕਮਿਸ਼ਨਰ ਮਾਂਗਟ ਤੇ ਮੁੱਖ ਮੰਤਰੀ ਪੰਜਾਬ ਨੂੰ ਦਿੱਤਾ ਜਾਵੇਗਾ ਮੰਗ ਪੱਤਰ ਪਟਿਆਲਾ : ਸ੍ਰੀ ਰਾਮ ਚੈਰੀਟੇਬਲ ਐਂਡ ਵੈਲਫੇਅਰ ਸੁਸਾਇਟੀ ਸ੍ਰੀ ਕਾਲੀ ਮਾਤਾ ਮੰਦਿਰ ਦੇ ਚੀਫ ਪੈਟਰਨ ਤੇ ਭਾਰਤ ਸਰਕਾਰ ਦੇ ਸਾਬਕਾ ਚੇਅਰਮੈਨ ਆਰ. ਕੇ. ਸਿੰਗਲਾ ਅੱਜ ਸ੍ਰੀ ਕਾਲੀ ਮਾਤਾ ਮੰਦਿਰ ਵਿਖੇ ਲੰਘੀ ਅਸ਼ਟਮੀ ਦੇ ਦਿਨ ਮਾੜੇ ਪ੍ਰਬੰਧਾਂ ਕਾਰਨ ਸੰਗਤਾਂ ਨੂੰ ਹੋਈਆਂ ਪਰੇਸ਼ਾਨੀਆਂ ਦੇ ਚਲਦਿਆਂ ਅੱਜ ਇਥੇ ਆਖਿਆ ਕਿ ਜਿਲਾ ਪ੍ਰਸ਼ਾਸ਼ਨ ਨੇ ਸਹੀ ਪ੍ਰਬੰਧ ਨਾ ਕਰਕੇ ਆਪਣਂ ਨਲਾਇਕੀਆਂ ਦਾ ਸਬੂਤ ਦਿੱਤਾ ਹੈ ਅਤੇ ਹਿੰਦੂਆਂ ਦੇ ਜਖਮਾਂ 'ਤੇ ਲੂਣ ਛਿੜਕਿਆ ਹੈ । ਆਰ. ਕੇ. ਸਿੰਗਲਾ ਨੇ ਆਖਿਆ ਕਿ ਸ੍ਰੀ ਕਾਲੀ ਮਾਤਾ ਮੰਦਿਰ ਵਿਖੇ ਸਹੀ ਪ੍ਰਬੰਧ ਨਾ ਹੋਣ ਦੇ ਜਿੰਮੇਵਾਰ ਸਿਧੇ ਤੌਰ 'ਤੇ ਡੀ. ਸੀ. ਪਟਿਆਲਾ ਹਨ । ਉਨਾ ਆਖਿਆ ਕਿ ਅੰਤਾਂ ਦੀ ਗਰਮੀ ਅਤੇ ਧੁੱਪ ਵਿਚ ਨਾ ਤਾਂ ਕੋਈ ਦਰੀਆਂ ਦਾ ਪ੍ਰਬੰਧ ਕੀਤਾ ਗਿਆ ਸੀ ਤੇ ਨਾ ਹੀ ਪੀਣ ਵਾਲੇ ਪਾਣੀ ਦਾ ਕੋਈ ਪ੍ਰਬੰਧ ਨਜਰ ਆ ਰਿਹਾ ਹੈ ਅਤੇ ਲੋਕਾਂ ਦੀ ਜਮ ਕੇ ਖੱਜਲ ਖੁਆਰੀ ਹੋ ਰਹੀ ਸੀ ਅਤੇ ਲੋਕ ਪ੍ਰਸ਼ਾਸ਼ਨ ਦੇ ਮਾੜੇ ਪ੍ਰਬੰਧਾਂ ਨੂੰ ਕੋਸ ਰਹੇ ਸਨ । ਆਰ. ਕੇ. ਸਿੰਗਲਾ ਨੇ ਆਖਿਆ ਕਿ ਉਹ ਸ੍ਰੀ ਭੂਤਨਾਥ ਮੰਦਿਰ ਪਟਿਆਲਾ ਦੇ ਸਕੱਤਰ ਵੀ ਹਨ, ਜਿਸ ਕਾਰਨ ਹਿੰਦੂ ਸਮਾਜ ਨੂੰ ਆ ਰਹੀਆਂ ਪਰੇਸ਼ਾਨੀਆਂ ਨੂੰ ਉਨਾ ਦੇਖਦਿਆਂ ਇਕ ਦਰਜਨ ਵਾਰ ਡੀ. ਸੀ. ਪਟਿਆਲਾ ਤੇ ਹੋਰ ਅਧਿਕਾਰੀਆਂ ਨੂੰ ਫੋਨ ਵੀ ਕੀਤੇ ਪਰ ਕੋਈ ਵੀ ਸੁਣਵਾਈ ਕਰਨ ਲਈ ਤਿਆਰ ਨਹੀ ਸੀ, ਜਿਸ ਕਾਰਨ ਪਟਿਆਲਾ ਡਵੀਜਨ ਦੇ ਕਮਿਸ਼ਨਰ ਸ੍ਰੀ ਮਾਂਗਟ ਨਾਲ ਗੱਲਬਾਤ ਕੀਤੀ ਗਈ, ਜਿਨਾ ਨੂੰ ਆਉਣ ਵਾਲੇ ਦਿਨਾਂ ਅੰਦਰ ਇਕ ਵਿਸ਼ੇਸ਼ ਮੈਮੋਰੰਡਮ ਦਿੱਤਾ ਜਾਵੇਗਾ । ਆਰ. ਕੇ. ਸਿੰਗਲਾ ਨੇ ਆਖਿਆ ਕਿ ਅਸੀ ਸ੍ਰੀ ਕਾਲੀ ਮਾਤਾ ਮੰਦਿਰ ਦੇ ਪ੍ਰਬੰਧਾਂ ਨੂੰ ਲੈ ਕੇ ਪੰਜਾਬ ਦੇ ਚੀਫ ਸੈਕਟਰੀ ਤੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਮਿਲਾਂਗੇ ਕਿ ਜਿਲੇ ਅੰਦਰ ਨਵੇ ਅਧਿਕਾਰੀ ਲਗਾਏ ਜਾਣ ਤਾਂ ਜੋ ਇਥੇ ਲੋਕਾਂ ਨੂੰ ਸਹੂਲਤਾਂ ਮਿਲ ਸਕਣ ।  ਉਨਾ ਆਖਿਆ ਕਿ ਫਸਲ ਦਾ ਸੀਜਨ ਸ਼ੁਰੂ ਹੋਣ ਜਾ ਰਿਹਾ ਹੈ ਤੇ ਜੇਕਰ ਜਿਲਾ ਪ੍ਰਸ਼ਾਸ਼ਨ ਦੇ ਅਧਿਕਾਰੀ ਇਸ ਤਰ੍ਹਾਂ ਹੀ ਢੀਲ ਵਰਤਦੇ ਰਹੇ ਤਾਂ ਕਿਸਾਨਾਂ ਦੀ ਜਮਕੇ ਖੱਜਲ ਖੁਆਰੀ ਹੋਵੇਗੀ । ਉਨਾ ਆਖਿਆ ਕਿ ਆਉਣ ਵਾਲਾ ਸਮਾਂ ਪ੍ਰੀਖਿਆ ਦੀ ਘੜੀ ਹੈ, ਇਸ ਲਈ ਚੰਗੇ ਅਧਿਕਾਰੀਆਂ ਦਾ ਹੋਣਾ ਬੇਹਦ ਜਰੂਰੀ ਹੈ ।ਉਨਾਂ ਕਿਹਾ ਕਿ ਮੁੱਖ ਮੰਤਰੀ ਪੰਜਬ ਅਤੇ ਚੀਫ ਸੈਕਟਰੀ ਪੰਜਾਬ ਦੇ ਧਿਆਨ ਵਿਚ ਵੀ ਲਿਆਂਦਾ ਜਾਵੇਗਾ ਕਿ ਇਥੇ ਹਾਲਾਤ ਹਾਲੋ ਬੇਹਾਲ ਹੋਏ ਪਏ ਹਨ, ਇਸ ਲਈ ਇਨਾਂ ਨੂੰ ਸੁਧਾਰਿਆ ਜਾਵੇ ।

Related Post