post

Jasbeer Singh

(Chief Editor)

Punjab

ਪਾਵਰਕਾਮ ਨੇ ਬਿਜਲੀ ਚੋਰਾਂ ਖਿ਼ਲਾਫ ਕੱਸਿਆ ਸਿ਼ਕੰਜਾ

post-img

ਪਾਵਰਕਾਮ ਨੇ ਬਿਜਲੀ ਚੋਰਾਂ ਖਿ਼ਲਾਫ ਕੱਸਿਆ ਸਿ਼ਕੰਜਾ ਪਟਿਆਲਾ : ਸੀ. ਐਮ. ਡੀ. ਪੀ. ਐਸ. ਪੀ. ਸੀ. ਐਲ. ਇੰਜ. ਬਲਦੇਵ ਸਿੰਘ ਸਰਾਂ ਅਤੇ ਨਿਰਦੇਸ਼ਕ/ਵੰਡ ਇੰਜ. ਡੀ. ਆਈ. ਪੀ. ਐਸ. ਗਰੇਵਾਲ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਦੱਖਣ ਜ਼ੋਨ ਅਧੀਨ ਬਿਜਲੀ ਚੋਰੀ ਨੂੰ ਫੜਨ ਲਈ ਸੁਰੂ ਕੀਤੀ ਮੁਹਿੰਮ ਦੇ ਚਲਦੇ ਬਿਜਲੀ ਚੋਰੀ ਦੇ ਰੁਝਾਨ ਨੂੰ ਨੱਥ ਪਾਉਣ ਲਈ ਓਪਰੇਸ਼ਨ ਵਿੰਗ ਅਤੇ ਇੰਨਫੋਰਸਮੈਂਟ ਵਿੰਗ ਦੀਆਂ ਟੀਮਾਂ ਵੱਲੋਂ ਕੀਤੀਆਂ ਜਾ ਰਹੀਆਂ ਸਾਂਝੀਆਂ ਚੈਕਿੰਗਾਂ ਅਧੀਨ ਹੁਣ ਤੱਕ ਕੁੱਲ 1,50,874 ਨੰਬਰ ਕੁਨੈਕਸ਼ਨਾਂ ਦੀ ਜਾਂਚ ਕੀਤੀ ਜਾ ਚੁੱਕੀ ਹੈ ਅਤੇ 8750 ਨੰਬਰ ਖਪਤਕਾਰਾਂ ਨੂੰ ਬਿਜਲੀ ਚੋਰੀ/ਵਾਧੂ ਲੋਡ/ਬਿਜਲੀ ਦੀ ਅਣਅਧਿਕਾਰਤ ਵਰਤੋਂ ਕਰਦੇ ਫੜਿਆ ਗਿਆ ਅਤੇ ਇਨ੍ਹਾਂ ਖਪਤਕਾਰਾਂ ਨੂੰ ਲੱਗਭੱਗ 28 ਕਰੋੜ ਰੁਪਏ ਦੀ ਰਕਮ ਚਾਰਜ ਕੀਤੀ ਗਈ ਹੈ । ਇਸ ਦੇ ਨਾਲ ਹੀ ਬਿਜਲੀ ਚੋਰੀ ਕਰਨ ਵਾਲਿਆਂ ਵਿਰੁੱਧ ਬਿਜਲੀ ਐਕਟ-2003 ਵਿੱਚ ਕੀਤੇ ਪ੍ਰਾਵਧਾਨ ਅਨੁਸਾਰ ਐਫ. ਆਈ. ਆਰ. ਵੀ ਦਰਜ਼ ਕਰਵਾਈਆਂ ਜਾ ਰਹੀਆਂ ਹਨ । ਮੁੱਖ ਇੰਜੀਨੀਅਰ ਇੰਜ. ਰਤਨ ਕੁਮਾਰ ਮਿੱਤਲ ਜੀ ਵੱਲੋਂ ਦੱਸਿਆ ਗਿਆ ਕਿ ਦੱਖਣ ਜ਼ੋਨ ਅਧੀਨ 5 ਨੰਬਰ ਹਲਕਾ ਦਫਤਰ ਪਟਿਆਲਾ, ਸੰਗਰੂਰ, ਬਰਨਾਲਾ, ਰੂਪਨਗਰ ਅਤੇ ਮੋਹਾਲੀ ਆਉਂਦੇ ਹਨ ਜ਼ੋ ਕਿ ਤਕਰੀਬਨ 6 ਜਿਲ੍ਹਿਆਂ ਦਾ ਏਰੀਆ ਕਵਰ ਕਰਦੇ ਹਨ । ਅਧਿਕਾਰੀ ਅਨੁਸਾਰ ਹਲਕਾ ਦਫਤਰ ਪਟਿਆਲਾ, ਸੰਗਰੂਰ, ਬਰਨਾਲਾ, ਰੂਪਨਗਰ ਅਤੇ ਮੋਹਾਲੀ ਅਧੀਨ ਬਿਜਲੀ ਚੋਰਾਂ ਉੱਪਰ ਲਗਾਮ ਕਸਦੇ ਹੋਏ ਕ੍ਰਮਵਾਰ 43283 ਨੰਬਰ,33986 ਨੰਬਰ,15262 ਨੰਬਰ,46494 ਨੰਬਰ ਅਤੇ 11849 ਨੰਬਰ ਖਾਤਿਆਂ ਦੀ ਚੈਕਿੰਗ ਦੌਰਾਨ ਬਿਜਲੀ ਚੋਰੀ/ਵਾਧੂ ਲੋਡ/ਬਿਜਲੀ ਦੀ ਅਣਅਧਿਕਾਰਤ ਵਰਤੋਂ ਦੇ ਕ੍ਰਮਵਾਰ 2438 ਨੰਬਰ,2777 ਨੰਬਰ,1416 ਨੰਬਰ,1326 ਨੰਬਰ ਅਤੇ 793 ਨੰਬਰ ਕੇਸ ਫੜ੍ਹੇ ਗਏ ਜਿਨ੍ਹਾਂ ਨੂੰ ਕ੍ਰਮਵਾਰ 645.67 ਲੱਖ ਰੁਪਏ,614.32 ਲੱਖ ਰੁਪਏ,394.80 ਲੱਖ ਰੁਪਏ,284.91 ਲੱਖ ਰੁਪਏ ਅਤੇ 897.10 ਲੱਖ ਰੁਪਏ ਦੀ ਰਕਮ ਚਾਰਜ ਕੀਤੀ ਗਈ ਹੈ । ਮੁੱਖ ਇੰਜ:/ਵੰਡ ਦੱਖਣ ਪਟਿਆਲਾ ਵੱਲੋਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਕਿ ਬਿਜਲੀ ਚੋਰੀ ਨੂੰ ਠੱਲ ਪਾਉਣ ਲਈ ਜੰਗੀ ਪੱਧਰ ਤੇ ਚੈਕਿੰਗ ਦੀ ਕਾਰਵਾਈ ਜਾਰੀ ਰੱਖੀ ਜਾਵੇ ਅਤੇ ਬਿਜਲੀ ਚੋਰੀ ਕਰਨ ਵਾਲਿਆਂ ਨੂੰ ਬਣਦੀ ਰਕਮ ਚਾਰਜ ਕਰਨ ਤੋਂ ਇਲਾਵਾ ਕੇਸ ਵੀ ਦਰਜ ਕੀਤਾ ਜਾਵੇ ਤਾਂ ਜ਼ੋ ਵਿਭਾਗ ਦੇ ਮਾਲੀਏ ਦੇ ਹੋਏ ਨੁਕਸਾਨ ਦੀ ਪੂਰਤੀ ਕੀਤੀ ਜਾ ਸਕੇ । ਅਧਿਕਾਰੀ ਵੱਲੋਂ ਦੱਸਿਆ ਗਿਆ ਕਿ ਇਸ ਸਬੰਧੀ ਚਲਾਈ ਗਈ ਮੁਹਿੰਮ ਨੂੰ ਵੱਡੀ ਪੱਧਰ ਸਫਲਤਾ ਪ੍ਰਾਪਤ ਹੋ ਰਹੀ ਹੈ ਅਤੇ ਇਹ ਚੈਕਿੰਗ ਮੁਹਿੰਮ ਭਵਿੱਖ ਵਿੱਚ ਵੀ ਲਗਾਤਾਰ ਜਾਰੀ ਰਹੇਗੀ । ਇੰਜ. ਆਰ. ਕੇ. ਮਿੱਤਲ ਵੱਲੋਂ ਬਿਜਲੀ ਚੋਰੀ ਨੂੰ ਕੰਟਰੋਲ ਕਰਨ ਲਈ ਖਪਤਕਾਰਾਂ ਨੂੰ ਅਪੀਲ ਕੀਤੀ ਗਈ ਹੈ ਕਿ ਬਿਜਲੀ ਚੋਰੀ ਦੀ ਸੂਚਨਾਂ ਮੋਬਾਇਲ ਨੰ:96461-75770 ਤੇ ਫੋਨ ਕਰਕੇ ਜਾਂ ਵੱਟਸਐਪ ਰਾਹੀਂ ਵੀ ਦਿੱਤੀ ਜਾ ਸਕਦੀ ਹੈ ਅਤੇ ਸੂਚਨਾਂ ਦੇਣ ਵਾਲੇ ਦੀ ਪਹਿਚਾਣ ਗੁਪਤ ਰੱਖੀ ਜਾਵੇਗੀ । ਮੁੱਖ ਇੰਜ:/ਵੰਡ ਦੱਖਣ ਵੱਲੋਂ ਖਪਤਕਾਰਾਂ ਨੂੰ ਬਿਜਲੀ ਚੋਰੀ ਨਾ ਕਰਨ ਦੀ ਅਪੀਲ ਵੀ ਕੀਤੀ ਗਈ । ਉਨ੍ਹਾਂ ਵੱਲੋਂ ਇਹ ਵੀ ਦੱਸਿਆ ਗਿਆ ਕਿ ਦੱਖਣ ਜ਼ੋਨ ਅਧੀਨ ਡਿਫਾਲਟਰ ਖਪਤਕਾਰਾਂ ਦੇ ਖਿਲਾਫ ਕੁਨੈਕਸ਼ਨ ਕੱਟਣ ਦੀ ਕਾਰਵਾਈ ਵੀ ਆਰੰਭ ਕੀਤੀ ਜਾ ਚੁੱਕੀ ਹੈ, ਇਸ ਲਈ ਸਮੂਹ ਖਪਤਕਾਰ ਜਿਨ੍ਹਾਂ ਵੱਲ ਬਿਜਲੀ ਦੇ ਬਿਲ ਬਕਾਇਆ ਹਨ ਨੂੰ ਤੁਰੰਤ ਬਿਜਲੀ ਦੇ ਬਕਾਇਆ ਦੀ ਅਦਾਇਗੀ ਕਰਨ ਲਈ ਵੀ ਅਪੀਲ ਕੀਤੀ ਗਈ, ਇਸਦੇ ਨਾਲ ਹੀ ਅਧਿਕਾਰੀ ਵੱਲੋਂ ਇਹ ਵੀ ਸੂਚਿਤ ਕੀਤਾ ਗਿਆ ਮਹਿਕਮੇਂ ਵੱਲੋਂ 30.9.2023 ਤੱਕ ਦੇ ਬਕਾਇਆ ਦੇ ਨਿਪਟਾਰੇ ਲਈ ਖਪਤਕਾਰ ਫਰੈਂਡਲੀ ਵਨ ਟਾਈਮ ਸੈਟਲਮੈਂਟ ਸਕੀਮ ਜਾਰੀ ਕੀਤੀ ਗਈ ਹੈ,ਜਿਸ ਰਾਹੀਂ ਬਿਲਾਂ ਦੀ ਪ੍ਰਿੰਸੀਪਲ ਅਮਾਉੂਂਟ ਉਪਰ ਲਗਾਏ ਸਰਚਾਰਜ ਅਤੇ ਅੱਧੇ ਵਿਆਜ ਨੂੰ ਮਾਫ ਕਰਨ ਦੀ ਸੁਵਿਧਾ ਦਿੱਤੀ ਗਈ ਹੈ।ਅਧਿਕਾਰੀ ਵੱਲੋਂ ਇਸ ਸਕੀਮ ਅਧੀਨ ਆਉਂਦੇ ਯੋਗ ਘਰੇਲੂ/ਵਪਾਰਿਕ ਅਤੇ ਉਦਯੋਗਿਕ ਖਪਤਕਾਰਾਂ ਨੂੰ ਇਸ ਸਕੀਮ ਦਾ ਵੱਧ ਤੋਂ ਵੱਧ ਲਾਭ ਉਠਾਉਣ ਦੀ ਅਪੀਲ ਵੀ ਕੀਤੀ ਗਈ ।

Related Post