post

Jasbeer Singh

(Chief Editor)

Patiala News

ਐਸ. ਸੀ. ਬੀ. ਸੀ. ਫੈਡਰੇਸ਼ਨ ਵੱਲੋ ਪਾਵਰਕਾਮ ਮੁੱਖ ਦਫਤਰ ਵਿਖੇ ਮਨਾਇਆ ਗਿਆ ਸੰਵਿਧਾਨ ਦਿਵਸ

post-img

ਐਸ. ਸੀ. ਬੀ. ਸੀ. ਫੈਡਰੇਸ਼ਨ ਵੱਲੋ ਪਾਵਰਕਾਮ ਮੁੱਖ ਦਫਤਰ ਵਿਖੇ ਮਨਾਇਆ ਗਿਆ ਸੰਵਿਧਾਨ ਦਿਵਸ ਪਟਿਆਲਾ : ਅਨੁਸੂਚਿਤ ਜਾਤੀਆਂ ਅਤੇ ਪੱਛੜੀਆਂ ਸੇ੍ਰਣੀਆਂ ਕਰਮਚਾਰੀ ਵੈਲਫੇਅਰ ਫੈਡਰੇਸ਼ਨ, ਪੀ. ਐਸ. ਪੀ. ਸੀ. ਐਲ/ਪੀ. ਐਸ. ਟੀ. ਸੀ. ਐਲ ਵੱਲੋੋ ਅੱਜ ਮੁੱਖ ਦਫਤਰ, ਪੀ. ਐਸ. ਪੀ. ਸੀ. ਐਲ, ਪਟਿਆਲਾ ਵਿਖੇ ਸੰਵਿਧਾਨ ਦਿਵਸ ਮਨਾਇਆ ਗਿਆ । ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਫੈਡਰੇਸ਼ਨ ਦੇ ਸੂਬਾ ਪ੍ਰਧਾਨ ਅਵਤਾਰ ਸਿੰਘ ਕੈਂਥ ਵੱਲੋੋ ਦੱਸਿਆ ਗਿਆ ਕਿ ਹਰ ਸਾਲ ਫੈਡਰੇਸ਼ਨ ਵੱਲੋ ਸੰਵਿਧਾਨ ਦਿਨ ਜ਼ੋ ਕਿ ਅਸਲ ਵਿੱਚ 26 ਨਵੰਬਰ ਨੂੰ ਹੁੰਦਾ ਹੈ, ਪੰਜਾਬ ਦੇ ਹਰ ਜਿਲੇ ਅੰਦਰ ਬੜੀ ਸ਼ਰਧਾ ਅਤੇ ਧੂਮ ਧਾਮ ਨਾਲ ਮਨਾਇਆ ਜਾਂਦਾ ਹੈ, ਭਾਰਤੀ ਸੰਵਿਧਾਨ ਦੇ ਨਿਰਮਾਤਾ ਡਾ. ਬੀ. ਆਰ. ਅੰਬੇਡਕਰ ਵੱਲੋ 26 ਨਵੰਬਰ 1949 ਨੂੰ ਭਾਰਤੀ ਸੰਵਿਧਾਨ ਪੂਰਾ ਕਰਨ ਉਪਰੰਤ ਕਮੇਟੀ ਦੇ ਸਪੁਰਦ ਕੀਤਾ ਸੀ ਜ਼ੋ ਕਿ 26 ਜਨਵਰੀ 1950 ਨੂੰ ਲਾਗੂ ਹੋਇਆ । ਵੱਖ ਵੱਖ ਬੁਲਾਰਿਆਂ ਵੱਲੋ ਦੱਸਿਆਂ ਗਿਆ ਕਿ ਕੁੱਲ 600 ਪੰਨਿਆਂ ਦਾ ਇਹ ਸੰਵਿਧਾਨ ਵਿਸ਼ਵ ਵਿੱਚ ਲੋਕਤੰਤਰ ਦੇਸ ਦਾ ਸਭ ਤੋ ਵੱਡਾ ਸੰਵਿਧਾਨ ਹੈ, ਜਿਸ ਵਿੱਚ ਹਰੇਕ ਨਾਗਰਿਕ ਲਈ ਸਮਾਨਤਾ, ਸੁਤੰਤਰਤਾ, ਸੰਭਿਆਚਾਰ ਅਤੇ ਸਿੱਖਿਆਂ ਦਾ ਅਧਿਕਾਰ ਅਤੇ ਸੋ਼ਸ਼ਣ ਦੇ ਖਿਲਾਫ ਅਧਿਕਾਰ ਪ੍ਰਦਾਨ ਕੀਤੇ ਗਏ ਹਨ । ਇਹ ਸੰਵਿਧਾਨ 2 ਸਾਲ 11 ਮਹੀਨੇ ਅਤੇ 18 ਦਿਨ ਦੀ ਕੜੀ ਤਪੱਸਿਆਂ ਤੋ ਬਾਅਦ ਤਿਆਰ ਹੋਇਆ । ਅੱਜ ਦੇ ਪੋ੍ਰਗਰਾਮ ਨੂੰ ਹੋੋਰਨਾਂ ਤੋੋ ਇਲਾਵਾ ਇੰਜ. ਵਰਿੰਦਰ ਸਿੰਘ, ਨਰਿੰਦਰ ਸਿੰਘ ਕਲਸੀ, ਗੁਰਵਿੰਦਰ ਸਿੰਘ ਗੁਰੂ, ਜਿਲਾ ਪ੍ਰਧਾਨ ਇੰਜ: ਜਸਵੀਰ ਸਿੰਘ ਰੁੜਕੀ, ਇੰਜ: ਨਿਰਮਲ ਸਿੰਘ ਲੰਗ, ਮੰਡਲ ਪ੍ਰਧਾਨ ਅਨਿੱਲ ਕੁਮਾਰ, ਸੁਖਜੀਤ ਸਿੰਘ, ਰਾਕੇਸ ਕੁਮਾਰ, ਸ੍ਰੀ ਰਾਜ ਕੁਮਾਰ, ਇੰਜ. ਪਵਿੱਤਰ ਸਿੰਘ ਨੋਲੱਖਾ, ਇੰਜ:. ਆਰ. ਐਸ. ਬੰਗੜ, ਰਮੇਸ ਕੁਮਾਰ, ਅਮਰਜੀਤ ਸਿੰਘ ਬਾਗੀ, ਗੁਰਮੁੱਖ ਸਿੰਘ, ਰਜਿੰਦਰ ਸਿੰਘ, ਮਦਨ ਲਾਲ, ਜ਼ਸਵਿੰਦਰ ਸਿੰਘ, ਕੁਲਜੀਤ ਸਿੰਘ, ਜ਼ਸਵੰਤ ਸਿੰਘ, ਮਨਦੀਪ ਕੌਰ ਕੈਂਥ, ਗੁਰਪੀ੍ਰਤ ਕੌਰ, ਸੀਮਾ ਰਾਣੀ, ਮਮਤਾ ਰਾਣੀ, ਕੁਲਵਿੰਦਰ ਕੌੌਰ, ਜ਼ਸਵਿੰਦਰ ਕੌਰ ਕੁਲਦੀਪ ਕੈਂਥ, ਸੁਰਿੰਦਰ ਕੁਮਾਰ, ਜ਼ਸਵੰਤ ਸਿੰਘ ਆਦਿ ਨੇ ਵੀ ਸੰਬੋੋਧਿਤ ਕੀਤਾ ।

Related Post