
ਪ੍ਰੀਤੀ ਲੋਬਾਨਾ ਬਣੀ ਗੂਗਲ ਦੀ ਭਾਰਤ ਵਿਚ ਕੰਟਰੀ ਮੈਨੇਜਰ ਅਤੇ ਉਪ ਪ੍ਰਧਾਨ
- by Jasbeer Singh
- December 19, 2024

ਪ੍ਰੀਤੀ ਲੋਬਾਨਾ ਬਣੀ ਗੂਗਲ ਦੀ ਭਾਰਤ ਵਿਚ ਕੰਟਰੀ ਮੈਨੇਜਰ ਅਤੇ ਉਪ ਪ੍ਰਧਾਨ ਨਵੀਂ ਦਿੱਲੀ : ਗੂਗਲ ਨੇ ਪ੍ਰੀਤੀ ਲੋਬਾਨਾ ਨੂੰ ਭਾਰਤ ਲਈ ਨਵੀਂ ਕੰਟਰੀ ਮੈਨੇਜਰ ਅਤੇ ਉਪ ਪ੍ਰਧਾਨ ਵਜੋਂ ਨਿਯੁਕਤ ਕਰਨ ਦਾ ਐਲਾਨ ਕੀਤਾ ਹੈ । ਹੁਣ ਪ੍ਰੀਤੀ ਲੋਬਾਨਾ ਭਾਰਤ ਵਿਚ ਗੂਗਲ ਦਾ ਕਾਰੋਬਾਰ ਸੰਭਾਲੇਗੀ । ਉਨ੍ਹਾਂ ਦਾ ਉਦੇਸ਼ ਦੇਸ਼ ਵਿਚ ਡਿਜੀਟਲ ਮੌਕਿਆਂ ਨੂੰ ਸਮਰੱਥ ਬਣਾਉਣਾ ਅਤੇ ਭਾਰਤ ਦੀ ਡਿਜੀਟਲ ਅਰਥਵਿਵਸਥਾ ਨੂੰ ਨਵੀਆਂ ਉਚਾਈਆਂ `ਤੇ ਲਿਜਾਣਾ ਹੋਵੇਗਾ । ਇਹ ਅਹੁਦਾ ਜੁਲਾਈ ਤੋਂ ਖ਼ਾਲੀ ਸੀ । ਪ੍ਰੀਤੀ ਤੋਂ ਪਹਿਲਾਂ ਇਹ ਅਹੁਦਾ ਸੰਜੇ ਗੁਪਤਾ ਕੋਲ ਸੀ, ਜਿਨ੍ਹਾਂ ਨੂੰ ਇਸ ਸਾਲ ਦੇ ਸ਼ੁਰੂ ਵਿਚ ਤਰੱਕੀ ਦੇ ਬਾਅਦ ਏਸ਼ੀਆ ਪ੍ਰਸ਼ਾਂਤ ਖੇਤਰ ਦਾ ਪ੍ਰਧਾਨ ਬਣਾਇਆ ਗਿਆ ਸੀ । ਪ੍ਰੀਤੀ ਇਸ ਤੋਂ ਪਹਿਲਾਂ ਗੂਗਲ ਦੀ ਐਡਵਰਟਾਈਜ਼ਿੰਗ ਟੈਕਨਾਲੋਜੀ ਦੀ ਉਪ ਪ੍ਰਧਾਨ ਰਹਿ ਚੁਕੀ ਹੈ ।
Related Post
Popular News
Hot Categories
Subscribe To Our Newsletter
No spam, notifications only about new products, updates.