ਪਟਿਆਲਾ ਲੋਕ ਸਭਾ ਹਲਕੇ ਤੋਂ ਭਾਜਪਾ ਉਮੀਦਵਾਰ ਪ੍ਰਨੀਤ ਕੌਰ ਦੇ ਸਮਰਥਨ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਭਲਕੇ 23 ਮਈ ਨੂੰ ਪੋਲੋ ਗਰਾਊਂਡ ਵਿੱਚ ਹੋਣ ਵਾਲੀ ਰੈਲੀ ਲਈ ਤਿਆਰੀਆਂ ਜ਼ੋਰਾਂ ’ਤੇ ਹਨ। ਇਸ ਦੇ ਨਾਲ ਸੁਰੱਖਿਆ ਦੇ ਪੁਖ਼ਤਾ ਪ੍ਰਬੰਧ ਕੀਤੇ ਗਏ ਹਨ। ਰੈਲੀ ਲਈ ਵੱਡੀ ਗਿਣਤੀ ’ਚ ਪੁਲੀਸ ਨੂੰ ਤਾਇਨਾਤ ਗਿਆ ਹੈ। ਰੈਲੀ ਮੌਕੇ ਲਗਪਗ ਛੇ ਹਜ਼ਾਰ ਪੁਲੀਸ ਮਲਾਜ਼ਮ ਤਾਇਨਾਤ ਰਹਿਣਗੇ। ਇਸ ਦੇ ਨਾਲ ਪਟਿਆਲਾ ਸ਼ਹਿਰ ’ਚ ਆਵਾਜਾਈ ਲਈ ਵੀ ਸਖ਼ਤ ਨਾਕੇਬੰਦੀ ਕੀਤੀ ਗਈ ਹੈ। ਵਧੀਕ ਜ਼ਿਲ੍ਹਾ ਮੈਜਿਸਟਰੇਟ ਕੰਚਨ ਨੇ ਧਾਰਾ 144 ਅਧੀਨ ਜ਼ਿਲ੍ਹੇ ਵਿੱਚ ਡਰੋਨ ਉਡਾਉਣ, ਅਨਮੈਨਡ ਏਰੀਅਲ ਵਹੀਕਲ, ਰਿਮੋਟ ਕੰਟਰੋਲਡ ਮਾਈਕਰੋ ਲਾਈਟ ਏਅਰ ਕਰਾਫ਼ਟ, ਆਰਮਡਜ਼ ਪਰਸਨ ਫਲਾਈ ਪੈਰਾ ਗਲਾਈਡਰਜ਼, ਪੈਰਾ ਮੋਟਰਜ਼, ਬੈਲੂਨ ਅਤੇ ਕਿਸੇ ਵੀ ਸਮਾਗਮ (ਵਿਆਹ ਜਾਂ ਹੋਰ ਸਮਾਗਮਾਂ) ਵਿੱਚ ਵੀ ਡਰੋਨ ਉਡਾਉਣ ’ਤੇ ਮੁਕੰਮਲ ਪਾਬੰਦੀ ਲਗਾਉਣ ਦੇ ਹੁਕਮ ਜਾਰੀ ਕੀਤੇ ਹਨ। ਇਹ ਹੁਕਮ 24 ਮਈ ਤੱਕ ਲਾਗੂ ਰਹਿਣਗੇ।
Popular Tags:
Related Post
Popular News
Hot Categories
Subscribe To Our Newsletter
No spam, notifications only about new products, updates.