ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਰਨਗੇ 14 ਨੂੰ ਕੁਰੂਕਸ਼ੇਤਰ ਥੀਮ ਪਾਰਕ ਵਿਖੇ ਰੈਲੀ
- by Jasbeer Singh
- September 9, 2024
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਰਨਗੇ 14 ਨੂੰ ਕੁਰੂਕਸ਼ੇਤਰ ਥੀਮ ਪਾਰਕ ਵਿਖੇ ਰੈਲੀ ਚੰਡੀਗੜ੍ਹ : ਭਾਰਤ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 14 ਸਤੰਬਰ ਨੂੰ ਕੁਰੂਕਸ਼ੇਤਰ ਥੀਮ ਪਾਰਕ ਵਿਖੇ ਆਯੋਜਿਤ ਰੈਲੀ ਨੂੰ ਸੰਬੋਧਨ ਕਰਨਗੇ। ਭਾਜਪਾ ਉਮੀਦਵਾਰ ਸੁਭਾਸ਼ ਸੁਧਾ ਲਈ ਪ੍ਰਚਾਰ ਕਰਨਗੇ। ਕੁਰੂਕਸ਼ੇਤਰ ਦੇ ਥੀਮ ਪਾਰਕ `ਚ ਪਹੁੰਚ ਕੇ ਨਰਿੰਦਰ ਮੋਦੀ ਸੂਬੇ ਦੇ ਲੋਕਾਂ ਨੂੰ ਮੁੜ ਹਰਿਆਣਾ `ਚ ਭਾਜਪਾ ਨੂੰ ਜਤਾਉਣ ਦੀ ਅਪੀਲ ਕਰਨਗੇ। ਇਸ ਰੈਲੀ `ਚ ਲੱਖਾਂ ਲੋਕਾਂ ਦੇ ਪਹੁੰਚਣ ਦੀ ਉਮੀਦ ਹੈ। ਇਸ ਨੂੰ ਲੈ ਕੇ ਭਾਜਪਾ ਦੇ ਵੱਲੋਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ।
