

ਕੇਂਦਰੀ ਜੇਲ ਜਾ ਰਿਹਾ ਕੈਦੀ ਪੁਲਸ ਦੀ ਗ੍ਰਿਫਤ ਵਿਚੋਂ ਭੱਜਿਆ ਰਾਜਪੁਰਾ, 21 ਮਈ : ਥਾਣਾ ਸਦਰ ਰਾਜਪੁਰਾ ਦੀ ਪੁਲਸ ਨੇ ਇਕ ਕੈਦੀ ਵਿਰੁੱਧ ਪੁਲਸ ਦੀ ਕੈਦ ਵਿਚੋਂ ਭੱਜਣ ਦੇ ਦੋਸ਼ ਹੇਠ ਵੱਖ ਵੱਖ ਧਾਰਾਵਾਂ 262 ਬੀ. ਐਨ. ਐਸ. ਤਹਿਤ ਕੇਸ ਦਰਜ ਕੀਤਾ ਹੈ। ਜਿਹੜੇ ਕੈਦੀ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ ਵਿਚ ਸਤਵਿੰਦਰ ਸਿੰਘ ਪੁੱਤਰ ਕੁਲਵੰਤ ਸਿੰਘ ਵਾਸੀ ਪਿੰਡ ਕੋਟਲਾ ਥਾਣਾ ਸਦਰ ਰਾਜਪੁਰਾ ਸ਼ਾਮਲ ਹੈ। ਆਓ ਜਾਣਦੇ ਹਾਂ ਕਿਵੇਂ ਹੋਇਆ ਕੈਦੀ ਫਰਾਰ ਪੁਲਸ ਕੋਲ ਦਰਜ ਕਰਵਾਈ ਸਿ਼ਕਾਇਤ ਵਿਚ ਸਿ਼ਕਾਇਤਕਰਤਾ ਏ. ਐਸ. ਆਈ. ਓਮ ਪ੍ਰਕਾਸ਼ ਮਾਮੂਰਾ ਇੰਚਾਰਜ ਪੁਲਸ ਚੌਂਕ ਸਨੇਟਾ ਜਿਲਾ ਮੋਹਾਲੀ ਨੇ ਦੱਸਿਆ ਕਿ ਉਹ ਪੁਲਿਸ ਪਾਰਟੀ ਸਮੇਤ ਮੁਕੱਦਮਾ ਨੰ. 132/25 ਐਨ. ਡੀ. ਪੀ. ਐਸ. ਐਕਟ ਥਾਣਾ ਸੋਹਾਨਾ ਦੇ ਮੁਲਜਮਾਂ ਨੇਤਰ ਸਿੰਘ ਅਤੇ ਸੁਰਿੰਦਰ ਸਿੰਘ ਤੇ ਮੁੱ ਨੰ. 102/25 ਅ/ਧ 137(2), 96 ਬੀ. ਐ ਨ. ਐਸ. ਦੇ ਮੁਲਜਮ ਸਤਵਿੰਦਰ ਸਿੰਘ ਨੂੰ ਸਰਕਾਰੀ ਗੱਡੀ ਵਿੱਚ ਲੈ ਕੇ ਸੈਂਟਰਲ ਜੇਲ ਪਟਿਆਲਾ ਬੰਦ ਕਰਵਾਉਣ ਜਾਣ ਰਹੇ ਸਨ ਤਾਂ ਜਦੋਂ ਅੰਡਰ ਬ੍ਰਿਜ ਉਕਸੀ ਜੱਟਾ ਬੱਗਲਾ ਮੁੱਖੀ ਮੰਦਰ ਕੋਲ ਪਹੁੰਚੇ ਤਾਂ ਉੱਥੇ ਜਾਮ ਲੱਗਿਆ ਹੋਇਆ ਸੀ ਅਤੇ ਰਸਤੇ ਵਿੱਚ ਇੱਕ ਕੈਂਟਰ ਖੜ੍ਹਾ ਸੀ, ਜਦੋ ਉਹ (ਸਿ਼ਕਾਇਤਕਰਤਾ) ਗੱਡੀ ਵਿੱਚੋ ਉਤਰ ਕੇ ਕੈਂਟਰ ਨੂੰ ਅੱਗੇ ਜਾਣ ਲਈ ਕਹਿਣ ਗਿਆ ਤਾਂ ਪਿੱਛੇ ਬੈਠੇ ਮੁਲਜਮਾਂ ਕੋਲ ਇੱਕ ਮੁਲਾਜਮ ਬੈਠਾ ਸੀ, ਜਿਹਨਾ ਵਿੱਚੋ ਸਤਵਿੰਦਰ ਸਿੰਘ ਆਪਣੇ ਹੱਥ ਵਿੱਚੋ ਹਥਕੜ੍ਹੀ ਕਢਵਾ ਕੇ ਛਾਲ ਮਾਰ ਕੇ ਮੌਕੇ ਤੋ ਫਰਾਰ ਹੋ ਗਿਆ, ਜਿਸ ਨੂੰ ਕਾਬੂ ਕਰਨ ਦੀ ਕੋਸਿ਼ਸ਼ ਕੀਤੀ ਗਈ ਪਰ ਸਤਵਿੰਦਰ ਸਿੰਘ ਮੌਕੇ ਤੋ ਫਰਾਰ ਹੋ ਗਿਆ। ਪੁਲਸ ਨੇ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।