
ਗੁਰਦਾਸਪੁਰ ਜੇਲ `ਚ ਆਪਸ ਵਿਚ ਭਿੜੇ ਕੈਦੀ, ਸਿਰ `ਚ ਸੱਟ ਲੱਗਣ ਕਾਰਨ ਇਕ ਜ਼ਖ਼ਮੀ
- by Jasbeer Singh
- December 26, 2024

ਗੁਰਦਾਸਪੁਰ ਜੇਲ `ਚ ਆਪਸ ਵਿਚ ਭਿੜੇ ਕੈਦੀ, ਸਿਰ `ਚ ਸੱਟ ਲੱਗਣ ਕਾਰਨ ਇਕ ਜ਼ਖ਼ਮੀ ਗੁਰਦਾਸਪੁਰ : ਗੁਰਦਾਸਪੁਰ ਸਥਿਤ ਕੇਂਦਰੀ ਜੇਲ ਵਿਚ ਅੱਜ ਹਵਾਲਾਤੀਆਂ ਦੇ ਦੋ ਧੜਿਆਂ ਵਿਚ ਟਕਰਾਅ ਹੋ ਗਿਆ। ਦੋ ਗੁੱਟਾਂ ਵਿੱਚ ਹੋਈ ਲੜਾਈ ਵਿੱਚ ਇੱਕ ਕੈਦੀ ਜ਼ਖ਼ਮੀ ਹੋ ਗਿਆ, ਜਿਸ ਨੂੰ ਇਲਾਜ ਲਈ ਸਰਕਾਰੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ । ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।ਗੁਰਦਾਸਪੁਰ ਦੀ ਕੇਂਦਰੀ ਜੇਲ੍ਹ ਵਿੱਚ ਅੱਜ ਕੁਝ ਕੈਦੀਆਂ ਵਿੱਚ ਝਗੜਾ ਹੋ ਗਿਆ। ਇਸ ਤੋਂ ਪਹਿਲਾਂ ਕਿ ਜੇਲ ਪੁਲਸ ਮੌਕੇ `ਤੇ ਪਹੁੰਚ ਕੇ ਦੋਹਾਂ ਧੜਿਆਂ ਦੇ ਲੋਕਾਂ ਨੂੰ ਸ਼ਾਂਤ ਕਰਦੀ, ਦੋਹਾਂ ਧੜਿਆਂ `ਚ ਝੜਪ ਹੋ ਗਈ । ਝੜਪ ਵਿੱਚ ਗਗਨਦੀਪ ਪੁੱਤਰ ਬਲਬੀਰ ਸਿੰਘ ਜ਼ਖ਼ਮੀ ਹੋ ਗਿਆ। ਦੱਸਿਆ ਜਾਂਦਾ ਹੈ ਕਿ ਦੂਜੇ ਗਰੁੱਪ ਦੇ ਕੈਦੀਆਂ ਨੇ ਉਸ ਦੇ ਸਿਰ `ਤੇ ਹਮਲਾ ਕਰ ਦਿੱਤਾ।ਦੋ ਗੁੱਟਾਂ ਵਿਚਾਲੇ ਲੜਾਈ ਦੀ ਸੂਚਨਾ ਮਿਲਣ `ਤੇ ਮੌਕੇ `ਤੇ ਪਹੁੰਚੀ ਜੇਲ ਪੁਲਸ ਨੇ ਕੈਦੀਆਂ ਨੂੰ ਮਿਲਣ ਆਏ ਲੋਕਾਂ ਨੂੰ ਬਾਹਰ ਕੱਢ ਦਿੱਤਾ ਅਤੇ ਜ਼ਖ਼ਮੀ ਕੈਦੀ ਨੂੰ ਇਲਾਜ ਲਈ ਹਸਪਤਾਲ ਪਹੁੰਚਾਇਆ। ਮੌਕੇ `ਤੇ ਕਈ ਪੁਲਿਸ ਅਧਿਕਾਰੀਆਂ ਨੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਸਬੰਧੀ ਕੋਈ ਵੀ ਜੇਲ ਅਧਿਕਾਰੀ ਕੁਝ ਵੀ ਦੱਸਣ ਨੂੰ ਤਿਆਰ ਨਹੀਂ ਹੈ ।