
ਕਦੇ ਫਲਸਤੀਨ ਤੇ ਕਦੇ ਬੰਗਲਾਦੇਸ਼ ਲਿਖਿਆ ਬੈਗ ਚੁੱਕ ਕੇ ਘੁੰਮਣ ਵਾਲੀ ਪ੍ਰਿਯੰਕਾ ਗਾਂਧੀ ਨੂੰ ਭਾਜਪਾ ਐਮ. ਪੀ. ਅਪਰਾਜਿਤਾ ਸ
- by Jasbeer Singh
- December 20, 2024

ਕਦੇ ਫਲਸਤੀਨ ਤੇ ਕਦੇ ਬੰਗਲਾਦੇਸ਼ ਲਿਖਿਆ ਬੈਗ ਚੁੱਕ ਕੇ ਘੁੰਮਣ ਵਾਲੀ ਪ੍ਰਿਯੰਕਾ ਗਾਂਧੀ ਨੂੰ ਭਾਜਪਾ ਐਮ. ਪੀ. ਅਪਰਾਜਿਤਾ ਸਾਰੰਗੀ ਨੇ ਭੇਜਿਆ 1984 ਤੇ ਖੂਨ ਦੇ ਛਿੱਟਿਆ ਵਾਲਾ ਬੈਗ ਨਵੀ ਦਿੱਲੀ : ਵਾਇਨਾਡ ਤੋਂ ਐਮ. ਪੀ. ਬਣੀ ਪ੍ਰਿਅੰਕਾ ਗਾਂਧੀ ਜਿਸ ਵਲੋਂ ਸੰਸਦ ਦੇ ਸਰਦ ਰੁੱਤ ਇਜਲਾਸ ਦੌਰਾਨ ‘ਬੈਗ ਦੀ ਰਾਜਨੀਤੀ’ ਕਰਨ ਦੇ ਚਲਦਿਆਂ ਕਦੇ ‘ਫਲਸਤੀਨ’ ਲਿਖਿਆ ਬੈਗ ਲੈ ਕੇ ਸੰਸਦ ਪਹੰੁਚਿਆ ਜਾਂਦਾ ਹੈ ਅਤੇ ਕਦੇ ‘ਬੰਗਲਾਦੇਸ਼’ ਲਿਖਿਆ ਬੈਗ ਲੈ ਕੇ ਸੰਸਦ ਵਿਚ ਪਹੁੰਚਿਆ ਜਾਂਦਾ ਹੈ ਨੂੰ ਅੱਜ ਨਹਿਲੇ ਤੇ ਦਹਿਲਾ ਮਾਰਦਿਆਂ ਭਾਰਤੀ ਜਨਤਾ ਪਾਰਟੀ ਦੀ ਭੁਵਨੇਸ਼ਵਰ ਤੋ਼ ਮੈਂਬਰ ਪਾਰਲੀਮੈਂਟ ਵਲੋਂ ਇਕ ਅਜਿਹਾ ਬੈਗ ਭੇਜਿਆ ਜਿਸ ਤੇ 1984 ਲਿਖਿਆ ਸੀ ਅਤੇ ਲਾਲ ਰੰਗ ਦੇ ਰੂਪ ਵਿਚ ਖੂਨ ਦੇ ਛਿੱਟੇ ਛਪੇ ਹੋਏ ਸਨ, ਜਿਸਨੂੰ ਪ੍ਰਿਯੰਕਾ ਗਾਂਧੀ ਵਲੋਂ ਆਪਣੇ ਕੋਲ ਹੀ ਰੱਖ ਲਿਆ ਗਿਆ ਹੈ। ਦੱਸਣਯੋਗ ਹੈ ਕਿ ਭਾਜਪਾ ਸਾਂਸਦ ਵਲੋਂ ਭੇਜਿਆ ਉਕਤ ਬੈਗ ਸਿੱਖ ਵਿਰੋਧੀ ਦੰਗਿਆਂ ਦੀ ਯਾਦ ਦਿਵਾੳਂੁਦਾ ਦਾ ਇਕ ਯਤਨ ਹੈ । ਮਾਹਿਰਾਂ ਮੁਤਾਬਕ ਜੋ ਫਲਸਤੀਨ ਤੇ ਬੰਗਲਾਦੇਸ਼ ਦਾ ਬੈਗ ਪ੍ਰਿਯੰਕਾ ਗਾਂਧੀ ਵਲੋਂ ਚੁੱਕਿਆ ਗਿਆ ਹੈ ਹਿੰਦੂਆਂ ਅਤੇ ਮੁਸਲਮਾਨਾਂ ਦੋਵਾਂ ਨੂੰ ਲੁਭਾਉਣ ਦਾ ਸੰਦੇਸ਼ ਦਿੱਤਾ ਹੈ । ਮੀਡੀਆ ਨਾਲ ਗੱਲਬਾਤ ਕਰਦਿਆਂ ਅਪਰਾਜਿਤਾ ਸਾਰੰਗੀ ਨੇ ਕਿਹਾ ਕਿ ਕਾਂਗਰਸ ਕੋਲ ਅਮਿਤ ਸ਼ਾਹ ਦੇ ਭਾਸ਼ਣ ਨੂੰ ਤੋੜ-ਮਰੋੜ ਕੇ ਲੋਕਾਂ ਨੂੰ ਗੁੰਮਰਾਹ ਕਰਨ ਤੋਂ ਇਲਾਵਾ ਕੁਝ ਨਹੀਂ ਬਚਿਆ ।