

ਪੰਜਾਬੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. ਅਰਵਿੰਦ ਦਾ ਵੀਸੀ ਵਜੋਂ ਤਿੰਨ ਸਾਲਾ ਕਾਰਜਕਾਲ ਅੱਜ 25 ਅਪਰੈਲ ਨੂੰ ਮੁਕੰਮਲ ਹੋ ਗਿਆ ਹੈ। ਰਾਜਪਾਲ ਵੱਲੋਂ ਜਾਰੀ ਕੀਤੇ ਗਏ ਆਦੇਸ਼ਾਂ ਤਹਿਤ ਪੰਜਾਬ ਦੇ ਉਚੇਰੀ ਸਿੱਖਿਆ ਵਿਭਾਗ ਦੇ ਸਕੱਤਰ ਭਲਕੇ 26 ਅਪਰੈਲ ਤੋਂ ਵੀਸੀ ਵਜੋਂ ਵਾਧੂ ਚਾਰਜ ਸੰਭਾਲਣਗੇ। ਜ਼ਿਕਰਯੋਗ ਹੈ ਕਿ ਪ੍ਰੋ. ਅਰਵਿੰਦ ਭੌਤਿਕ ਵਿਗਿਆਨੀ ਹਨ। ਉਨ੍ਹਾਂ ਨੇ ਪੰਜਾਬੀ ਯੂਨੀਵਰਸਿਟੀ ਦੇ ਵਿਗੜੇ ਹਾਲਾਤ ਨੂੰ ਸੁਧਾਰਨ ਲਈ ਕਾਫੀ ਜੱਦੋ-ਜਹਿਦ ਕੀਤੀ ਹੈ। ਜਦੋਂ ‘ਆਪ’ ਸਰਕਾਰ ਵੱਲੋਂ ਯੂਨੀਵਰਸਿਟੀ ਦੀ ਗਰਾਂਟ ਘਟਾ ਦਿੱਤੀ ਗਈ ਸੀ ਤਾਂ ਵਾਈਸ ਚਾਂਸਲਰ ਪ੍ਰੋ. ਅਰਵਿੰਦ ਨੇ ਸਰਕਾਰ ਦੇ ਫੈਸਲੇ ਦਾ ਵਿਰੋਧ ਕੀਤਾ ਸੀ। ਪੰਜਾਬ ਸਰਕਾਰ ਨੇ ਉਸੇ ਹੀ ਦਿਨ ਗਰਾਂਟ ਵਧਾਉਣ ਦਾ ਭਰੋਸਾ ਦਿੱਤਾ।ਪੰਜਾਬੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. ਅਰਵਿੰਦ ਦਾ ਵੀਸੀ ਵਜੋਂ ਤਿੰਨ ਸਾਲਾ ਕਾਰਜਕਾਲ ਮੁਕੰਮਲ ਹੋ ਗਿਆ ਹੈ।