
ਪ੍ਰੋ. ਬਡੂੰਗਰ ਨੇ ਸੁਖਦੇਵ ਸਿੰਘ ਢੀਂਡਸਾ ਦਾ ਸਦੀਵੀ ਵਿਛੋੜੇ ’ਤੇ ਕੀਤਾ ਦੁੱਖ ਪ੍ਰਗਟ
- by Jasbeer Singh
- May 29, 2025

ਪ੍ਰੋ. ਬਡੂੰਗਰ ਨੇ ਸੁਖਦੇਵ ਸਿੰਘ ਢੀਂਡਸਾ ਦਾ ਸਦੀਵੀ ਵਿਛੋੜੇ ’ਤੇ ਕੀਤਾ ਦੁੱਖ ਪ੍ਰਗਟ ਸ. ਢੀਂਡਸਾ ਆਖਰੀ ਸਾਹਾਂ ਤੱਕ ਅਕਾਲੀ ਦਲ ਨੂੰ ਸਮਰਪਿਤ ਰਹੇ : ਪ੍ਰੋ. ਬਡੂੰਗਰ ਪਟਿਆਲਾ 29 ਮਈ : ਸ਼ੋ੍ਰਮਣੀ ਅਕਾਲੀ ਦਲ ਦੇ ਸੀਨੀਅਰ ਟਕਸਾਲੀ ਅਕਾਲੀ ਆਗੂ ਸ. ਸੁਖਦੇਵ ਸਿੰਘ ਢੀਂਡਸਾ ਦੇ ਸਦੀਵੀ ਵਿਛੋੜੇ ’ਤੇ ਸਾਬਕਾ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਗਹਿਰਾ ਦੁੱਖ ਪ੍ਰਗਟ ਕੀਤਾ। ਪ੍ਰੋ. ਬਡੂੰਗਰ ਨੇ ਕਿਹਾ ਕਿ ਟਕਸਾਲੀ ਅਕਾਲੀ ਆਗੂਆਂ ਵਿਚੋਂ ਮੋਹਰੀ ਹੋ ਕੇ ਵਿਚਰਨ ਵਾਲੇ ਇਕੋ ਇਕ ਅਜਿਹੇ ਆਗੂ ਸਨ, ਜਿਨ੍ਹਾਂ ਨੇ ਅਕਾਲੀ ਦਲ ਅਤੇ ਪੰਥਕ ਸਫਾ ਵਿਚ ਹੋਏ ਸੰਘਰਸ਼ਾਂ ਵਿਚ ਆਪਣਾ ਅਹਿਮ ਯੋਗਦਾਨ ਪਾਇਆ ਅਤੇ ਰਾਜ ਸਭਾ ਮੈਂਬਰ ਵਜੋਂ ਵੀ ਦੇਸ਼ ਦੀ ਸੰਸਦ ਵਿਚ ਪੰਜਾਬ ਨਾਲ ਭਖਦੇ ਮਸਲਿਆਂ ਨੂੰ ਚੁੱਕਣ ਵਾਲੇ ਬੇਬਾਕ ਆਗੂ ਸਨ, ਜਿਨਾਂ ਦਾ ਵਿਛੋੜਾ ਅਸਹਿ ਤੇ ਅਕਹਿ ਹੈ। ਪ੍ਰੋ. ਬਡੂੰਗਰ ਨੇ ਕਿਹਾ ਕਿ ਸੁਖਦੇਵ ਸਿੰਘ ਢੀਂਡਸਾ ਦੇ ਸਦੀਵੀ ਵਿਛੋੜੇ ਨਾਲ ਜਿਥੇ ਪਰਿਵਾਰ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ, ਉਥੇ ਹੀ ਉਨ੍ਹਾਂ ਨੂੰ ਨਿੱਜੀ ਤੌਰ ’ਤੇ ਉਨ੍ਹਾਂ ਦੀ ਘਾਟ ਹਮੇਸ਼ਾ ਰੜਕਦੀ ਰਹੇਗੀ। ਪ੍ਰੋ. ਬਡੂੰਗਰ ਨੇ ਕਿਹਾ ਕਿ ਸੁਖਦੇਵ ਸਿੰਘ ਢੀਂਡਸਾ ਆਖਰੀ ਸਾਹਾਂ ਤੱਕ ਅਕਾਲੀ ਦਲ ਨੂੰ ਸਮਰਪਿਤ ਰਹੇ, ਜਿਨ੍ਹਾਂ ਨੇ ਸਮਰਪਿਤ ਭਾਵਨਾ ਨਾਲ ਹਮੇਸ਼ਾ ਪਾਰਟੀ ਦੇ ਫੈਸਲਿਆਂ ਦੇ ਨਾਲ ਜਾਣ ਨੂੰ ਹੀ ਤਰਜੀਹ ਦਿੱਤੀ ਅਜਿਹੀ ਵਿਛੜੀ ਰੂਹ ਨੂੰ ਪ੍ਰਮਾਤਮਾ ਆਪਣੇ ਚਰਨਾਂ ਵਿਚ ਨਿਵਾਸ਼ ਬਖਸ਼ਣ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਪ੍ਰਦਾਨ ਕਰਨ।