post

Jasbeer Singh

(Chief Editor)

Patiala News

ਪ੍ਰੋਫੈਸਰਾਂ ਵੱਲੋਂ ਪੂਟਾ ਦੇ ਸਾਬਕਾ ਪ੍ਰਧਾਨ ਵੱਲੋਂ ਬੁਲਾਇਆ ਗਿਆ ਇਜਲਾਸ ਗੈਰ-ਸੰਵਿਧਾਨਿਕ ਕਰਾਰ

post-img

ਪ੍ਰੋਫੈਸਰਾਂ ਵੱਲੋਂ ਪੂਟਾ ਦੇ ਸਾਬਕਾ ਪ੍ਰਧਾਨ ਵੱਲੋਂ ਬੁਲਾਇਆ ਗਿਆ ਇਜਲਾਸ ਗੈਰ-ਸੰਵਿਧਾਨਿਕ ਕਰਾਰ ਪਟਿਆਲਾ : ਅੱਜ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਸੰਨੀ ਉਬਰਾਏ ਔਡੀਟੋਰੀਅਮ ਵਿਖੇ ਪੂਟਾ ਦੇ ਸਾਬਕਾ ਪ੍ਰਧਾਨ ਵੱਲੋਂ ਯੂਨੀਵਰਸਿਟੀ ਕੈਲੰਡਰ ਦੀ ਉਲੰਘਣਾ ਕਰਦੇ ਹੋਏ ਇਜਲਾਸ ਬੁਲਾਇਆ ਗਿਆ । ਇਸ ਵਿੱਚ ਪੰਜਾਬੀ ਯੂਨੀਵਰਸਿਟੀ ਦੇ ਕਾਫੀ ਅਧਿਆਪਕਾਂ ਨੇ ਹਿੱਸਾ ਲਿਆ ਪਰ ਬਹੁ ਗਿਣਤੀ ਅਧਿਆਪਕਾਂ ਵੱਲੋਂ ਏਥੇ ਪਹੁੰਚ ਕੇ ਅੱਜ ਦੇ ਇਸ ਗੈਰ-ਸੰਵਾਧਾਨਿਕ ਇਜਲਾਸ ਦਾ ਪੁਰਜ਼ੋਰ ਵਿਰੋਧ ਕੀਤਾ ਗਿਆ । ਕਿਉਂਕਿ ਯੂਨੀਵਰਸਿਟੀ ਕੈਲੰਡਰ ਮੁਤਾਬਕ ਇਹ ਇਜਲਾਸ 6 ਨਵੰਬਰ 2024 ਤੋਂ ਪਹਿਲਾਂ ਹੀ ਬੁਲਾਇਆ ਜਾਣਾ ਚਾਹੀਦਾ ਸੀ ਪਰ ਪੂਟਾ ਦੇ ਸਾਬਕਾ ਪ੍ਰਧਾਨ ਡਾ. ਭੁਪਿੰਦਰ ਸਿੰਘ ਵਿਰਕ ਅਤੇ ਸਾਬਕਾ ਸਕੱਤਰ ਡਾ. ਮਨਿੰਦਰ ਸਿੰਘ ਵੱਲੋਂ ਸਮੇਂ ਸਮੇਂ ਉੱਤੇ ਇਜਲਾਸ ਬੁਲਾਉਣ ਲਈ ਪਾਬੰਦ ਹੁੰਦੇ ਹਨ ਪਰ ਉਹਨਾਂ ਨੇ ਯੂਨੀਵਰਸਿਟੀ ਦੇ ਕੈਲੰਡਰ ਨੂੰ ਛਿੱਕੇ ਟੰਗਦੇ ਹੋਏ ਪੂਟਾ 2025-26 ਦੀ ਪੂਟਾ ਚੋਣ ਦਾ ਨੋਟੀਫਿਕੇਸ਼ਨ ਜਾਰੀ ਹੋਣ ਤੋਂ ਬਾਅਦ ਗੈਰ ਸੰਵਿਧਾਨਿਕ ਤਰੀਕੇ ਨਾਲ਼ ਬੁਲਾਇਆ ਗਿਆ । ਜ਼ਿਕਰਯੋਗ ਹੈ ਕਿ ਇਸ ਇਜਲਾਸ ਵਿੱਚ ਪੂਟਾ ਦੇ ਸਾਬਕਾ ਸਕੱਤਰ ਨੇ ਆਪਣੇ ਆਪ ਨੂੰ ਆਟੋਕ੍ਰੈਟਿਕ ਗਰਦਾਨ ਦਿੱਤਾ, ਪਰ ਅਧਿਆਪਕਾਂ ਨੇ ਇਸ ਗੱਲ ਦਾ ਵਿਰੋਧ ਜਿਤਾਇਆ ਅਤੇ ‘ਆਟੋਕ੍ਰੈਟਿਕ ਸ਼ਰਮ ਕਰੋ-ਸ਼ਰਮ ਕਰੋ' ਦੇ ਨਾਅਰੇ ਲਗਾਏ ਅਤੇ ਇਸ ਗੈਰ ਸੰਵਿਧਾਨਿਕ ਇਜਲਾਸ ਦਾ ਵਿਰੋਧ ਕਰਦੇ ਹੋਏ ਕਈ ਅਧਿਆਪਕਾਂ ਦੇ ਗਰੁੱਪਾਂ ਵੱਲੋਂ ਵਾਕ ਆਊਟ ਕੀਤਾ। ਜਦੋ ਅਧਿਆਪਕਾਂ ਨੇ ਸਾਬਕਾ ਪ੍ਰਧਾਨ ਭੁਪਿੰਦਰ ਵਿਰਕ ਨੂੰ ਪੂਟਾ ਦੇ ਕੰਮ ਕਾਜ ਕਰਨ ਦਾ ਬਿਉਰਾ ਦਿੱਤਾ ਜਾਵੇ ਤਾਂ ਉਹਨਾਂ ਨੇ ਤਿੰਨ ਕੋਰਟ ਕੇਸਾਂ ਦਾ ਜ਼ਿਕਰ ਕਰਕੇ ਸਾਬਕਾ ਪ੍ਰਧਾਨ ਵਿਰਕ ਨੂੰ ਮੁਆਫੀ ਮੰਗ ਕੇ ਖਹਿੜਾ ਛੁਡਾਉਣਾ ਪਿਆ । ਸਾਬਕਾ ਪ੍ਰਧਾਨ ਵਿਰਕ ਨੇ ਇਹ ਵੀ ਮੰਨਿਆ ਕਿ ਇਹ ਪੂਟਾ ਦਾ ਜਨਰਲ ਇਜਲਾਸ ਨਹੀਂ ਹੈ ਬਲਕਿ ਅਧਿਆਪਕਾਂ ਦੀ ਇੱਕ ਮਿਲਣੀ ਹੈ । ਇਸ ਸਬੰਧੀ ਡੈਮੋਕ੍ਰੇਟਿਕ ਟੀਚਰਜ਼ ਕੌਂਸਿਲ ਦੇ ਕਨਵੀਨਰ ਡਾ ਨਿਸ਼ਾਨ ਸਿੰਘ ਦਿਓਲ ਨੇ ਆਖਿਆ ਕਿ ਇਹ ਪੂਟਾ ਦੇ ਇਤਿਹਾਸ ਵਿੱਚ ਪਹਿਲੀ ਵਾਰੀ ਹੋਇਆ ਕਿ ਪੂਟਾ ਦੇ ਪ੍ਰਧਾਨ ਅਤੇ ਸਕੱਤਰ ਨੂੰ ਅਧਿਆਪਕਾਂ ਦੇ ਜਰਨਲ ਇਜਲਾਸ ਵਿੱਚ ਇਸ ਤਰ੍ਹਾਂ ਮੂੰਹ ਦੀ ਖਾਣੀ ਪਵੇ ।

Related Post