post

Jasbeer Singh

(Chief Editor)

Punjab

ਪੀ. ਆਰ. ਟੀ. ਸੀ. ਦੀ ਬਸ ਹੋਈ ਦੁਰਘਟਨਾਗ੍ਰਸਤ

post-img

ਪੀ. ਆਰ. ਟੀ. ਸੀ. ਦੀ ਬਸ ਹੋਈ ਦੁਰਘਟਨਾਗ੍ਰਸਤ ਬਰਨਾਲਾ : ਅੱਜ ਸਵੇਰੇ ਬਰਨਾਲਾ ਨੇੜੇ ਹੰਡਿਆਇਆ ਵਿਚ ਇਕ ਪੀ. ਆਰ. ਟੀ. ਸੀ. ਦੀ ਬੱਸ ਹਾਦਸਾਗ੍ਰਸਤ ਹੋ ਗਈ । ਪੀ. ਆਰ. ਟੀ. ਸੀ. ਬਰਨਾਲਾ ਡਿਪੂ ਦੀ ਬੱਸ ਹੰਡਿਆਇਆ ਦੇ ਇਕ ਸਕੂਲ ਹਾਦਸੇ ਦੀ ਸ਼ਿਕਾਰ ਹੋ ਗਈ । ਘਟਨਾ ਉਸ ਵੇਲੇ ਵਾਪਰੀ ਜਦੋਂ ਡਰਾਈਵਰ ਬੱਸ ਤੋਂ ਆਪਣਾ ਸੰਤੁਲਨ ਗਵਾ ਬੈਠਾ ਤੇ ਬੱਸ ਡਿਵਾਇਡਰ ਉਪਰ ਚੜ ਗਈ । ਇਹ ਬੱਸ ਮਲੋਟ, ਬਰਨਾਲਾ ਤੋਂ ਸ੍ਰੀ ਨੈਣਾ ਦੇਵੀ ਨੂੰ ਜਾ ਰਹੀ ਸੀ । ਇਸ ਹਾਦਸੇ ਵਿਚ ਸਵਾਰੀਆਂ ਦੇ ਜ਼ਖ਼ਮੀ ਹੋਣ ਦਾ ਖਦਸ਼ਾ ਹੈ । ਰਾਹਤ ਦੀ ਗੱਲ ਹੈ ਕਿ ਇਸ ਹਾਦਸੇ ਵਿਚ ਕੋਈ ਜ਼ਿਆਦਾ ਨੁਕਸਾਨ ਨਹੀਂ ਹੋਇਆ, ਜੇਕਰ ਕੋਈ ਅੱਗੇ ਜਾਂ ਪਿੱਛੇ ਤੋਂ ਕੋਈ ਤੇਜ਼ ਰਫ਼ਤਾਰ ਵਾਹਨ ਆਉਂਦਾ ਤਾਂ ਕੋਈ ਵੱਡਾ ਹਾਦਸਾ ਵਾਪਸ ਸਕਦਾ ਸੀ ।

Related Post