post

Jasbeer Singh

(Chief Editor)

Punjab

ਭੱਟੀਵਾਲ ਕਲਾਂ ਵਿਖੇ " ਪ੍ਰਸ਼ਾਸ਼ਨ ਗਾਓਂ ਕੀ ਔਰ “ ਤਹਿਤ ਲੋਕ ਸੁਵਿਧਾ ਕੈਂਪ ਆਯੋਜਿਤ

post-img

ਭੱਟੀਵਾਲ ਕਲਾਂ ਵਿਖੇ " ਪ੍ਰਸ਼ਾਸ਼ਨ ਗਾਓਂ ਕੀ ਔਰ “ ਤਹਿਤ ਲੋਕ ਸੁਵਿਧਾ ਕੈਂਪ ਆਯੋਜਿਤ ਸੁਸ਼ਾਸ਼ਨ ਹਫਤੇ ਤਹਿਤ ਲਗਾਏ ਜਾ ਰਹੇ ਹਨ ਕੈਂਪ ਭਵਾਨੀਗੜ੍ਹ, 23 ਦਸੰਬਰ : ਡਾਇਰੈਕਟਰ ਪ੍ਰਬੰਧਕੀ ਸੁਧਾਰ ਅਤੇ ਲੋਕ ਸ਼ਿਕਾਇਤਾਂ ਵਿਭਾਗ, ਭਾਰਤ ਸਰਕਾਰ ਦੀਆਂ ਹਦਾਇਤਾਂ ਅਤੇ ਡਿਪਟੀ ਕਮਿਸ਼ਨਰ ਸੰਦੀਪ ਰਿਸ਼ੀ ਦੀ ਰਹਿਨੁਮਾਈ ਹੇਠ ਜ਼ਿਲ੍ਹਾ ਸੰਗਰੂਰ ਵਿਖੇ 19 ਦਸੰਬਰ ਤੋਂ 24 ਦਸੰਬਰ 2024 ਤੱਕ ਸੁਸ਼ਾਸ਼ਨ ਹਫਤਾ ਮਨਾਇਆ ਜਾ ਰਿਹਾ ਹੈ । ਇਸ ਸਬੰਧ ਵਿੱਚ ਅੱਜ ਭਵਾਨੀਗੜ੍ਹ ਸਬ ਡਵੀਜ਼ਨ ਦੇ ਪਿੰਡ ਭੱਟੀਵਾਲ ਕਲਾਂ ਵਿਖੇ “ਪ੍ਰਸ਼ਾਸ਼ਨ ਗਾਓਂ ਕੀ ਔਰ “ ਮੁਹਿੰਮ ਤਹਿਤ ਵਿਖੇ ਲੋਕ ਸੁਵਿਧਾ ਕੈਂਪ ਲਗਾਇਆ ਗਿਆ । ਉਪ ਮੰਡਲ ਮੈਜਿਸਟਰੇਟ ਭਵਾਨੀਗੜ੍ਹ ਰਵਿੰਦਰ ਕੁਮਾਰ ਬਾਂਸਲ ਦੀ ਦੇਖ ਰੇਖ ਹੇਠ ਲੱਗੇ ਕੈਂਪ ਦੌਰਾਨ ਨਾਇਬ ਤਹਿਸੀਲਦਾਰ ਭਵਾਨੀਗੜ੍ਹ ਆਸ਼ੂ ਪ੍ਰਭਾਸ਼ ਜੋਸ਼ੀ ਤੇ ਹੋਰ ਪ੍ਰਸ਼ਾਸ਼ਨਿਕ ਅਧਿਕਾਰੀਆਂ ਵੱਲੋਂ ਲੋਕਾਂ ਨੂੰ ਸਰਕਾਰੀ ਵਿਭਾਗਾਂ ਨਾਲ ਸਬੰਧਤ ਸੇਵਾਵਾਂ ਪ੍ਰਦਾਨ ਕੀਤੀਆਂ ਗਈਆਂ ਅਤੇ ਮੁਸ਼ਕਿਲਾਂ ਦਾ ਨਿਪਟਾਰਾ ਕੀਤਾ ਗਿਆ । ਇਸ ਮੌਕੇ ਪੰਜਾਬ ਸਰਕਾਰ ਦੇ ਵੱਖ ਵੱਖ ਵਿਭਾਗਾਂ ਜਿਨ੍ਹਾਂ ਵਿੱਚੋਂ ਮਾਲ ਵਿਭਾਗ, ਤਹਿਸੀਲ ਦਫਤਰ ਭਵਾਨੀਗੜ੍ਹ, ਸਿਵਲ ਹਸਪਤਾਲ, ਖੁਰਾਕ ਤੇ ਸਿਵਲ ਸਪਲਾਈ ਵਿਭਾਗ, ਕਿਰਤ ਵਿਭਾਗ, ਜਲ ਸਰੋਤ ਵਿਭਾਗ, ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ, ਬਾਗਬਾਨੀ ਵਿਭਾਗ, ਪੁਲਿਸ ਵਿਭਾਗ, ਸਾਂਝ ਕੇਂਦਰ ਭਵਾਨੀਗੜ੍ਹ, ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ, ਸਹਿਕਾਰੀ ਸਭਾਵਾਂ ਵਿਭਾਗ, ਬਿਜਲੀ ਵਿਭਾਗ, ਸੇਵਾ ਕੇਂਦਰ, ਟਿਊਬਵੈਲ ਕਾਰਪੋਰੇਸ਼ਨ ਵਿਭਾਗ, ਮਨਰੇਗਾ ਸਕੀਮ, ਪੰਚਾਇਤ ਵਿਭਾਗ, ਬਾਲ ਵਿਕਾਸ ਵਿਭਾਗ ਅਤੇ ਹੋਰ ਵਿਭਾਗਾਂ ਦੇ ਅਧਿਕਾਰੀਆਂ ਨੇ ਆਪਣੀ ਟੀਮ ਸਮੇਤ ਕੈਂਪ ਵਿੱਚ ਸ਼ਮੂਲੀਅਤ ਕੀਤੀ । ਇਸ ਮੌਕੇ ਪਿੰਡ ਕਪਿਆਲ, ਭੱਟੀਵਾਲ ਕਲਾਂ, ਬਲਿਆਲ ਅਤੇ ਹੋਰ ਨਾਲ ਲਗਦੇ ਪਿੰਡਾਂ ਦੇ ਵਾਸੀਆਂ ਵੱਲੋਂ ਇਸ ਕੈਂਪ ਦਾ ਲਾਭ ਉਠਾਇਆ ਗਿਆ ।

Related Post