July 6, 2024 00:53:11
post

Jasbeer Singh

(Chief Editor)

Patiala News

ਪੰਵਜੇਂ ਨਰਾਤੇ ’ਤੇ ਸ਼ਨੀਵਾਰ ਹੋਣ ਕਰਕੇ 1 ਲੱਖ ਤੋਂ ਵੱਧ ਸ਼ਰਧਾਲੂਆਂ ਨੇ ਕੀਤੇ ਮਾਂ ਕਾਲੀ ਦੇਵੀ ਦੇ ਦਰਸ਼ਨ

post-img

ਪਟਿਆਲਾ, 13 ਅਪ੍ਰੈਲ (ਜਸਬੀਰ)-ਮਾਤਾ ਦੇ ਚੱਲ ਰਹੇ ਨਰਾਤਿਆਂ ਦੌਰਾਨ ਸ਼ਨੀਵਾਰ ਨੂੰ 1 ਲੱਖ ਤੋਂ ਵੱਧ ਭਗਤਾਂ ਨੇ ਮਾਂ ਕਾਲੀ ਦੇਵੀ ਦੇ ਦਰਸ਼ਨ ਕੀਤੇ। ਆਮ ਤੌਰ ’ਤੇ ਇੰਨੀ ਭੀੜ ਅਸ਼ਟਮੀ ’ਤੇ ਹੁੰਦੀ ਹੈ ਪਰ ਸ਼ਨੀਵਾਰ ਨੂੰ ਮਾਤਾ ਦੀ ਪੂਜਾ ਦੀ ਵਿਸ਼ੇਸ਼ ਮਹੱਤਤਾ ਹੈ। ਪੰਜਵੇਂ ਨਰਾਤੇ ਦੇ ਨਾਲ ਨਾਲ ਸੰਗਰਾਂਦ, ਵਿਸਾਖੀ ਅਤੇ ਪੰਚਮੀ ਵੀ ਸੀ, ਜਿਸ ਕਰਕੇ ਸ਼ਰਧਾਲੂਆਂ ਦੀ ਆਮਦ ਵਿਚ ਵਾਧਾ ਹੋਇਆ। ਇਸ ਤੋਂ ਇਲਾਵਾ ਸ਼ਨੀਵਾਰ ਦੀ ਛੁੱਟੀ ਹੋਣ ਕਰਕੇ ਵੀ ਸਰਕਾਰੀ ਮੁਲਾਜ਼ਮ ਆਪਣੇ ਪਰਿਵਾਰਾਂ ਸਮੇਤ ਮੱਥਾ ਟੇਕਣ ਪਹੁੰਚੇ। ਸਵੇਰੇ 4 ਵਜੇ ਤੋਂ ਲੈ ਕੇ ਦੇਰ ਰਾਤ ਤੱਕ ਸ਼ਰਧਾਲੂਆਂ ਦੀਆਂ ਲੰਬੀਆਂ ਲਾਈਨਾਂ ਲੱਗੀਆਂ ਰਹੀਆਂ। ਸ਼ਰਧਾਲੂਆਂ ਦੀ ਗਿਣਤੀ ਇੰਨੀ ਜ਼ਿਆਦਾ ਸੀ ਕਿ ਪ੍ਰਬੰਧਕਾਂ ਨੂੰ ਚਾਰ-ਚਾਰ ਲਾਈਨਾਂ ਬਣਵਾਉਣੀਆਂ ਪਈਆਂ। ਮਾਤਾ ਰਾਣੀ ਦੀ �ਿਪਾ ਰਹੀ ਕਿ ਸ਼ਨੀਵਾਰ ਨੂੰ ਮੌਸਮ ਵੀ ਠੰਡਾ ਸੀ। ਦਿਨ ਭਰ ਬੱਦਲ ਛਾਏ ਰਹਿਣ ਕਾਰਨ ਗਰਮੀ ਤੋਂ ਬਚਾਅ ਰਿਹਾ। ਰਾਜੇਸ਼ਵਰੀ ਸੇਵਾ ਦਲ ਅਤੇ ਮਹਾਦੇਵ ਸੇਵਾ ਦਲ ਦੇ ਲੰਗਰਾਂ ਦਾ ਸੰਗਤਾਂ ਨੂੰ ਬਹੁਤ ਵੱਡਾ ਲਾਭ ਮਿਲਿਆ। ਇਨ੍ਹਾਂ ਦੋਨੋ ਸੰਸਥਾਵਾਂ ਦੀਆਂ ਟੀਮਾਂ ਦਿਨ ਭਰ ਭਗਤਾਂ ਦੀ ਸੇਵਾ ਵਿਚ ਰਹੀਆਂ। ਇਸ ਤੋਂ ਇਲਾਵਾ ਸ਼ਿਵ ਸੇਵਾ ਦਲ ਲੰਗਰ ਕਮੇਟੀ ਦੇ ਕਾਰਜ ਵੀ ਬਹੁਤ ਸ਼ਲਾਘਾਯੋਗ ਸਨ। ਸ਼ਨੀਵਾਰ ਨੂੰ ਸਵੇਰੇ 4 ਵਜੇ ਤੋਂ ਹੀ ਮੰਦਿਰ ਵਿਚ ਵੱਡੇ ਮੇਲੇ ਵਰਗਾ ਮਾਹੌਲ ਰਿਹਾ। ਸ੍ਰੀ ਕਾਲੀ ਮਾਤਾ ਮੰਦਿਰ ਵਿਚ ਸਿਰਫ ਪਟਿਆਲਾ ਦੇ ਹੀ ਨਹੀਂ ਸਗੋਂ ਪੰਜਾਬ, ਹਰਿਆਣਾ, ਰਾਜਸਥਾਨ ਅਤੇ ਹਿਮਾਚਲ ਪ੍ਰਦੇਸ਼ ਤੱਕ ਦੇ ਭਗਤ ਮੱਥਾ ਟੇਕਣ ਆਉਂਦੇ ਹਨ। ਬਾਰਾਂਦਰੀ ਗਾਰਡਨ ਦਿਨ ਭਰ ਦੂਰੋਂ ਆਈਆਂ ਭਗਤਾਂ ਦੀਆਂ ਗੱਡੀਆਂ ਦੀਆਂ ਲਾਈਨਾਂ ਖੜ੍ਹੀਆਂ ਦਿਖਾਈ ਦਿੱਤੀਆਂ।ਮੰਦਿਰ ਕਮੇਟੀ ਵਲੋਂ ਸੁੰਦਰ ਸਜਾਵਟ ਅਤੇ ਕੀਤੇ ਗਏ ਸਨ ਸੁਚੱਜੇ ਪ੍ਰਬੰਧ : ਮਨਮੋਹਨ ਕਪੂਰਸ੍ਰੀ ਕਾਲੀ ਮਾਤਾ ਮੰਦਿਰ ਮੈਨੇਜਿੰਗ ਐਂਡ ਐਡਵਾਈਜ਼ਰੀ ਕਮੇਟੀ ਦੇ ਮੈਂਬਰ ਮਨਮੋਹਨ ਕਪੂਰ ਨੇ ਕਿਹਾ ਕਿ ਇਸ ਵਾਰ ਮੰਦਿਰ ਕਮੇਟੀ ਵਲੋਂ ਮੰਦਿਰ ਦੀ ਸੁੰਦਰ ਸਜਾਵਟ ਕਰਨ ਦੇ ਨਾਲ ਨਾਲ ਸੁਚੱਜੇ ਪ੍ਰਬੰਧ ਕੀਤੇ ਗਏ ਸਨ, ਇਸ ਕਰਕੇ ਸ਼ਰਧਾਲੂਆਂ ਨੂੰ ਕੋਈ ਪਰੇਸ਼ਾਨੀ ਨਹੀਂ ਆਉਣ ਦਿੱਤੀ ਗਈ। ਮਨਮੋਹਨ ਕਪੂਰ ਲਗਾਤਾਰ ਮੰਦਿਰ ਵਿਚ ਡਿਊਟੀ ਦੇ ਰਹੇ ਹਨ। ਇਸ ਵਾਰ ਮਨਮੋਹਨ ਕਪੂਰ ਦੇ ਯਤਨਾਂ ਨਾਲ ਨਵੇਂ ਬਣਾਏ ਜਨਤਕ ਪਖਾਨੇ ਸ਼ਰਧਾਲੂਆਂ ਲਈ ਖੋਲ੍ਹ ਦਿੱਤੇ ਗਏ ਸਨ। ਇਹ ਅਤਿ ਆਧੁਨਿਕ ਵਾਸ਼ਰੂਮ ਸਨ। ਨਵੇਂ ਵਾਸ਼ਰੂਮ ਚਾਲੂ ਹੋਣ ਦਾ ਸ਼ਰਧਾਲੂਆਂ ਨੂੰ ਲਾਭ ਮਿਲਿਆ ਅਤੇ ਉਨ੍ਹਾਂ ਨੂੰ ਕੋਈ ਪਰੇਸ਼ਾਨੀ ਨਹੀਂ ਹੋਈ। ਪਿਛਲੀ ਵਾਰ ਮਨਮੋਹਨ ਕਪੂਰ ਦੇ ਯਤਨਾਂ ਨਾਲ ਹੀ ਜੋੜਾ ਘਰ ਅਤੇ ਪਾਰਕਿੰਗ ਖੋਲ੍ਹ ਦਿੱਤੀ ਗਈ ਸੀ। ਮਨਮੋਹਨ ਕਪੂਰ ਨੇ ਕਿਹਾ ਕਿ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਦੇ ਯਤਨਾਂ ਨਾਲ ਮੰਦਿਰ ਦੇ ਸ਼ਰਧਾਲੂਆਂ ਨੂੰ ਲਗਾਤਾਰ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ।ਡਿਪਟੀ ਕਮਿਸ਼ਨਰ ਸ਼ੋਕਤ ਅਹਿਮਦ ਪਰੇ ਦੇ ਯਤਨਾਂ ਦੀ ਹੋ ਰਹੀ ਹੈ ਸ਼ਲਾਘਾਪੰਜਾਬ ਸਰਕਾਰ ਨੇ ਜਦੋਂ ਤੋਂ ਸ਼ੋਕਤ ਅਹਿਮਦ ਪਰੇ ਨੂੰ ਪਟਿਆਲਾ ਦਾ ਡਿਪਟੀ ਕਮਿਸ਼ਨਰ ਨਿਯੁਕਤ ਕੀਤਾ ਹੈ, ਉਦੋਂ ਤੋਂ ਹੀ ਉਹ ਸ਼ਹਿਰ ਦੇ ਵਿਕਾਸ ਕਾਰਜਾਂ ਨੂੰ ਵਿਸ਼ੇਸ਼ ਤਵੱਜੋ ਦੇ ਰਹੇ ਹਨ। ਉਨ੍ਹਾਂ ਦੀ ਅਗਵਾਈ ਹੇਠ ਬਹੁਤ ਵਧੀਆ ਕਾਰਜ ਹੋ ਰਹੇ ਹਨ। ਬਤੌਰ ਡਿਪਟੀ ਕਮਿਸ਼ਨਰ ਸ਼ੋਕਤ ਅਹਿਮਦ ਪਰੇ ਸ੍ਰੀ ਕਾਲੀ ਮਾਤਾ ਮੰਦਿਰ ਦੀ ਮੈਨੇਜਿੰਗ ਐਂਡ ਐਡਵਾਈਜ਼ਰੀ ਕਮੇਟੀ ਦੇ ਚੇਅਰਮੈਨ ਵੀ ਹਨ। ਉਨ੍ਹਾਂ ਵਲੋਂ ਵਿਸ਼ੇਸ਼ ਮੀਟਿੰਗਾਂ ਕਰਕੇ ਸਮੁੱਚੇ ਅਫਸਰਾਂ ਨੂੰ ਹਦਾਇਤਾਂ ਦਿੱਤੀਆਂ ਗਈਆਂ ਸਨ ਕਿ ਨਰਾਤਿਆਂ ਦੌਰਾਨ ਭਗਤਾਂ ਨੂੰ ਕੋਈ ਪਰੇਸ਼ਾਨੀ ਨਾ ਆਵੇ, ਜਿਸ ਕਾਰਨ ਹੀ ਕਮੇਟੀ ਵਲੋਂ ਵਧੀਆ ਪ੍ਰਬੰਧ ਕੀਤੇ ਗਏ। ਮਾਤਾ ਦੇ ਭਗਤਾਂ ਨੇ ਡਿਪਟੀ ਕਮਿਸ਼ਨਰ ਸ਼ੋਕਤ ਅਹਿਮਦ ਪਰੇ ਦੇ ਯਤਨਾਂ ਦੀ ਸ਼ਲਾਘਾ ਕੀਤੀ। ਇਸ ਵਾਰ ਨਰਾਤਿਆਂ ਵਿਚ ਬਹੁਤ ਹੀ ਵਧੀਆ ਪ੍ਰਬੰਧ ਦੇਖਣ ਨੂੰ ਮਿਲੇ।   

Related Post