ਭਗਵਾਨ ਰਾਮ ਦੀਆਂ ਸਿੱਖਿਆਵਾਂ ਅੱਜ ਵੀ ਪ੍ਰਸੰਗਿਕ : ਐਨ.ਕੇ. ਸ਼ਰਮਾ
- by Jasbeer Singh
- April 17, 2024
ਪਟਿਆਲਾ, 17 ਅਪ੍ਰੈਲ (ਜਸਬੀਰ) : ਪਟਿਆਲਾ ਲੋਕ ਸਭਾ ਹਲਕੇ ਤੋਂ ਸ੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਐਨ.ਕੇ. ਸਰਮਾ ਨੇ ਕਿਹਾ ਹੈ ਕਿ ਮਰਿਯਾਦਾ ਪੁਰਸੋਤਮ ਭਗਵਾਨ ਸ੍ਰੀ ਰਾਮ ਦੇ ਜੀਵਨ ਤੋਂ ਸਾਨੂੰ ਸੱਚ ਦੇ ਮਾਰਗ ‘ਤੇ ਚੱਲਣ ਅਤੇ ਆਪਣੇ ਫਰਜਾਂ ਪ੍ਰਤੀ ਵਫਾਦਾਰੀ ਦੀ ਸਿੱਖਿਆ ਮਿਲਦੀ ਹੈ। ਭਗਵਾਨ ਰਾਮ ਦੇ ਜੀਵਨ ਦੀਆਂ ਸਿੱਖਿਆਵਾਂ ਅੱਜ ਵੀ ਪ੍ਰਸੰਗਿਕ ਹਨ। ਐਨ.ਕੇ. ਸਰਮਾ ਅੱਜ ਰਾਮ ਨੌਮੀ ਮੌਕੇ ’ਤੇ ਪਟਿਆਲਾ ਦੇ ਐਸ.ਐਸ.ਟੀ. ਸਹਿਰ ‘ਚ ਸਥਿਤ ਪ੍ਰਾਚੀਨ ਮਾਤਾ ਸ੍ਰੀ ਨੈਣਾ ਦੇਵੀ ਮੰਦਰ ‘ਚ ਪਹੁੰਚੇ ਅਤੇ ਪੂਜਾ ਅਰਚਨਾ ਕੀਤੀ। ਭਗਵਾਨ ਸ ਿਵ ਦਾ ਜਲਾਭਿਸੇਕ ਕੀਤਾ ਅਤੇ ਸਰਬ ਕਲਿਆਣ ਲਈ ਪ੍ਰਾਰਥਨਾ ਕੀਤੀ। ਇਸ ਮੌਕੇ ਉਨ੍ਹਾਂ ਨਾਲ ਪਟਿਆਲਾ ਦਿਹਾਤੀ ਹਲਕੇ ਦੇ ਇੰਚਾਰਜ਼ ਜਸਪਾਲ ਸਿੰਘ ਬਿੱਟੂ ਚੱਠਾ ਅਤੇ ਸ਼ਹਿਰੀ ਪ੍ਰਧਾਨ ਅਮਿਤ ਰਾਠੀ ਵੀ ਸਨ। ਸ੍ਰੀ ਸਰਮਾ ਨੇ ਕਿਹਾ ਕਿ ਇਕ ਪਾਸੇ ਭਗਵਾਨ ਸ੍ਰੀ ਰਾਮ ਨੇ ਵਚਨਾਂ ਨੂੰ ਪੂਰਾ ਕਰਨ ਲਈ ਨਾ ਸਿਰਫ 14 ਸਾਲ ਦਾ ਵਨਵਾਸ ਕੱਟਿਆ, ਸਗੋਂ ਆਪਣੇ ਜੀਵਨ ‘ਚ ਦਾਨਵ ਸਕਤੀਆਂ ਨੂੰ ਨਸਟ ਕਰਨ ਲਈ ਕਈ ਵਾਰ ਆਪਣੀ ਜਾਨ ਵੀ ਖਤਰੇ ‘ਚ ਪਾਈ। ਉੱਥੇ ਦੂਜੇ ਪਾਸੇ ਅੱਜ ਦੇ ਯੁੱਗ ਵਿੱਚ ਕੁਝ ਅਜਿਹੀ ਵਿਚਾਰਧਾਰਾ ਵਾਲੇ ਲੋਕ ਵੀ ਹਨ ਜੋ ਭਗਵਾਨ ਰਾਮ ਦੇ ਨਾਮ ‘ਤੇ ਰਾਜਨੀਤੀ ਕਰ ਰਹੇ ਹਨ ਜਦਕਿ ਰਾਮ ਸਾਰਿਆਂ ਦੇ ਹਨ। ਭਗਵਾਨ ਰਾਮ ਨੂੰ ਕਿਸੇ ਇੱਕ ਸਿਆਸੀ ਵਿਚਾਰਧਾਰਾ ’ਚ ਬੰਨ੍ਹਣਾ ਉਚਿਤ ਨਹੀਂ ਹੈ। ਐਨ.ਕੇ. ਸਰਮਾ ਨੇ ਮੰਦਰ ਕਮੇਟੀ ਦੇ ਅਹੁਦੇਦਾਰਾਂ ਗੱਲਬਾਤ ਕਰਦੇ ਹੋਏ ਰਾਮ ਨੌਮੀ ਦੇ ਮੌਕੇ ‘ਤੇ ਉਨ੍ਹਾਂ ਨੂੰ ਇੱਥੇ ਬੁਲਾਉਣ ਲਈ ਧੰਨਵਾਦ ਪ੍ਰਗਟ ਕੀਤਾ। ਇਸ ਮੌਕੇ ਮੰਦਰ ਕਮੇਟੀ ਦੇ ਪ੍ਰਧਾਨ ਸਾਬਕਾ ਡੀਐਸਪੀ ਬਿਮਲ ਸਰਮਾ, ਮੀਤ ਪ੍ਰਧਾਨ ਜਸਪਾਲ ਗੁਪਤਾ, ਜਨਰਲ ਸਕੱਤਰ ਰਵੀ ਠਾਕੁਰ, ਪੈਟਰਨ ਪੀ.ਡੀ. ਗੁਪਤਾ, ਜੇਬੀ ਮਲਿਕ, ਜਗਮੋਹਨ ਮਲਿਕ ਤੋਂ ਇਲਾਵਾ ਬਾਕੀ ਸਾਰੇ ਮੈਂਬਰਾਂ ਨੇ ਐਨ.ਕੇ.ਸਰਮਾ ਦਾ ਨਵਰਾਤਰੀ ਦੀ ਸਮਾਪਤੀ ਅਤੇ ਰਾਮ ਨੌਮੀ ਮੌਕੇ ਇੱਥੇ ਪਹੁੰਚਣ ‘ਤੇ ਮਾਤਾ ਦੀ ਚੁਨਰੀ ਦੇ ਕੇ ਸਵਾਗਤ ਕੀਤਾ।
Popular Tags:
Related Post
Popular News
Hot Categories
Subscribe To Our Newsletter
No spam, notifications only about new products, updates.