July 6, 2024 01:03:28
post

Jasbeer Singh

(Chief Editor)

Patiala News

ਸ਼੍ਰੀ ਸਨਾਤਨ ਧਰਮ ਸਭਾ ( ਰਜਿ. ) ਪਟਿਆਲਾ ਨੇ ਕੱਢੀ ਵਿਸ਼ਾਲ ਸ਼੍ਰੀ ਰਾਮ ਨੌਮੀ ਸ਼ੋਭਾ ਯਾਤਰਾ

post-img

ਪਟਿਆਲਾ, 17 ਅਪ੍ਰੈਲ (ਜਸਬੀਰ)-ਸ਼੍ਰੀ ਸਨਾਤਨ ਧਰਮ ਸਭਾ ( ਰਜਿ . ) ਪਟਿਆਲਾ ਦੁਆਰਾ ਸ਼੍ਰੀ ਰਾਮ ਨੌਮੀ ਦੇ ਸ਼ੁੱਭ ਦਿਹਾੜੇ ਤੇ ਇੱਕ ਵਿਸ਼ਾਲ ਸ਼ੋਭਾਯਾਤਰਾ ਦਾ ਆਯੋਜਨ ਕੀਤਾ ਗਿਆ।  ਸੱਭ ਤੋਂ ਪਹਿਲਾਂ ਸ਼੍ਰੀ ਸਨਾਤਨ ਧਰਮ ਮੰਦਰ ਵਿੱਚ ਸ਼੍ਰੀ ਰਾਮ ਚਰਿਤ ਮਾਨਸ ਜੀ ਦੇ ਪਾਠ ਦਾ ਭੋਗ ਪਾਇਆ ਗਿਆ । ਇਸਤੋਂ ਬਾਅਦ ਸੀਨੀਅਰ ਮੀਤ ਪ੍ਰਧਾਨ ਵਿਜੈ ਮੋਹਨ ਗੁਪਤਾ ਨੇ ਨਾਰੀਅਲ ਫੋੜ ਕੇ ਸ਼੍ਰੀ ਰਾਮ ਨੌਮੀ ਸ਼ੋਭਾਯਾਤਰਾ ਦਾ ਆਰੰਭ ਕੀਤਾ। ਇਸ ਮੌਕੇ ’ਤੇ ਸ਼੍ਰੀ ਸਨਾਤਨ ਧਰਮ ਸਭਾ ਦੇ ਪੈਟਰਨ ਮਦਨ ਮੋਹਨ ਸਿਆਲ, ਡਾ. ਸੋਹਨ ਲਾਲ ਗੁਪਤਾ , ਪ੍ਰਧਾਨ ਸ਼੍ਰੀ ਲਾਲ ਚੰਦ ਜਿੰਦਲ, ਸੀਨੀਅਰ ਮੀਤ ਪ੍ਰਧਾਨ ਵਿਜੈ ਮੋਹਨ ਗੁਪਤਾ, ਮੀਤ ਪ੍ਰਧਾਨ ਡਾ. ਰਾਜਿੰਦਰ ਕੁਮਾਰ, ਰਾਕੇਸ਼ ਕੁਮਾਰ, ਪਵਨ ਜਿੰਦਲ, ਮਹਾਮੰਤਰੀ ਅਨਿਲ ਗੁਪਤਾ ਅਤੇ ਸਕੂਲ ਮੈਨੇਜਰ ਨਰੇਸ਼ ਕੁਮਾਰ ਜੈਨ ਦੇ ਕੁਸ਼ਲ ਮਾਰਗਦਰਸ਼ਨ ’ਚ ਅਤੇ ਸ਼੍ਰੀ ਰਾਮ ਨੌਮੀ ਸ਼ੋਭਾਯਾਤਰਾ ਕਮੇਟੀ ਦੇ ਸੰਯੋਜਕ ਅਤੇ ਸਭਾ ਦੇ ਪ੍ਰੈਸ ਸਕੱਤਰ ਸ੍ਰੀ ਵਰੁਣ ਜਿੰਦਲ (ਬੱਬੀ),  ਸਹਿ - ਸੰਯੋਜਕ ਸੁਸ਼ੀਲ ਨਇਅਰ ਅਤੇ ਅਨੁਰਾਗ ਸ਼ਰਮਾ ਦੇ ਨਾਲ - ਨਾਲ ਰਾਜ ਕੁਮਾਰ ਜੋਸ਼ੀ, ਸਹਿ -ਮਹਾਮੰਤਰੀ ਸ਼੍ਰੀ ਐਮ ਐਮ ਸਿਆਲ, ਰਾਜਿੰਦਰ ਜਿੰਦਲ ਵਿੱਤ ਇੰਚਾਰਜ , ਸ਼੍ਰੀ ਦਕਸ਼ ਕੁਮਾਰ ਖੰਨਾ ਮੈਨੇਜਰ ਐਸ. ਡੀ. ਮਾਡਲ ਸਕੂਲ, ਮੁਕੇਸ਼ ਪੂਰੀ, ਸ਼੍ਰੀ ਤਿੁਭਵਨ ਗੁਪਤਾ, ਧਰਮਪ੍ਰਚਾਰ ਮੰਤਰੀ ਡਾ ਐਨ. ਕੇ. ਸ਼ਰਮਾ, ਡਾ. ਆਰ. ਆਰ. ਗੁਪਤਾ ਲਾਇਬ੍ਰੇਰੀ ਇੰਚਾਰਜ,  ਤਰਸੇਮ ਗੋਇਲ, ਸੇਵਾ ਪ੍ਰਮੁੱਖ ਬਿਨੀਤ ਬਾਂਸਲ, ਨੀਰਜ ਸਰਮਾ, ਰਾਜੀਵ ਬਾਂਸਲ, ਰਾਜੀਵ ਗੋਇਲ, ਵਿਵੇਕਸੀਲ ਗੋਇਲ, ਆਦਰਸ ਜਿੰਦਲ, ਸੰਜੀਵ ਗੁਪਤਾ, ਡਾ ਪ੍ਰਬਲ ਗੋਇਲ, ਤਨੀਸ ਮੋਹਨ ਸਿਆਲ, ਸੰਜੀਵ ਗੁਪਤਾ, ਸੰਜਯ ਜਿੰਦਲ, ਭੁਪਿੰਦਰ ਜਿੰਦਲ, ਐਸ. ਡੀ. ਐਸ. ਈ . ਸੀਨੀਅਰ ਸੈਕੰਡਰੀ ਸਕੂਲ ਦੇ ਪਿ੍ਰੰਸੀਪਲ ਰਿਪੁਦਮਨ ਸਿੰਘ, ਐਸ. ਡੀ . ਮਾਡਲ ਸਕੂਲ ਦੀ ਪਿ੍ਰੰਸੀਪਲ ਸੀਮਾ ਸ਼ਰਮਾ ਨੇ ਸ਼ੋਭਾਯਾਤਰਾ ਨੂੰ ਸਫਲ ਬਣਾਉਣ ’ਚ ਆਪਣਾ ਮਹੱਤਵਪੂਰਣ ਯੋਗਦਾਨ ਦਿੱਤਾ। ਇਸ ਮੌਕੇ ’ਤੇ ਵਿਸ਼ਾਲ ਸ਼ੋਭਾਯਾਤਰਾ ਬਾਰੇ ਦੱਸਦੇ ਹੋਏ ਪ੍ਰਧਾਨ ਸ਼੍ਰੀ ਲਾਲ ਚੰਦ ਜਿੰਦਲ, ਮਹਾਮੰਤਰੀ ਸ਼੍ਰੀ ਅਨਿਲ ਗੁਪਤਾ ਅਤੇ ਸ਼ੋਭਾਯਾਤਰਾ ਕਮੇਟੀ ਦੇ ਸੰਯੋਜਕ ਵਰੁਣ ਜਿੰਦਲ ਨੇ ਦੱਸਿਆ ਕਿ ਇਸ ਵਾਰ ਸ਼ੋਭਾ ਯਾਤਰਾ ਦਾ ਮੁੱਖ ਆਕਰਸਨ ਇਹ ਰਿਹਾ ਕਿ ਸ਼ੋਭਾਯਾਤਰਾ ਵਿੱਚ ਵੱਖ-ਵੱਖ ਝਾਂਕੀਆਂ  ਰਾਹੀਂ ਭਗਵਾਨ ਸ਼੍ਰੀ ਰਾਮਚੰਦਰ ਜੀ ਦਾ ਸੰਪੂਰਨ ਜੀਵਨ ਚਰਿਤ ਵਿਖਾਇਆ ਗਿਆ। ਇਸਦੇ ਨਾਲ-ਨਾਲ ਸ਼ਹਿਰ ਵਾਸੀਆਂ ਨੇ ਸੰਪੂਰਣ ਸ਼ੋਭਾਯਾਤਰਾ ਦੇ ਰਸਤੇ ’ਚ ਸਜਾਵਟ ਕੀਤੀ ਹੋਈ ਸੀ ਅਤੇ ਅਨੇਕਾਂ ਥਾਵਾਂ ਤੇ ਲੰਗਰਾਂ ਦੇ ਨਾਲ-ਨਾਲ , ਕੋਲਡ ਡਰਿੰਕ, ਦੁੱਧ, ਲੱਸੀ ਅਤੇ ਆਇਸਕਰੀਮ ਦੀਆਂ ਸਟਾਲਾਂ ਵੀ ਲਗਾਈ ਗਈਆਂ ਸਨ। ਸੰਪੂਰਨ ਦਿ੍ਰਸ ਕੁੱਝ ਇਵੇਂ ਪ੍ਰਤੀਤ ਹੋ ਰਿਹਾ ਸੀ ਜਿਵੇਂ ਪਟਿਆਲਾ ਸ਼ਹਿਰ ਅਯੋਧਿਯਾ ਜੀ ਵਿੱਚ ਬਦਲ ਗਿਆ ਹੋਵੇ। ਇੱਥੇ ਇਹ ਵੀ ਖਾਸ ਦੱਸਣਯੋਗ ਹੈ ਕਿ ਭਗਵਾਨ ਸ਼੍ਰੀ ਰਾਮਚੰਦਰ ਜੀ ਦੇ ਜਨਮ ਸਥਾਨ ਅਯੋਧਿਯਾ ਵਿੱਚ ਬਣਾਏ ਗਏ ਸ਼ਾਨਦਾਰ ਸ਼੍ਰੀ ਰਾਮ ਮੰਦਰ ਦੀ ਤਰਜ ਤੇ ਸ਼੍ਰੀ ਰਾਮ ਲੱਲਾ ਜੀ ਦੇ ਪਵਿੱਤਰ ਸਰੂਪ ਨੂੰ ਪਾਲਕੀ ਵਿੱਚ ਸਥਾਪਤ ਕੀਤਾ ਗਿਆ ਸੀ, ਜਿਸਦੇ ਦਰਸ਼ਨ ਕਰਕੇ ਹਜਾਰਾਂ ਭਗਤਾਂ ਨੇ ਭਗਵਾਨ ਸ਼੍ਰੀ ਰਾਮ ਦਾ ਅਸ਼ੀਰਵਾਦ ਪ੍ਰਾਪਤ ਕੀਤਾ । ਸ੍ਰੀ ਰਾਮ ਪਾਲਕੀ ਦੀ ਸਾਨਦਾਰ ਸਜਾਵਟ ਵਿੱਚ, ਸ੍ਰੀ ਸੰਜੀਵ ਗੁਰੂ ਜੀ ਮਹਾਰਾਜ, ਸ੍ਰੀ ਰਾਮ ਲੀਲਾ ਕਮੇਟੀ ਰਾਘੋਮਾਜਰਾ ਦੇ ਸ੍ਰੀ ਰਾਮ ਕੁਮਾਰ ਟੰਡਨ, ਲਛਮਣ ਟੰਡਨ ਅਤੇ ਸ੍ਰੀ ਰਾਮ ਲੀਲਾ ਕਮੇਟੀ ਜੋੜਿਆ ਭੱਠੀਆਂ ਦੇ ਡਾ ਅਸੀਸ ਕੌਸਲ ਨੇ ਸਾਰੀਆਂ ਝਾਂਕੀਆਂ ਸਜਾਉਣ ਵਿੱਚ ਆਪਣਾ ਵਡਮੁੱਲਾ ਯੋਗਦਾਨ ਪ੍ਰਦਾਨ ਕੀਤਾ। ਇਸ ਸ਼ੋਭਾਯਾਤਰਾ ਵਿੱਚ ਸਰਵ ਸ਼੍ਰੀ  ਜਗਦੀਸ਼ ਚੌਧਰੀ, ਮਹੇਸ਼ ਕਨੌਜਿਆ, ਸੁਰੇਸ਼ ਮਿਗਲਾਨੀ, ਰਮੇਸ਼ ਵਰਮਾ, ਐਸ.ਕੇ. ਦੇਵ, ਰਾਕੇਸ਼ ਮੰਗਲਾ, ਆਸ਼ੁਤੋਸ਼ ਗੌਤਮ, ਪਵਨ ਕੁਮਾਰ ਗੁਪਤਾ, ਰਵਿੰਦਰ ਸਿੰਗਲਾ, ਰਾਜੇਸ਼ ਕੇਹਰ, ਪ੍ਰਵੀਨ ਗੋਇਲ, ਰਾਕੇਸ਼ ਆਰਿਅਨ, ਅਰਵਿੰਦਰ ਸ਼ਰਮਾ, ਰਾਜਨ ਪੁਰੀ, ਲੋਕੇਸ਼ ਜੀ, ਡਾਇਅਰੇਕਟਰ ਅਸ਼ੀਸ਼ ਕੌਸ਼ਲ, ਸੁਰੇਸ਼ਵਰ ਪੰਡਿਤ, ਪੁਨੀਤ ਗਰਗ, ਰਾਹੁਲ ਦੁੱਗਲ, ਨਿਖਿਲ ਕਾਕਾ, ਜਿੰਮੀ ਗੁਪਤਾ, ਰਾਹੁਲ ਮਹਿਤਾ, ਵਿਜੈ ਗੋਇਲ, ਪਿਊਸ਼, ਅਮਰਦੀਪ, ਧੀਰਜ ਗੁਪਤਾ, ਦਕਸ਼ ਰਾਜਪੂਤ, ਆਸ਼ੂ ਸੇਠ, ਪੀਊਸ਼ ਗੁਪਤਾ, ਜੈ ਬਤਰਾ , ਗੁਰਪ੍ਰੀਤ ਗੁਰੀ, ਗੁਰਮੁਖ ਸਿੰਘ, ਵਰੁਣ ਕੌਸ਼ਲ, ਪਵਨ ਕੁਮਾਰ, ਦਿਨੇਸ਼ ਸ਼ਰਮਾ, ਸੁਭਾਸ਼ ਗੁਪਤਾ, ਨਿਖਿਲ ਸਾਰੋਂਵਾਲਾ, ਸੰਦੀਪ ਸ਼ਰਮਾ, ਸੁਸ਼ੀਲ, ਅਰਵਿੰਦ ਗਰਗ, ਪ੍ਰਮੋਦ ਸ਼ਰਮਾ, ਗੌਰਵ ਬਾਂਸਲ, ਰਾਕੇਸ਼ ਮਲਹੋਤਰਾ, ਸੱਤ ਪ੍ਰਕਾਸ਼ ਗੋਇਲ, ਸ਼ਸ਼ਿਕਾਂਤ ਅੱਗਰਵਾਲ, ਹੈਰੀ, ਆਰਤੀ ਸ਼ਰਮਾ, ਸੁਸ਼ਮਾ ਰਾਣੀ, ਮਧੁ ਫੁਲਾਰਾ, ਮਨਮੀਤ ਜੀ, ਆਤਿਸ਼ ਗੁਪਤਾ, ਹਰੀਸ਼ ਮਿਗਲਾਨੀ, ਨਵਦੀਪ ਗੁਪਤਾ, ਵਿਨੀਤ ਸਹਿਗਲ, ਅਭੀਸ਼ੇਕ ਸ਼ਰਮਾ, ਲਕਸ਼ ਸ਼ਰਮਾ, ਵੰਸ ਸਚਦੇਵਾ, ਹਿਤੈਸ਼ੀ ਸੇਠ, ਵਿਕਰਮ ਭੱਲਾ, ਰਮੇਸ਼ ਜੀ, ਗੋਪੀ ਜੀ, ਸਤਿੰਦਰ ਗੁਪਤਾ, ਰਾਜਿੰਦਰ ਸ਼ਰਮਾ, ਲਵੀਸ਼ ਸ਼ਰਮਾ, ਵਿਸ਼ਾਲ ਬਾਬਾ, ਵਿਸ਼ਾਲ, ਸੁਮਿਤ, ਮਨੋਜ, ਮੋਹਿਤ, ਅਮਨਦੀਪ, ਪ੍ਰਨੀਤ , ਜਤੀਨ, ਪੰਕਜ , ਹਰਮੇਸ਼ ਗੋਇਲ, ਚਿਰਾਗ, ਰਾਕੇਸ਼ ਸਾਂਖਲਾ, ਅਮਨ ਸ਼ਰਮਾ ਪਵਨ ਗੋਇਲ, ਸੁਰਿੰਦਰ ਕਾਂਸਲ, ਤਮਸਿਆ ਕੰਬੋਜ, ਦੇਵਾਸਾਂਸ ਗਰਗ, ਸੰਦੀਪ ਨੋਨਾ, ਡਾ. ਸੁਸ਼ੀਲ ਜਿੰਦਲ ਸਹਿਤ ਭਗਵਾਨ ਸ਼੍ਰੀ ਰਾਮ ਜੀ ਦੇ ਹਜਾਰਾਂ ਭਗਤ ਅਤੇ ਨਰ ਨਾਰੀਆਂ ਨੇ ਆਪਣੀ ਆਪਣੀ ਸੰਸਥਾ ਦੇ ਮੈਂਬਰਾਂ ਦੇ ਪਰਿਵਾਰਾਂ ਸਹਿਤ ਸ਼ੋਭਾਯਾਤਰਾ ਵਿੱਚ ਭਾਗ ਲੈ ਕੇ ਭਗਵਾਨ ਸ਼੍ਰੀ ਰਾਮ ਜੀ ਦਾ ਅਸ਼ੀਰਵਾਦ ਪ੍ਰਾਪਤ ਕੀਤਾ।   

Related Post