
Punjab
0
ਬਨੂੜ ਵਿਖੇ ਬਣੇ ਛੱਤਬੀੜ ਦਾ ਮੁੱਖ ਮੰਤਰੀ ਪੰਜਾਬ ਮਾਨ ਨੇ ਲਿਆ ਪ੍ਰਬੰਧਾਂ ਦਾ ਜਾਇਜ਼ਾ
- by Jasbeer Singh
- January 7, 2025

ਬਨੂੜ ਵਿਖੇ ਬਣੇ ਛੱਤਬੀੜ ਦਾ ਮੁੱਖ ਮੰਤਰੀ ਪੰਜਾਬ ਮਾਨ ਨੇ ਲਿਆ ਪ੍ਰਬੰਧਾਂ ਦਾ ਜਾਇਜ਼ਾ ਚੰਡੀਗੜ੍ਹ : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੋ ਅੱਜ ਅਚਾਨਕ ਹੀ ਛੱਤਬੀੜ ਚਿੜੀਆਘਰ ਵਿੱਚ ਨਿੱਜੀ ਫੇਰੀ ’ਤੇ ਪਹੁੰਚੇ ਨਾਲ ਉਨ੍ਹਾਂ ਦੇ ਪਰਿਵਾਰਕ ਮੈਂਬਰ ਵੀ ਮੌਜੂਦ ਸਨ। ਮੁੱਖ ਮੰਤਰੀ ਮਾਨ ਨੇ ਛੱਤਬੀੜ ਚਿੜੀਆਘਰ ਜੋ ਕਿ ਬਨੂੜ ਜ਼ੀਰਕਪੁਰ ਵਿਖੇ ਬਣਿਆਂ ਹੋਇਆ ਹੈ ਵਿਖੇ ਪ੍ਰਬੰਧਾਂ ਦਾ ਜਾਇਜ਼ਾ ਲਿਆ। ਛੱਤਬੀੜ ਚਿੜੀਆਘਰ ਜਿਸ ਵਿੱਚ 100 ਤੋਂ ਵੱਧ ਵੱਖ ਵੱਖ ਕਿਸਮਾਂ ਦੇ ਜੰਗਲੀ ਜਾਨਵਰ ਅਤੇ ਪੰਛੀ ਹਨ ਬਾਰੇ ਚਿੜੀਆਘਰ ਦੇ ਅਧਿਕਾਰੀਆਂ ਤੋਂ ਜਾਣਕਾਰੀ ਹਾਸਲ ਕੀਤੀ । ਦੱਸਣਯੋਗ ਹੈ ਕਿ ਮੁਖ ਮੰਤਰੀ ਮਾਨ ਨੇ ਜਾਨਵਰਾਂ ਦੀ ਖੁਰਾਕ ਦੀ ਢੋਆ-ਢੁਆਈ ਲਈ ਨਵੀਂ ਫ਼ੂਡ ਵੈਨ ਨੂੰ ਹਰੀ ਝੰਡੀ ਦਿਖਾ ਕੇ ਕੀਤਾ ਰਵਾਨਾ । ਇਸ ਫੇਰੀ ਉਪਰੰਤ ਮੁੱਖ ਮੰਤਰੀ ਕਾਫਲੇ ਸਮੇਤ ਮੁੱਖ ਮੰਤਰੀ ਨਿਵਾਸ ਵੱਲ ਰਵਾਨਾ ਹੋ ਗਏ ।