ਪਾਵਰਕਾਮ ਦੇ ਰੈਗੂਲੇਟਰੀ ਕਮਿਸ਼ਨ ਨੂੰ 10 ਫੀਸਦੀ ਬਿਜਲੀ ਸਬੰਧੀ ਮਤਾ ਭੇਜਣ ਨਾਲ ਪੰਜਾਬ ਦੇ ਖਪਤਕਾਰਾਂ ਨੂੰ ਲੱਗ ਸਕਦੈ ਝਟਕ
- by Jasbeer Singh
- December 13, 2024
ਪਾਵਰਕਾਮ ਦੇ ਰੈਗੂਲੇਟਰੀ ਕਮਿਸ਼ਨ ਨੂੰ 10 ਫੀਸਦੀ ਬਿਜਲੀ ਸਬੰਧੀ ਮਤਾ ਭੇਜਣ ਨਾਲ ਪੰਜਾਬ ਦੇ ਖਪਤਕਾਰਾਂ ਨੂੰ ਲੱਗ ਸਕਦੈ ਝਟਕਾ ਪੰਜਾਬ, 13 ਦਸੰਬਰ : ਪੰਜਾਬ ਵਿੱਚ ਜਲਦੀ ਹੀ ਬਿਜਲੀ ਦੀਆਂ ਦਰਾਂ 10 ਫੀਸਦੀ ਤੱਕ ਵਧ ਸਕਦੀਆਂ ਹਨ ਕਿਉਂਕਿ ਪਾਵਰਕਾਮ ਨੇ ਇਸ ਸੰਬੰਧ ਵਿੱਚ ਪੰਜਾਬ ਸਟੇਟ ਇਲੈਕਟ੍ਰਿਸਿਟੀ ਰੈਗੂਲੇਟਰੀ ਕਮਿਸ਼ਨ ਨੂੰ ਮਤਾ ਭੇਜਿਆ ਗਿਆ ਹੈ । ਕਮਿਸ਼ਨ ਨੂੰ ਭੇਜੀ ਆਪਣੀ ਐਨੂਅਲ ਰੈਵੇਨਿਊ ਰਿਕੁਾਇਰਮੈਂਟ ਰਿਪੋਰਟ ਵਿੱਚ ਪਾਵਰਕਾਮ ਨੇ 5091 ਕਰੋੜ ਦੇ ਕੁੱਲ ਆਮਦਨੀ ਘਾਟੇ ਦਾ ਜ਼ਿਕਰ ਕਰਦੇ ਹੋਏ ਇਸ ਨੂੰ ਪੂਰਾ ਕਰਨ ਲਈ ਬਿਜਲੀ ਦੀਆਂ ਦਰਾਂ ਵਿੱਚ ਵਾਧਾ ਜ਼ਰੂਰੀ ਦੱਸਿਆ ਹੈ । ਇਸ ਵਾਧੇ ਨਾਲ ਆਉਣ ਵਾਲੇ ਦਿਨਾਂ ਵਿੱਚ ਪੰਜਾਬ ਦੇ ਬਿਜਲੀ ਖਪਤਕਾਰਾਂ ਨੂੰ ਵੱਡਾ ਝਟਕਾ ਲੱਗ ਸਕਦਾ ਹੈ । ਹਾਲਾਂਕਿ, ਪਾਵਰਕਾਮ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ 2010 ਵਿੱਚ ਪਾਵਰਕਾਮ ਦੇ ਬਣਨ ਤੋਂ ਲੈ ਕੇ ਪਿਛਲੇ 16 ਸਾਲਾਂ ਵਿੱਚ ਇਹ ਪ੍ਰਸਤਾਵਿਤ ਵਾਧਾ ਸਭ ਤੋਂ ਘੱਟ ਹੈ । ਪਾਵਰਕਾਮ ਦੀ ਰਿਪੋਰਟ ਦੇ ਅਨੁਸਾਰ, ਕਾਰਪੋਰੇਸ਼ਨ ਨੂੰ ਪਿਛਲੇ ਕੁਝ ਸਾਲਾਂ ਵਿੱਚ 5091 ਕਰੋੜ ਦਾ ਆਮਦਨੀ ਘਾਟਾ ਹੋਇਆ ਹੈ । ਵਿੱਤੀ ਵਰ੍ਹੇ 2023-24 ਵਿੱਚ ਪਾਵਰਕਾਮ ਨੂੰ 44822.19 ਕਰੋੜ ਦੀ ਆਮਦਨੀ ਦੀ ਲੋੜ ਸੀ, ਪਰ ਸਾਰੇ ਸਰੋਤਾਂ ਤੋਂ ਸਿਰਫ਼ 42293.42 ਕਰੋੜ ਦੀ ਹੀ ਆਮਦਨੀ ਹੋਈ, ਜਿਸ ਨਾਲ 2528.77 ਕਰੋੜ ਦਾ ਘਾਟਾ ਹੋਇਆ । ਇਸ ਤੋਂ ਪਹਿਲਾਂ ਵੀ ਪਾਵਰਕਾਮ ਨੂੰ 4072.27 ਕਰੋੜ ਦਾ ਆਮਦਨੀ ਘਾਟਾ ਹੋਇਆ ਸੀ ।
Related Post
Popular News
Hot Categories
Subscribe To Our Newsletter
No spam, notifications only about new products, updates.