
ਪੰਜਾਬ ਵਣ ਵਿਭਾਗ ਵਰਕਰਜ਼ ਯੂਨੀਅਨ ਵਲੋਂ ਆਪ ਉਮੀਦਵਾਰ ਡਾ. ਬਲਬੀਰ ਸਿੰਘ ਦਾ ਕਰੇਗੀ ਵਿਰੋਧ 14 ਮਈ ਨੂੰ
- by Jasbeer Singh
- May 4, 2024

ਪਟਿਆਲਾ, 4 ਮਈ (ਜਸਬੀਰ)-ਪੰਜਾਬ ਵਣ ਵਿਭਾਗ ਵਰਕਰਜ਼ ਯੂਨੀਅਨ ਰਜਿ: ਨੇ ਅੱਜ ਇੱਕ ਮੀਟਿੰਗ ਨਹਿਰੂ ਪਾਰਕ ਪਟਿਆਲਾ ਵਿਖੇ ਕਰਕੇ ਜਥੇਬੰਦੀ ਦੇ ਸੂਬਾ ਪ੍ਰਧਾਨ ਬਲਵੀਰ ਸਿੰਘ ਮੰਡੋਲੀ ਅਤੇ ਸੂਬਾ ਸਕੰਤਰ ਵੀਰਪਾਲ ਸਿੰਘ ਲੂੰਬਾ ਦੀ ਅਗਵਾਈ ਹੇਠ ਵਣ ਵਿਭਾਗ ਦੇ ਕਿਰਤੀ ਵਰਕਰਾਂ ਦੀਆਂ ਮੰਗਾਂ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ। ਵਣ ਵਿਭਾਗ ਦੇ ਕਿਰਤੀ ਵਰਕਰਾਂ ਨੂੰ ਗੁੰਮਰਾਹ ਕਰਕੇ ਮਗਨਾਰੇਗਾ ਸਕੀਮ ਦੇ ਵਰਕਰ ਕਾਮਿਆਂ ਤੋਂ ਕੰਮ ਕਰਾਉਣ ਆਦਿ ਮੰਗਾਂ ਬਾਰੇ ਵਿਸ਼ੇਸ਼ ਤੌਰ ਪਰ ਚਰਚਾ ਕਰਦਿਆਂ ਮੇਜਰ ਸਿੰਘ ਬਹੇੜਾ ਤੇ ਮੰਡੋਲੀ ਨੇ ਕਿਹਾ ਕਿ ਪਹਿਲਾਂ ਕਿਰਤੀ ਮਿਹਨਤਕਸ਼ ਵਰਕਰਾਂ ਨੂੰ ਰੋਜ਼ਗਾਰ ਕੰਮ ਦਿਵਾਉਣ ਵਿੱਚ ਸਰਕਾਰ ਦੇ ਕੈਬਨਿਟ ਮੰਤਰੀ ਪੰਜਾਬ (ਦਿਹਾਤੀ ਪਟਿਆਲਾ ਤੋਂ ਐਮ.ਐਲ.ਏ.) ਡਾ. ਬਲਵੀਰ ਸਿੰਘ ਜੋ ਕਿ ਲੋਕ ਸਭਾ ਹਲਕਾ ਪਟਿਆਲਾ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਸਨ। ਇਨਾਂ ਨੇ ਵੀ ਗਰੀਬ ਵਰਕਰਾਂ ਦਾ ਬਹੁਤ ਘਾਣ ਕੀਤਾ ਹੈ। ਬਾਰਬਾਰ ਦਫਤਰ ਵਿੱਚ ਗੇੜੇ ਮਾਰਨ ਤੇ ਵੀ ਇਨਸਾਫ ਨਹੀਂ ਦਿਵਾ ਸਕੇ। ਆਮ ਲੋਕਾਂ ਨੂੰ ਬਣਦਾ ਹੱਕ ਦਿਵਾਉਣ ਵਿੱਚ ਫੇਲ ਸਾਬਤ ਹੋਏ ਹਨ। ਵਿਚਾਰ ਕਰਦਿਆਂ ਲੂੰਬਾ, ਥੂਹੀ ਨੇ ਕਿਹਾ ਕਿ ਇਨ੍ਹਾਂ ਨੂੰ ਗਰੀਬਾਂ ਦੇ ਹੱਕ ਬਾਰੇ ਕੀ ਪਤਾ ਹੈ। ਯੂਨੀਅਨ ਨੇ ਫੈਸਲਾ ਕਰਦਿਆਂ ਐਲਾਨ ਕੀਤਾ ਹੈ ਕਿ ਮਿਤੀ 14 ਮਈ 2024 ਨੂੰ ਕਾਲੀਆਂ ਝੰਡੀਆਂ ਰਾਹੀਂ ਪਟਿਆਲਾ ਦਿਹਾਤੀ ਅੰਦਰ ਡਾਕਟਰ ਬਲਬੀਰ ਸਿੰਘ ਉਮੀਦਵਾਰ ਆਮ ਆਦਮੀ ਪਾਰਟੀ ਹਲਕਾ ਪਟਿਆਲਾ ਬਾਰੇ ਸਮੂੰਹ ਵੋਟਰਾਂ ਨੂੰ ਜਾਗਰੂਕ ਕਰਕੇ ਸੁਚੇਤ ਕੀਤਾ ਜਾਵੇਗਾ। ਹੋਰ ਮਜਦੂਰਾਂ ਵਰਕਰਾਂ ਨਾਲ ਸਰਕਾਰ ਵਲੋਂ ਕੀਤੇ ਗਏ ਘਾਣ ਬਾਰੇ ਪ੍ਰਚਾਰ ਕੀਤਾ ਜਾਵੇਗਾ। ਪਹੁੰਚੇ ਆਗੂਆਂ ਵੱਧ ਤੋਂ ਵੱਧ ਸਾਥੀ ਰੋਸ ਲੈ ਕੇ ਆਪ ਉਮੀਦਵਾਰ ਡਾ. ਬਲਬੀਰ ਸਿੰਘ ਦਾ ਵਿਰੋਧ ਕਰਨ ਦੇ ਸਮਰਥਣ ਵਿੱਚ ਹਾਜਰ ਹੋਣਗੇ। ਇਸ ਮੌਕੇ ਕੁਲਵੰਤ ਸਿੰਘ ਥੂਹੀ, ਸਤਨਾਮ ਸਿੰਘ, ਰਾਜਪੁਰਾ ਹਰਪ੍ਰੀਤ ਸਿੰਘ ਲੋਚਮਾ, ਸੋਹਨ ਲਾਲ ਸਰਹਿੰਦ, ਮੇਜਰ, ਰਾਮ ਸਰਨ, ਕੁਲਵਿੰਦਰ ਸਿੰਘ ਖਾਨਪੁਰ, ਬੇਅੰਤ ਸਿੰਘ ਭਾਦਸੋਂ ਆਦਿ ਹਾਜ਼ਰ ਸਨ।