
ਪੰਜਾਬ ਸਰਕਾਰ ਕਰ ਰਹੀ ਹੈ ਮੁੜ ਪਾਣੀ ਅੰਦਰ ਪਾਣੀ ਵਾਲੀ ਬੱਸ ਚਲਾਉਣ ਦੀ ਤਿਆਰੀ
- by Jasbeer Singh
- January 20, 2025

ਪੰਜਾਬ ਸਰਕਾਰ ਕਰ ਰਹੀ ਹੈ ਮੁੜ ਪਾਣੀ ਅੰਦਰ ਪਾਣੀ ਵਾਲੀ ਬੱਸ ਚਲਾਉਣ ਦੀ ਤਿਆਰੀ ਪਟਿਆਲਾ : ਪੰਜਾਬ ਵਿਚ ਜਲਦੀ ਹੀ ਪਾਣੀ ਅੰਦਰ ਬੱਸ ਚਲਾਈ ਜਾਵੇਗੀ, ਇਸ ਦੇ ਲਈ ਸੂਬੇ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਅਮਲ ਸ਼ੁਰੂ ਕਰ ਦਿੱਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਰਣਜੀਤ ਸਾਗਰ ਝੀਲ ’ਚ ਜਲ ਬੱਸ ਚਲਾਉਣ ਨੂੰ ਲੈ ਕੇ ਇਕ ਉੱਚ ਪੱਧਰੀ ਮੀਟਿੰਗ ਹੋਈ ਸੀ । ਇਸ ਮੀਟਿੰਗ ਦੌਰਾਨ ਜਲ ਬੱਸ ਚਲਾਏ ਜਾਣ ਨੂੰ ਲੈ ਕੇ ਹਰੀ ਝੰਡੀ ਦੇ ਦਿੱਤੀ ਗਈ। ਹੁਣ ਸੈਰ-ਸਪਾਟਾ ਵਿਭਾਗ ਨੇ ਹਰੀਕੇ ਵਿਖੇ ਖੜ੍ਹੀ ਜਲ ਬੱਸ ਦੀ ਚੈਕਿੰਗ ਕਰਵਾਈ ਹੈ । ਇਸ ਜਲ ਬੱਸ ਨੂੰ ਰਣਜੀਤ ਸਾਗਰ ਝੀਲ ‘ਚ ਚਲਾਏ ਜਾਣ ਤੋਂ ਪਹਿਲਾਂ ਜੰਗਲਾਤ ਵਿਭਾਗ ਤੋਂ ਵੀ ਸਲਾਹ ਲਈ ਜਾ ਸਕਦੀ ਹੈ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਪੰਜਾਬ ਸਰਕਾਰ ਦੇ ਖਜਾਨੇ ‘ਚੋਂ ਖਰਚ ਕੀਤੀ ਕਰੋੜਾਂ ਰੁਪਏ ਦੀ ਰਾਸ਼ੀ ਨਾਲ ਖਰੀਦੀ ਜਲ ਬੱਸ ਕੰਡਮ ਹੋਣ ਲੱਗ ਪਈ ਸੀ। ਇਸ ਦਾ ਮੁੜ ਫਿੱਟਨੈੱਸ ਸਰਟੀਫਿਕੇਟ ਮਿਲਣ ‘ਤੇ ਜਲ ਬੱਸ ਨੂੰ ਚਲਾਇਆ ਜਾਵੇਗਾ ਅਤੇ ਇਸ ਬਾਰੇ ਕੁੱਝ ਰਸਮੀਂ ਪ੍ਰਕਿਰਿਆ ਪੂਰੀ ਕੀਤੀ ਜਾ ਰਹੀ ਹੈ । ਦੱਸਣਯੋਗ ਹੈ ਕਿ ਤਤਕਾਲੀ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਜਨਵਰੀ 2015 ’ਚ ਬਠਿੰਡਾ ‘ਚ ਕੇਂਦਰੀ ਮੰਤਰੀ ਨਿਤਿਨ ਗਡਕਰੀ ਦੀ ਹਾਜਰੀ ‘ਚ ਐਲਾਨ ਕੀਤਾ ਸੀ ਕਿ ਪੰਜਾਬ ਸਰਕਾਰ ਪਾਣੀ ’ਚ ਬੱਸਾਂ ਚਲਾਵੇਗੀ ਪਰ ਉਸ ਸਮੇਂ ਵਿਰੋਧੀ ਧਿਰਾਂ ਨੇ ਇਸ ਐਲਾਨ ਦਾ ਮਜਾਕ ਉਡਾਇਆ ਸੀ । ਉਸ ਸਮੇਂ ਹਰੀਕੇ ਵੈੱਟਲੈਂਡ ‘ਚ ਦਸੰਬਰ 2016 ਨੂੰ ਜਲ ਬੱਸ ਚਲਾਈ ਗਈ ਸੀ । ਉਸ ਵੇਲੇ ਬਿਨਾਂ ਫ ਿਜੀਬਿਲਟੀ ਦੇਖੇ ਹੀ ਜਲ ਬੱਸ ਚਲਾ ਦਿੱਤੀ ਗਈ ਸੀ ਅਤੇ 800 ਰੁਪਏ ਟਿਕਟ ਰੱਖੀ ਗਈ ਸੀ । ਇਹ ਬੱਸ 10 ਦਿਨਾਂ ਤੱਕ ਚੱਲੀ ਅਤੇ ਇਸ ਤੋਂ 6600 ਰੁਪਏ ਦੀ ਕਮਾਈ ਹੋਈ ਸੀ । 32 ਸੈਲਾਨੀ ਬੈਠ ਸਕਦੇ ਹਨ : ਜਲ ਬੱਸ ਅੰਦਰ 32 ਸੈਲਾਨੀ ਬੈਠ ਸਕਦੇ ਸਨ। ਇਸ ਮਗਰੋਂ ਜਲ ਬੱਸ ਹਰੀਕੇ ‘ਚ ਹੀ ਤਾਲੇ ਅੰਦਰ ਬੰਦ ਸੀ। ਕਾਂਗਰਸ ਸਰਕਾਰ ਵੇਲੇ ਤਤਕਾਲੀ ਸੈਰ-ਸਪਾਟਾ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਐਲਾਨ ਕੀਤਾ ਸੀ ਕਿ ਇਸ ਜਲ ਬੱਸ ਨੂੰ ਨਿਲਾਮ ਕੀਤਾ ਜਾਵੇਗਾ ਅਤੇ ਇਸ ਦੀ ਥਾਂ ਹਰੀਕੇ ਜਲਗਾਹ ‘ਚ ਕਸ਼ਮੀਰ ਦੀ ਤਰਜ ‘ਤੇ ਸ਼ਿਕਾਰੋ ਚਲਾਏ ਜਾਣਗੇ। ਸੂਤਰਾਂ ਮੁਤਾਬਕ ਸਾਲਾਂ ਤੋਂ ਤਾਲੇ ਅੰਦਰ ਬੰਦ ਖੜ੍ਹੀ ਬੱਸ ਨੂੰ ਜੰਗਾਲ ਪੈ ਰਿਹਾ ਹੈ। ਹੁਣ ਮੌਜੂਦਾ ਸਰਕਾਰ ਨੇ ਇਸ ਪ੍ਰਾਜੈਕਟ ਨੂੰ ਨਵੇਂ ਸਿਰਿਓਂ ਉਲੀਕਿਆ ਹੈ। ਇਸ ਨੂੰ ਹੁਣ ਰਣਜੀਤ ਸਾਗਰ ਝੀਲ ’ਚ ਚਲਾਉਣ ਦਾ ਫੈਸਲਾ ਕੀਤਾ ਗਿਆ ਹੈ । ਟਰਾਂਸਪੋਰਟ ਵਿਭਾਗ ਤੋਂ ਜਲ ਬੱਸ ਦਾ ਫਿੱਟਨੈੱਸ ਸਰਟੀਫਿਕੇਟ ਲੈਣ ਮਗਰੋਂ ਜੰਗਲਾਤ ਵਿਭਾਗ ਤੋਂ ਵਾਤਾਵਰਣ ਕਲੀਅਰੈਂਸ ਲਈ ਜਾਵੇਗੀ ਅਤੇ ਫਿਰ ਇਸ ਬੱਸ ਨੂੰ ਚਲਾਇਆ ਜਾਵੇਗਾ ।
Related Post
Popular News
Hot Categories
Subscribe To Our Newsletter
No spam, notifications only about new products, updates.