post

Jasbeer Singh

(Chief Editor)

Punjab

ਪੰਜਾਬ ਸਰਕਾਰ `ਸਾਡੇ ਬੁਜ਼ੁਰਗ ਸਾਡਾ ਮਾਣ` ਮੁਹਿੰਮ ਤਹਿਤ ਅਯੋਗ ਪੈਨਸ਼ਨ ਖਾਤਿਆਂ ਵਿੱਚੋਂ ਕੀਤੀ 166 ਕਰੋੜ ਦੀ ਵਸੂਲੀ

post-img

ਪੰਜਾਬ ਸਰਕਾਰ `ਸਾਡੇ ਬੁਜ਼ੁਰਗ ਸਾਡਾ ਮਾਣ` ਮੁਹਿੰਮ ਤਹਿਤ ਅਯੋਗ ਪੈਨਸ਼ਨ ਖਾਤਿਆਂ ਵਿੱਚੋਂ ਕੀਤੀ 166 ਕਰੋੜ ਦੀ ਵਸੂਲੀ ਚੰਡੀਗੜ੍ਹ, 30 ਜੂਨ : ਪੰਜਾਬ ਵਿਚ ਆਮ ਆਦਮੀ ਪਾਰਟੀ ਸਰਕਾਰ ਦੀ ਅਗਵਾਈ ਕਰ ਰਹੇ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੀ ਸਰਕਾਰ ਵਲੋਂ ਅਯੋਗ ਪੈਨਸ਼ਨ ਲਾਭਪਾਤਰੀਆਂ ਦੀ ਪਛਾਣ ਕਰਨ ਅਤੇ ਸਹੀ ਪ੍ਰਾਪਤਕਰਤਾਵਾਂ ਨੂੰ ਸਹਾਇਤਾ ਭੇਜਣ ਲਈ ਸ਼ੁਰੂ ਕੀਤੀ ਗਈ `ਸਾਡੇ ਬੁਜ਼ੁਰਗ ਸਾਡਾ ਮਾਣ` ਮੁਹਿੰਮ ਤਹਿਤ ਪਹਿਲਕਦਮੀ ਕਰਦਿਆਂ ਨਤੀਜੇ ਵਜੋਂ ਅਯੋਗ ਪੈਨਸ਼ਨ ਖਾਤਿਆਂ ਵਿੱਚੋਂ 166 ਕਰੋੜ ਦੀ ਵਸੂਲੀ ਕੀਤੀ ਹੈ ਅਤੇ ਪੈਨਸ਼ਨ ਵੰਡ ਲਈ 43 ਹਜ਼ਾਰ 644 ਨਵੇਂ ਯੋਗ ਲਾਭਪਾਤਰੀਆਂ ਨੂੰ ਸ਼ਾਮਲ ਵੀ ਕੀਤਾ ਗਿਆ ਹੈ। ਦੱਸਣਯੋਗ ਹੈ ਕਿ ਮੁੱਖ ਮੰਤਰੀ ਪੰਜਾਬ ਦੀ ਅਗਵਾਈ ਹੇਠ ਪੰਜਾਬ ਦੇ ਹਰੇਕ ਵਰਗ ਨੂੰ ਤਰ੍ਹ੍ਹਾਂ ਤਰ੍ਹ੍ਹਾਂ ਤੋਂ ਲਾਭ ਪਹੁੰਚਾਉਣ ਦੇ ਕਾਰਜਾਂ ਨੂੰ ਜੰਗੀ ਪੱਧਰ ਤੇ ਕੀਤਾ ਜਾ ਰਿਹਾ ਹੈ, ਜਿਸਦਾ ਇਕ ਵਧੀਆ ਨਤੀਜਾ ਵੀ ਮਿਲ ਰਿਹਾ ਹੈ। ਜਿਵੇਂ ਕਿ ਘਰ ਘਰ ਪ੍ਰਤੀ ਮਹੀਨਾ 300 ਯੂਨਿਟ ਮੁਫ਼ਤ ਬਿਜਲੀ, ਔਰਤਾਂ ਨੂੰ ਮੁਫ਼ਤ ਬਸ ਸਫਰ ਆਦਿ ਕਈ ਯੋਜਨਾਵਾਂ ਸ਼ਾਮਲ ਹਨ, ਜਿਨ੍ਹਾਂ ਦਾ ਲਾਭ ਪੰਜਾਬੀਆਂ ਨੂੰ ਵੱਡੇ ਪੱਧਰ ਤੇ ਦਿੱਤਾ ਜਾ ਰਿਹਾ ਹੈ ਜਦੋਂ ਕਿ ਪਹਿਲਾਂ ਦੀਆਂ ਪਾਰਟੀਆਂ ਦੀਆਂ ਸਰਕਾਰਾਂ ਦੇ ਸਮੇਂ ਵਿਚ ਸਹੂਲਤ ਦੇ ਨਾਮ ਤੇ ਸਿਰਫ਼ ਵੋਟਾਂ ਹਾਸਲ ਕੀਤੀਆਂ ਜਾਂਦੀਆਂ ਸਨ ਪਰ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਕਾਰਜਕਾਲ ਵਿਚ ਅਜਿਹਾ ਨਹੀਂ ਹੈ ਬਲਕਿ ਲੋਕ ਹਿਤੈਸ਼ੀ ਕਾਰਜਾਂ ਨੂੰ ਪਹਿਲ ਦੇ ਆਧਾਰ ਤੇ ਬਿਨਾਂ ਕਿਸੇ ਮਤਲਬ ਦੇ ਕੀਤਾ ਜਾਣਾ ਜਾਰੀ ਹੈ।

Related Post