
ਪੰਜਾਬ ਸਰਕਾਰ ਦੀ ਸਬ ਕਮੇਟੀ ਵਲੋਂ ਵਿਭਾਗੀ ਮਲਾਜ਼ਮਾਂ ਦੀਆਂ ਮੰਗਾ ਨਿਪਟਾਉਣ ਦਾ ਭਰੋਸਾ : ਵੀਰਪਾਲ ਸਿੰਘ ਲੂੰਬਾ
- by Jasbeer Singh
- February 21, 2025

ਪੰਜਾਬ ਸਰਕਾਰ ਦੀ ਸਬ ਕਮੇਟੀ ਵਲੋਂ ਵਿਭਾਗੀ ਮਲਾਜ਼ਮਾਂ ਦੀਆਂ ਮੰਗਾ ਨਿਪਟਾਉਣ ਦਾ ਭਰੋਸਾ : ਵੀਰਪਾਲ ਸਿੰਘ ਲੂੰਬਾ ਪਟਿਆਲਾ : ਸਬ ਕਮੇਟੀ ਪੰਜਾਬ ਮੰਤਰੀ ਸ਼ਹਿਬਾਨ ਮਾਨਯੋਗ ਹਰਪਾਲ ਸਿੰਘ ਚੀਮਾ ਕੁਲਦੀਪ ਸਿੰਘ ਧਾਲੀਵਾਲ ਅਤੇ ਲਾਲ ਚੰਦ ਕਟਾਰੂਚੱਕ, ਚੀਫ ਵਣ ਵਿਭਾਗ ਧਰਮਿੰਦਰ ਸ਼ਰਮਾ ਵਧੀਕ ਪ੍ਰਧਾਨ ਮੁੱਖ ਵਣਪਾਲ ਬਸੰਤਾ ਰਾਜ ਕੁਮਾਰ ਨਾਲ ਅੱਜ ਇੱਕ ਮੀਟਿੰਗ ਵਣ ਵਿਭਾਗ ਪੰਜਾਬ ਦੇ ਅੰਦਰ ਮਸਟ੍ਰੋਲ ਪਰ ਕੰਮ ਕਰਨ ਵਾਲੇ ਕਿਰਤੀ ਕਾਮਿਆਂ ਦੀ ਆਰਥਿਕ ਮੰਗਾਂ ਨੂੰ ਲੈ ਕੇ ਪੰਜਾਬ ਸਿਵਲ ਸਕੱਤਰੇਤ ਚੰਡੀਗੜ੍ਹ ਵਿਖੇ, ਸੂਬਾ ਜਨਰਲ ਸਕੱਤਰ । ਵੀਰਪਾਲ ਸਿੰਘ ਬਹੰਮਣਾ, ਤੇ ਸੂਬਾ ਪ੍ਰਧਾਨ ਬਲਵੀਰ ਸਿੰਘ ਮੰਡੌਲੀ ਤੇ ਮੇਜਰ ਸਿੰਘ ਬਹੇੜ ਤੇ ਹੋਰ ਜੱਥੇਬੰਦੀ ਦੇ ਆਗੂ ਆਪਣੇ ਵਲੋਂ, ਸਰਕਾਰ ਦੀ ਸਬ ਕਮੇਟੀ ਨੂੰ ਵਿਸਥਾਰਪੂਰਵਕ ਦੱਸਿਆ ਗਿਆ ਕਿ ਜੰਗਲਾਤ ਵਿਭਾਗ ਦੇ ਅੰਦਰ ਕੰਮ ਕਰਨ ਵਾਲੇ ਕਿਰਤੀ ਕਾਮਿਆਂ ਨੂੰ ਕੋਈ ਵੀ ਸਹੂਲਤ ਨਹੀਂ ਦਿੱਤੀ ਜਾਂਦੀ।ਜੋ ਕਿ ਸੰਵਿਧਾਨ ਦੇ ਨਿਯਮਾਂ ਅਨੁਸਾਰ ਕਿਰਤੀ ਵਰਗ ਦੇ ਮੇਹਨਤਕਸ਼ ਲੋਕਾਂ ਨੂੰ ਦੇਣੀ ਬਣਦੀ ਹੈ ਤੇ ਲੰਮੇ ਸਮੇਂ ਤੋਂ ਕੰਮ ਕਰਦੇ ਕਰਮਚਾਰੀਆਂ ਨੂੰ ਬਿਨਾਂ ਸ਼ਰਤ ਪੱਕਾ ਕਰਨਾਂ ਚਾਹੀਦਾ ਹੈ । ਭਾਵੇਂ ਦਸ ਸਾਲ ਵਾਲਾਂ ਕਾਮਾ ਹੋਵੇ ਚਾਹੇ ਤਿੰਨ ਸਾਲ ਵਿਭਾਗ ਦੀ ਸੇਵਾ ਕਰਨ ਵਾਲਾ ਕਿਰਤੀ ਕਾਮਾ ਹੋਵੇ । ਹੋਰ ਵਿਭਾਗ ਦੇ ਅੰਦਰ ਮਾਲੀ ਸੇਵਾਦਾਰ ਚੋਕੀਦਾਰ ਦੀਆਂ ਖਾਲੀ ਪਈਆਂ ਅਸਾਮੀਆਂ ਪਰ ਵੀ ਰਚਨਾ ਕਰਕੇ ਇਹਨਾਂ ਸੂਚੀ ਵਿਚ ਦਰਜ ਕਾਮਿਆਂ ਨੂੰ ਰੈਗੂਲਰ ਰੱਖਣ ਦੀ ਮੰਗ ਵੀ ਰੱਖੀਂ ਗਈ । ਮਾਨਯੋਗ ਸਬ ਕਮੇਟੀ ਦੇ ਚੇਅਰਮੈਨ ਹਰਪਾਲ ਸਿੰਘ ਚੀਮਾ, ਕੁਲਦੀਪ ਸਿੰਘ ਧਾਲੀਵਾਲ ਜੀ ਲਾਲ ਚੰਦ ਕਟਾਰੂਚੱਕ ਵਲੋਂ ਤੁਰੰਤ ਆਦੇਸ ਦਿੱਤਾ ਗਿਆ ਵਿਭਾਗ ਦੇ ਡਾਇਰੈਕਟਰ ਨੂੰ ਇਹਨਾਂ ਕਰਮਚਾਰੀਆਂ ਨੂੰ ਪੋਲਿਸੀ ਦੇ ਆਧਾਰ ਤੇ ਬਣਦੇ ਲਾਭ ਦੇਣ ਲਈ ਇਕ ਪ੍ਰਸਤਾਵ ਤਿਆਰ ਕਰਕੇ ਅਗਲੀ ਸਬ ਕਮੇਟੀ ਸਾਹਮਣੇ ਰੱਖਿਆ ਜਾਵੇ ਕਿ ਜੋ ਕਿ ਇੱਕ ਨਵੀਂ ਪਾਲਿਸੀ ਬਣਾ ਕੇ ਕੱਚੇ ਕਾਮਿਆਂ ਨੂੰ ਰੈਗੂਲਰ ਕਰਨ ਲਈ ਕੇਸ ਵਿਚਾਰਿਆਂ ਜਾਵੇ । ਪੰਜਾਬ ਸਰਕਾਰ ਦੀ ਨਵੀਂ ਪਾਲਿਸੀ ਤਹਿਤ ਹੋਣਗੇ ਸਾਰੇ ਕਰਮਚਾਰੀ ਰੈਗੂਲਰ ਹੋਣਗੇ । ਪੰਜਾਬ ਸਰਕਾਰ ਸਾਰੇ ਵਰਗਾਂ ਖਿਆਲ ਰੱਖ ਕੇ ਕੰਮ ਰਹੀ ਹੈ। ਇੱਕ ਇੱਕ ਮੰਗ ਨੂੰ ਨਿਪਟਾਉਣ ਲਈ ਸਬ ਕਮੇਟੀ ਵਲੋਂ ਜੱਥੇਬੰਦੀ ਨੂੰ ਭਰੋਸਾ ਦਿੱਤਾ ਗਿਆ ਹੈ ।
Related Post
Popular News
Hot Categories
Subscribe To Our Newsletter
No spam, notifications only about new products, updates.