post

Jasbeer Singh

(Chief Editor)

Patiala News

ਪੰਜਾਬ ਸਰਕਾਰ ਪ੍ਰਾਪਰਟੀ ਦੇ ਕੁਲੈਕਟਰ ਰੇਟਾਂ ਤੇ ਫਿਰ ਤੋਂ ਗੌਰ ਕਰੇ : ਪਰਧਾਨ ਸੰਤ ਰਾਮ

post-img

ਪੰਜਾਬ ਸਰਕਾਰ ਪ੍ਰਾਪਰਟੀ ਦੇ ਕੁਲੈਕਟਰ ਰੇਟਾਂ ਤੇ ਫਿਰ ਤੋਂ ਗੌਰ ਕਰੇ : ਪਰਧਾਨ ਸੰਤ ਰਾਮ ਕਿਹਾ ਐਨ ਓ ਸੀ ਦੀ ਖਤਮ ਕੀਤੀ ਸ਼ਰਤ ਹੇਠਲੇ ਪੱਧਰ ਤੇ ਲਾਗੂ ਕਰਵਾਵੇ- ਪ੍ਰਧਾਨ ਸੰਤ ਰਾਮ- ਨਾਭਾ : ਨਾਭਾ ਪ੍ਰਾਪਰਟੀ ਐਡਵਾਈਜ਼ਰ ਐਸੋਸੀਏਸ਼ਨ ਦੀ ਭਰਵੀਂ ਮੀਟਿੰਗ ਪ੍ਰਧਾਨ ਸੰਤ ਰਾਮ ਦੀ ਅਗਵਾਈ ਹੇਠ ਹੋਈ, ਜਿਸ ਵਿਚ ਵੱਡੀ ਗਿਣਤੀ ਵਿਚ ਪ੍ਰਾਪਰਟੀ ਐਡਵਾਈਜਰ ਐਸੋ. ਦੇ ਮੈਂਬਰਾਂ ਨੇ ਸ਼ਮੂਲੀਅਤ ਕੀਤੀ ਤੇ ਪੰਜਾਬ ਸਰਕਾਰ ਵਲੋਂ ਪ੍ਰਾਪਰਟੀ ਦੇ ਕੁਲੈਕਟਰ ਰੇਟਾਂ ਵਿਚ ਕੀਤੇ ਵਾਧੇ ਪ੍ਰਤੀ ਵਿਚਾਰ ਵਟਾਂਦਰਾ ਕੀਤਾ ਗਿਆ। ਇਸ ਮੌਕੇ ਗੱਲਬਾਤ ਕਰਦਿਆਂ ਪ੍ਰਧਾਨ ਸੰਤ ਰਾਮ ਅਤੇ ਚੇਅਰਮੈਨ ਗੁਰਤੇਜ ਸਿੰਘ ਕੌਲ ਨੇ ਕਿਹਾ ਕਿ ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਪ੍ਰਾਪਰਟੀ ਦੇ ਕਲੈਕਟਰ ਰੇਟਾਂ ਤੇ ਫਿਰ ਤੋਂ ਗੌਰ ਕਰਕੇ ਇਨ੍ਹਾਂ ਨੂੰ ਘਟਾਵੇ ਤਾਂ ਜੋ ਪ੍ਰਾਪਰਟੀ ਦਾ ਕਾਰੋਬਾਰ ਅਸਾਨੀ ਨਾਲ ਫਿਰ ਤੋਂ ਚੱਲ ਸਕੇ। ਇਸ ਮੌਕੇ ਮੈਂਬਰਾਂ ਨੇ ਕਿਹਾ ਕਿ ਪਿਛਲੇ ਲੰਮੇ ਸਮੇਂ ਤੋਂ ਐਨ. ਓ. ਸੀ. ਦੀ ਸਮੱਸਿਆ ਕਾਰਨ ਉਨ੍ਹਾਂ ਦਾ ਕਾਰੋਬਾਰ ਬਿਲਕੁੱਲ ਠੱਪ ਹੋਇਆ ਪਿਆ ਸੀ, ਜਿਸ ਕਰਕੇ ਉਨ੍ਹਾਂ ਦ ਘਰਾਂ ਦੇ ਚੁੱਲ੍ਹੇ ਬਿਲਕੁੱਲ ਠੰਡੇ ਹੋ ਗਏ ਹਨ, ਇਸ ਕਰਕੇ ਸੂਬਾ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਜਲਦੀ ਤੋਂ ਜਲਦੀ ਐਨ. ਓ. ਸੀ. ਦੀ ਖਤਮ ਕੀਤੀ ਸ਼ਰਤ ਨੂੰ ਹੇਠਲੇ ਪੱਧਰ ਤੇ ਲਾਗੂ ਕਰਵਾਏ ਤਾਂ ਜੋ ਉਹ ਪਿਛਲੇ ਲੰਮੇ ਸਮੇਂ ਤੋਂ ਰੁਕੇ ਪਏ ਪ੍ਰਾਪਰਟੀ ਦੇ ਕਾਰੋਬਾਰ ਨੂੰ ਫਿਰ ਤੋਂ ਚਲਾ ਸਕਣ। ਚੇਅਰਮੈਨ ਗੁਰਤੇਜ ਸਿੰਘ ਕੌਲ ਨੇ ਕਿਹਾ ਕਿ ਜੇਕਰ ਸਰਕਾਰ ਨੇ ਵਧਾਏ ਗਏ ਕਲੈਕਟਰ ਰੇਟ ਨਾ ਘਟਾਏ ਤਾਂ ਉਹ ਸੰਘਰਸ਼ ਵਿੱਢਣ ਲਈ ਮਜ਼ਬੂਰ ਹੋਣਗੇ। ਇਸ ਮੌਕੇ ਪ੍ਰਾਪਰਟੀ ਐਡਵਾਈਜਰ ਐਸੋਸੀਏਸ਼ਨ ਵਲੋਂ ਨਾਭਾ ਹਲਕੇ ਦੀਆਂ ਨਵੀਆਂ ਪੰਚਾਇਤਾਂ ਦਾ ਵੀ ਸਨਮਾਨ ਕੀਤਾ ਗਿਆ । ਅੱਜ ਦੀ ਇਕੱਤਰਤਾ ਵਿਚ ਹਰਬੰਸ ਸਿੰਘ ਖੱਟੜਾ, ਬ੍ਰਿਜ ਸੁਰਿੰਦਰ ਸਿੰਘ ਗਰੇਵਾਲ, ਮੁਕੇਸ਼ ਕੁਮਾਰ, ਵੇਦ ਚੰਦ ਮੰਡੋੜ, ਭੀਮ ਸ਼ਰਮਾ, ਪਰਮਜੀਤ ਸਿੰਘ ਨੰਬਰਦਾਰਾ ਦਾ, ਅਮਰੀਕ ਸਿੰਘ ਅਲੌਹਰਾਂ, ਰਵਿੰਦਰ ਸ਼ਰਮਾ ਬਿਟੂ, ਸਤਗੁਰ ਸਿੰਘ, ਦਵਿੰਦਰ ਸਿੰਘ ਧੀਰੋਮਾਜਰਾ, ਸਰਪੰਚ ਗੁਰਜੰਟ ਸਿੰਘ ਦੁਲੱਦੀ, ਸੰਜੀਵ ਸ਼ਰਮਾ ਹੈਪੀ ਦੁਲੱਦੀ, ਮੁਸ਼ਤਾਕ ਅਲੀ ਕਿੰਗ,ਦਰਸ਼ਨ ਖਹਿਰਾ,ਜਸਵਿੰਦਰ ਸ਼ਰਮਾ, ਪਿਤੰਬਰ ਬਾਂਸਲ, ਅਜੀਜ ਮੁਹੰਮਦ,ਸੋਮਨਾਥ, ਗੁਲਸ਼ਨ ਆਦਿ ਮੌਜੂਦ ਸਨ ।

Related Post