
ਪੰਜਾਬ ਦੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਦਾ ਆਪਣਾ ਵਿਧਾਨ ਸਭਾ ਹਲਕਾ ਦਿਹਾਤੀ ਪਟਿਆਲਾ ਬਿਮਾਰੀਆਂ ਨਾਲ ਜੂਝ ਰਿਹਾ ਹੈ : ਸ
- by Jasbeer Singh
- September 23, 2024

ਪੰਜਾਬ ਦੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਦਾ ਆਪਣਾ ਵਿਧਾਨ ਸਭਾ ਹਲਕਾ ਦਿਹਾਤੀ ਪਟਿਆਲਾ ਬਿਮਾਰੀਆਂ ਨਾਲ ਜੂਝ ਰਿਹਾ ਹੈ : ਸੰਜੀਵ ਸ਼ਰਮਾ ਨਾਭਾ : ਯੂਥ ਕਾਂਗਰਸ ਦੇ ਪਟਿਆਲਾ ਜਿ਼ਲ੍ਹਾ ਦੇ ਪ੍ਰਧਾਨ ਸੰਜੀਵ ਸ਼ਰਮਾ ਨੇ ਕਿਹਾ ਕਿ ਪੰਜਾਬ ਦੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਦਾ ਆਪਣਾ ਵਿਧਾਨ ਸਭਾ ਹਲਕਾ ਦਿਹਾਤੀ ਪਟਿਆਲਾ ਬਿਮਾਰੀਆਂ ਨਾਲ ਜੂਝ ਰਿਹਾ ਹੈ। ਯੂਥ ਕਾਂਗਰਸ ਦੇ ਪਟਿਆਲਾ ਜ਼ਿਲ੍ਹਾ ਦੇ ਪ੍ਰਧਾਨ ਸੰਜੀਵ ਸ਼ਰਮਾ ਅਨੁਸਾਰ ਦਿਹਾਤੀ ਇਲਾਕਾ ਜਿੱਥੇ ਸਭ ਤੋਂ ਵੱਧ ਵਸੋਂ ਹੈ ਅਤੇ ਆਮ ਆਦਮੀ ਕਲੀਨੀਕ ਬਣਨ ਨਾਲ ਸਿਹਤ ਸੇਵਾਵਾਂ ਦੇ ਮੱਦੇ ਨਜ਼ਰ ਅੱਖ ਪਰੇਖੇ ਹੋ ਰਿਹਾ ਹੈ।ਦੱਸ ਦੇਈਏ ਕਿ ਪਟਿਆਲਾ ਦਿਹਾਤੀ ਦੇ ਅਲੀਪੁਰ, ਹਸਨਪੁਰ, ਬਿੱਲ (+ਦਿ ਖੇਤਰਾਂ ਵਿਚ ਸੰਘਣੀ ਪ੍ਰਵਾਸੀ ਆਉਂਦੀ ਹੋਣ ਕਾਰਨ ਇੱਥੇ ਬਿਮਾਰੀਆਂ ਦਾ ਕੇਂਦਰ ਬਣਿਆ ਰਹਿੰਦਾ ਹੈ, ਜਿਸ ਨਾਲ ਆਸ ਪਾਸ ਦੇ ਇਲਾਕਿਆ ਵਿਚ ਵੀ ਬਿਮਾਰੀਆ ਫੈਲਣ ਦਾ ਖਤਰਾ ਮੰਡਰਾ ਰਿਹਾ ਹੈ। ਬਰਸਾਤ ਦੇ ਮੌਸਮ ਵਿੱਚ ਵੀ ਬਿੱਲ, ਨਿਊ ਯਾਦਵਿੰਦਰਾ ਕਾਲੋਨੀ ਆਦਿ ਵਿਖੇ ਦਸਤ ਰੋਗ ਦੀ ਬਿਮਾਰੀ ਫੈਲ ਗਈ ਸੀ। ਹੁਣ ਮਲੇਰੀਆ ਤੇ ਡੇਂਗੂ ਆਪਣੇ ਪੈਰ ਪਸਾਰ ਰਿਹਾ ਹੈ ਤੇ ਮਲੇਰੀਆ ਕਾਰਨ ਇੱਕ ਮੌਤ ਵੀ ਹੋ ਗਈ। ਸੰਜੀਵ ਸ਼ਰਮਾ ਕਾਲੂ ਨੇ ਦੱਸਿਆ ਕਿ ਇਸ ਇਲਾਕੇ ਵਿਚ ਬਿੱਲ, ਹਸਨਪੁਰ, ਪੁਆਇੰਟ, ਉਪਕਾਰ ਨਗਰ, ਰਾਜਪੁਰਾ ਕਾਲੋਨੀ, ਬਿਸ਼ਨ ਤਫਜਲਪੁਰਾ, ਨਗਣ, ਜੁਝਾਰ ਨਗਰ, ਅਰਬਨ ਇਸਟੇਟ ਹੀਰਾ ਬਾਗ਼ ਆਦਿ ਵਿਚ ਆਮ ਆਦਮੀ ਕਲਿਨੀਕ ਸਥਾਪਤ ਕੀਤੇ ਗਏ ਹਨ, ਇਸ ਦੇ ਬਾਵਜੂਦ ਬਿਮਾਰੀਆਂ ਪੈਰ ਪਸਾਰ ਰਹੀਆਂ ਹਨ। ਸ਼ਰਮਾ ਨੇ ਕਿਹਾ ਕੀ ਆਮ ਆਦਮੀ ਕਲਿਨੀਕ ਬਣਨ ਤੋਂ ਪਹਿਲਾਂ ਇੱਥੇ ਡਿਸਪੈਂਸਰੀਆ ਜਾਂ ਪ੍ਰਾਇਮਰੀ ਹੇਲਥ ਕਲੀਨਿਕ ਬਾਖੂਬੀ ਕੰਮ ਕਰ ਰਹੇ ਸਨ. ਜਿਸ ਵਿੱਚ ਮੈਡੀਕਲ ਅਫਸਰ ਆਪਣੇ ਨਰਸਿੰਗ ਸਟਾਫ਼ ਅਤੇ ਆਸ਼ਾ ਵਰਕਰਾਂ ਦੇ ਰਾਹੀਂ ਮਰੀਜ਼ਾ ਤੱਕ ਘਰੋਂ-ਘਰੀ ਸੰਪਰਕ ਬਣਾ ਕੇ ਰੱਖਦੇ ਸਨ, ਪਰ ਆਮ ਆਦਮੀ ਕਲੀਨਿਕ ਬਣਨ ਨਾਲ ਮਰੀਜ਼ਾਂ ਨੂੰ ਘਰ ਮਿਲਣ ਵਾਲੀਆਂ ਸੁਵਿਧਾਵਾ ਹਰਜ਼ ਹੋ ਰਹੀਆਂ ਹਨ ਜਿਸ ਨਾਲ ਬਿਮਾਰੀਆਂ ਦਾ ਵੇਲਣਾ ਵੱਧ ਰਿਹਾ ਹੈ।