
ਪੰਜਾਬ ਪੁਲਸ ਨੇ ਯੂ ਟਿਊਬਰ ਰੋਜਰ ਸੰਧੂ ਦੇ ਘਰ ’ਤੇ ਹਮਲਾ ਮਾਮਲੇ ’ਚ ਇਕ ਹੋਰ ਮੁਲਜ਼ਮ ਨੂੰ ਕੀਤਾ ਗ੍ਰਿਫ਼ਤਾਰ
- by Jasbeer Singh
- March 19, 2025

ਪੰਜਾਬ ਪੁਲਸ ਨੇ ਯੂ ਟਿਊਬਰ ਰੋਜਰ ਸੰਧੂ ਦੇ ਘਰ ’ਤੇ ਹਮਲਾ ਮਾਮਲੇ ’ਚ ਇਕ ਹੋਰ ਮੁਲਜ਼ਮ ਨੂੰ ਕੀਤਾ ਗ੍ਰਿਫ਼ਤਾਰ ਜਲੰਧਰ : ਪੰਜਾਬ ਪੁਲਸ ਨੇ ਯੂ ਟਿਊਬਰ ਰੋਜਰ ਸੰਧੂ ਦੇ ਘਰ ਤੇ ਕੀਤੇ ਗਏ ਹਮਲੇ ਦੇ ਸਬੰਧ ਵਿਚ ਇਕ ਹੋਰ ਮੁਲਜਮ ਨੂੰ ਕਾਬੂ ਕਰ ਲਿਆ ਹੈ।ਪੰਜਾਬ ਪੁਲਸ ਨੇ ਜਲੰਧਰ ਦੇ ਵਿੱਚ ਦੋ ਵੱਡੇ ਮੁਕਾਬਲਿਆਂ ਦੌਰਾਨ ਯੂਟਿਊਬਰ ਨਵਦੀਪ ਸਿੰਘ ਉਰਫ ਰੋਜਰ ਸੰਧੂ ਦੇ ਘਰ ਦੇ ਉੱਤੇ ਹੋਏ ਹਮਲੇ ਦੇ ਮਾਮਲੇ ਵਿੱਚ ਕਾਰਵਾਈ ਕਰਦਿਆਂ ਇੱਕ ਹੋਰ ਵੱਡਾ ਐਨਕਾਊਂਟਰ ਕਰ ਦਿੱਤਾ । ਇਸ ਮਾਮਲੇ ਦੇ ਵਿੱਚ ਜਿੱਥੇ ਅੱਜ ਸਵੇਰੇ ਵੀ ਇੱਕ ਇਨਕਾਊਂਟਰ ਕੀਤਾ ਸੀ । ਪੁਲਸ ਹਿਮਾਚਲ ਤੋਂ ਮੁਲਜ਼ਮ ਨੂੰ ਗ੍ਰਿਫਤਾਰ ਕਰ ਕੇ ਪੰਜਾਬ ਲੈ ਕੇ ਆ ਰਹੀ ਸੀ । ਮੁਲਜ਼ਮ ਜਲੰਧਰ ਦੇ ਨਾਲ ਸੰਬੰਧਿਤ ਦੱਸਿਆ ਜਾ ਰਿਹਾ ਹੈ ਅਤੇ ਉਸ ਦਾ ਨਾਮ ਅੰਮ੍ਰਿਤ ਹੈ। ਮੁਠਭੇੜ ਦੌਰਾਨ ਮੁਲਜ਼ਮ ਦੇ ਪੈਰ ਦੇ ਵਿੱਚ ਗੋਲੀ ਲੱਗੀ । ਜ਼ਖਮੀ ਹੋਏ ਮੁਲਜ਼ਮ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ । ਪੁਲਸ ਨੂੰ ਇੱਕ ਜਾਣਕਾਰੀ ਮਿਲੀ ਸੀ ਕਿ ਇਹ ਮੁਲਜਮ ਹਿਮਾਚਲ ਦੇ ਇੱਕ ਇਲਾਕੇ ਦੇ ਵਿੱਚ ਲੁਕਿਆ ਹੋਇਆ ਹੈ । ਪੁਲਸ ਨੇ ਦੇਰ ਸ਼ਾਮ ਹਿਮਾਚਲ ਦੇ ਵਿੱਚ ਛਾਪੇਮਾਰੀ ਕਰਕੇ ਮੁਲਜ਼ਮ ਨੂੰ ਗ੍ਰਿਫਤਾਰ ਕੀਤਾ ਅਤੇ ਮੁਲਜ਼ਮ ਨੂੰ ਜਲੰਧਰ ਲੈ ਕੇ ਆ ਰਹੀ ਸੀ ਪਰ ਆਦਮਪੁਰ ਦੇ ਨੇੜੇ ਪੁਲਸ ਦੀ ਗੱਡੀ ਖਰਾਬ ਹੋ ਗਈ । ਗੱਡੀ ਦੇ ਵਿੱਚ ਜਿਹੜੇ ਮੁਲਾਜ਼ਮ ਬੈਠੇ ਹੋਏ ਸੀ ਉਹ ਵੀ ਗੱਡੀ ਨੂੰ ਠੀਕ ਕਰਨ ਦੇ ਵਿੱਚ ਲੱਗ ਗਏ। ਇਸੇ ਦੌਰਾਨ ਮੁਲਜ਼ਮ ਨੇ ਗੱਡੀ ਵਿੱਚੋਂ ਭੱਜਣ ਦੀ ਕੋਸਿ਼ਸ਼ ਕੀਤੀ, ਜਿਸ ਕਾਰਨ ਪੁਲਸ ਨੂੰ ਕਾਰਵਾਈ ਕਰਨੀ ਪਈ । ਜਾਣਕਾਰੀ ਅਨੁਸਾਰ ਮੁਕਾਬਲੇ ’ਚ ਗ੍ਰਿਫ਼ਤਾਰ ਕੀਤੇ ਮੁਲਜ਼ਮ ਹਾਰਦਿਕ ਦੇ ਪਾਕਿਸਤਾਨੀ ਡੌਨ ਸ਼ਹਿਜ਼ਾਦ ਭੱਟੀ ਨਾਲ ਲਿੰਕ ਹਨ । ਹਾਲਾਂਕਿ ਹਾਰਦਿਕਤਾ ਦਾ ਕੋਈ ਕ੍ਰਿਮੀਨਲ ਰਿਕਾਰਡ ਤਾਂ ਨਹੀਂ ਹੈ। ਹਾਰਦਿਕ ਅਤੇ ਅੰਮ੍ਰਿਤ ਨੇ ਕਥਿਤ ਤੌਰ ’ਤੇ ਰੋਜਰ ਸੰਧੂ ਦੇ ਘਰ ’ਤੇ ਗਰਨੇਡ ਹਮਲਾ ਕੀਤਾ ਸੀ ।
Related Post
Popular News
Hot Categories
Subscribe To Our Newsletter
No spam, notifications only about new products, updates.