
ਪੰਜਾਬ ਪੁਲਸ ਦੇ ਏ. ਐਸ. ਆਈ. ਨੇ ਨਸ਼ੇ ਦੀ ਪੂਰਤੀ ਲਈ ਲੰਡਾ ਗੈਂਗ ਦੇ ਗੁਰਗੇ ਕੋਲ 10 ਹਜ਼ਾਰ ਲਈ ਰੱਖਿਆ ਸਰਵਿਸ ਰਿਵਾਲਵਰ
- by Jasbeer Singh
- December 26, 2024

ਪੰਜਾਬ ਪੁਲਸ ਦੇ ਏ. ਐਸ. ਆਈ. ਨੇ ਨਸ਼ੇ ਦੀ ਪੂਰਤੀ ਲਈ ਲੰਡਾ ਗੈਂਗ ਦੇ ਗੁਰਗੇ ਕੋਲ 10 ਹਜ਼ਾਰ ਲਈ ਰੱਖਿਆ ਸਰਵਿਸ ਰਿਵਾਲਵਰ ਚੰਡੀਗੜ੍ਹ : ਪੰਜਾਬ ਪੁਲਸ ਦੇ ਏ. ਐਸ. ਆਈ. ਨੇ ਲੰਡਾ ਗੈਂਗ ਕੋਲ ਆਪਣੀ ਸਰਵਿਸ ਰਿਵਾਲਵਰ ਰੱਖੀ । ਪੁਲਸ ਮੁਲਾਜ਼ਮ ਨੇ ਨਸ਼ੇ ਦੀ ਪੂਰਤੀ ਲਈ ਆਪਣੀ ਪਿਸਤੌਲ ਗਿਰਵੀ ਰੱਖੀ । ਅਧਿਕਾਰੀਆਂ ਨੇ ਏ. ਐਸ. ਆਈ. ਨੂੰ ਸਸਪੈਂਡ ਕਰ ਦਿੱਤਾ।ਪ੍ਰਾਪਤ ਜਾਣਕਾਰੀ ਅਨੁਸਾਰ ਪੰਜਾਬ ਪੁਲਿਸ ਦੇ ਏ. ਐਸ. ਆਈ. ਵੱਲੋਂ ਨਸ਼ੇ ਦੀ ਪੂਰਤੀ ਲਈ ਲੰਡਾ ਗੈਂਗ ਦੇ ਗੁਰਗੇ ਕੋਲ 10 ਹਜ਼ਾਰ ਵਿੱਚ ਆਪਣੀ ਸਰਵਿਸ ਰਿਵਾਲਵਰ ਗਿਰਵੀ ਰੱਖੀ ਹੋਈ ਸੀ । ਦੱਸਣਯੋਗ ਹੈ ਕਿ ਵਿਦੇਸ਼ ਵਿੱਚ ਬੈਠਕ ਗੈਂਗਸਟਰ ਲਖਬੀਰ ਸਿੰਘ ਲੰਡਾ ਗਰੁੱਪ ਦੇ ਫਿਰੌਤੀ ਮੰਗ ਕੇ ਗੋਲੀ ਚਲਾਉਣ ਵਾਲੇ ਤਿੰਨ ਸਾਥੀਆਂ ਨੂੰ ਇੱਕ ਨਜਾਇਜ਼ ਪਿਸਤੌਲ ਸਮੇਤ ਗ੍ਰਿਫਤਾਰ ਕੀਤਾ ਗਿਆ ਸੀ ਜਿਨਾਂ ਖਿਲਾਫ ਮੁਕਦਮਾ ਨੰਬਰ 107 ਦਰਜ ਕਰਕੇ ਵੱਖ-ਵੱਖ ਧਰਾਵਾਂ ਤਹਿਤ ਕਾਰਵਾਈ ਕੀਤੀ ਗਈ ਸੀ, ਜਿਸ ਵਿੱਚ ਮੁਲਜ਼ਮਾਂ ਦੀ ਪਹਿਚਾਣ ਯਾਦਵਿੰਦਰ ਸਿੰਘ ਉਰਫ, ਕੁਲਦੀਪ ਸਿੰਘ ਉਰਫ ਪ੍ਰਭਜੀਤ ਸਿੰਘ ਅਤੇ ਪੰਜਾਬ ਪੁਲਸ ਦੇ ਸਰਿਹਾਲੀ ਥਾਣਾ ਵਿੱਚ ਤਾਇਨਾਤ ਏ. ਐਸ. ਆਈ. ਪਵਨਦੀਪ ਸਿੰਘ ਪੁੱਤਰ ਲੱਖਾ ਸਿੰਘ ਵਾਸੀ ਸਰਿਹਾਲੀ ਕਲਾ ਨੂੰ ਇਸ ਮੁਕਦਮੇ ਵਿੱਚ ਨਾਮਜਦ ਕਰਕੇ ਉਸ ਦੇ ਬਣਦੀ ਕਾਰਵਾਈ ਕੀਤੀ ਗਈ ਹੈ ।
Related Post
Popular News
Hot Categories
Subscribe To Our Newsletter
No spam, notifications only about new products, updates.