go to login
post

Jasbeer Singh

(Chief Editor)

Punjab, Haryana & Himachal

ਪੰਜਾਬ ਪੁਲਿਸ ਦੇ ਅਸਿਸਟੈਂਟ ਸਬ ਇੰਸਪੈਕਟਰ ਦੇ ਬੇਟੇ ਦੀ ਵਿਦੇਸ਼ `ਚ ਮੌਤ

post-img

ਪੰਜਾਬ ਪੁਲਿਸ ਦੇ ਅਸਿਸਟੈਂਟ ਸਬ ਇੰਸਪੈਕਟਰ ਦੇ ਬੇਟੇ ਦੀ ਵਿਦੇਸ਼ `ਚ ਮੌਤ ਜਲੰਧਰ : ਡੇਰਾ ਬਾਬਾ ਨਾਨਕ ਦੇ 32 ਸਾਲਾ ਜਗਦੀਪ ਸਿੰਘ ਦੀ ਫਿਲੀਪੀਨਜ਼ ਵਿੱਚ ਮੌਤ ਹੋ ਗਈ। ਜਾਣਕਾਰੀ ਅਨੁਸਾਰ ਨੌਜਵਾਨ ਕਰੀਬ 7 ਸਾਲ ਪਹਿਲਾਂ ਰੋਜ਼ੀ ਰੋਟੀ ਲਈ ਵਿਦੇਸ਼ ਗਿਆ ਸੀ। ਜਗਦੀਪ ਪੰਜਾਬ ਪੁਲਿਸ ਦਾ ਏ.ਐਸ.ਆਈ. ਰਣਧੀਰ ਸਿੰਘ ਦਾ ਪੁੱਤਰ ਹੈ। ਜਗਦੀਪ ਸਿੰਘ ਆਪਣੇ ਪਿੱਛੇ ਦੋ ਬੱਚੇ, ਪਤਨੀ ਅਤੇ ਮਾਤਾ-ਪਿਤਾ ਛੱਡ ਗਿਆ ਹੈ। ਇਸ ਦੌਰਾਨ ਪੂਰੇ ਇਲਾਕੇ ਵਿੱਚ ਸੋਗ ਦੀ ਲਹਿਰ ਦੌੜ ਗਈ। ਰਣਧੀਰ ਸਿੰਘ ਨੇ ਦੱਸਿਆ ਕਿ ਕਰੀਬ ਚਾਰ ਦਿਨ ਪਹਿਲਾਂ ਜਗਦੀਪ ਦੇ ਕੰਨ `ਤੇ ਸੱਟ ਲੱਗੀ ਸੀ, ਜਿਸ ਲਈ ਉਹ ਹਸਪਤਾਲ `ਚ ਜ਼ੇਰੇ ਇਲਾਜ ਸੀ। ਇਸ ਦੌਰਾਨ ਜਗਦੀਪ ਦੀ ਕੱਲ੍ਹ ਇਨਫੈਕਸ਼ਨ ਕਾਰਨ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਜਗਦੀਪ ਦਾ ਅੰਤਿਮ ਸੰਸਕਾਰ ਫਿਲੀਪੀਨਜ਼ ਵਿੱਚ ਕੀਤਾ ਗਿਆ ਸੀ।

Related Post