post

Jasbeer Singh

(Chief Editor)

Punjab

ਪੰਜਾਬ ਪੁਲਸ ਨੇ ਅੰਤਰ-ਰਾਜੀ ਸਾਈਬਰ ਧੋਖਾਧੜੀ ਗਿਰੋਹ ਦਾ ਪਰਦਾਫਾਸ਼ ਕਰਦਿਆਂ ਗੁਹਾਟੀ ਤੋਂ 2 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਤੇ

post-img

ਪੰਜਾਬ ਪੁਲਸ ਨੇ ਅੰਤਰ-ਰਾਜੀ ਸਾਈਬਰ ਧੋਖਾਧੜੀ ਗਿਰੋਹ ਦਾ ਪਰਦਾਫਾਸ਼ ਕਰਦਿਆਂ ਗੁਹਾਟੀ ਤੋਂ 2 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਤੇ 7 ਹੋਰ ਵਿਅਕਤੀ ਨਾਮਜ਼ਦ ਕੀਤੇ ਚੰਡੀਗੜ੍ਹ : ਪੰਜਾਬ ਪੁਲਸ ਨੇ ਅੰਤਰ-ਰਾਜੀ ਸਾਈਬਰ ਧੋਖਾਧੜੀ ਗਿਰੋਹ ਦਾ ਪਰਦਾਫਾਸ਼ ਕੀਤਾ ਹੈ। ਇਸ ਤਹਿਤ ਲੁਧਿਆਣਾ ਪੁਲਸ ਨੇ ਗੁਹਾਟੀ ਤੋਂ 2 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਤੇ 7 ਹੋਰ ਵਿਅਕਤੀ ਨਾਮਜ਼ਦ ਕੀਤੇ ਗਏ ਹਨ। ਇਸ ਮਾਮਲੇ ਵਿਚ ਪੁਲਸ ਨੇ 5.25 ਕਰੋੜ ਰੁਪਏ ਦੀ ਨਕਦੀ, ਏ.ਟੀ.ਐੱਮ. ਕਾਰਡ ਤੇ ਮੋਬਾਈਲਾਂ ਦੀ ਰਿਕਵਰੀ ਕੀਤੀ ਹੈ। ਇਹ ਪੰਜਾਬ ਹੀ ਨਹੀਂ ਸਗੋਂ ਦੇਸ਼ ਭਰ ਵਿਚੋਂ ਸਭ ਤੋਂ ਵੱਡੀ ਰਿਕਵਰੀ ਹੈ। ਪੰਜਾਬ ਪੁਲਸ ਦੇ ਡੀ.ਜੀ.ਪੀ. ਗੌਰਵ ਯਾਦਵ ਨੇ ਲੁਧਿਆਣਾ ਦੇ ਪੁਲਸ ਕਮਿਸ਼ਨਰ ਕੁਲਦੀਪ ਸਿੰਘ ਚਾਹਲ ਸਣੇ 7 ਅਫ਼ਸਰਾਂ ਤੇ ਮੁਲਾਜ਼ਮਾਂ ਦੀ ਪਿੱਠ ਥਾਪੜੀ ਹੈ। ਇਸ ਦੇ ਨਾਲ ਹੀ ਉਨ੍ਹਾਂ ਦੱਸਿਆ ਹੈ ਕਿ ਪੁਲਸ ਦੇ ਇਸ ਸ਼ਾਨਦਾਰ ਕੰਮ ਨੂੰ ਮਾਨਤਾ ਦਿੰਦੇ ਹੋਏ, ਲੁਧਿਆਣਾ ਕਮਿਸ਼ਨਰੇਟ ਦੀ ਸਾਈਬਰ ਕ੍ਰਾਈਮ ਟੀਮ ਨੂੰ ਡਾਇਰੈਕਟਰ ਜਨਰਲ ਦੀ ਸ਼ਲਾਘਾ ਡਿਸਕ ਨਾਲ ਸਨਮਾਨਿਤ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਪ੍ਰਾਪਤੀ ਨਾਲ ਸਾਈਬਰ ਕ੍ਰਾਈਮ ਦੇ ਖਿਲਾਫ ਲੜਾਈ ਵਿਚ ਇਕ ਮਜ਼ਬੂਤ ਮਿਸਾਲ ਕਾਇਮ ਹੋਈ ਹੈ। ਡੀ.ਜੀ.ਪੀ. ਗੌਰਵ ਯਾਦਵ ਨੇ ਬਾਕਾਇਦਾ ਆਪਣੇ ਸੋਸ਼ਲ ਮੀਡੀਆ ਅਕਾਊਂਟ `ਤੇ ਲੁਧਿਆਣਾ ਦੇ ਪੁਲਸ ਕਮਿਸ਼ਨਰ ਕੁਲਦੀਪ ਸਿੰਘ ਚਾਹਲ, ਸਾਈਬਰ ਕ੍ਰਾਈਮ ਦੇ ਐੱਸ.ਐੱਚ.ਓ. ਇੰਸਪੈਕਟਰ ਜਤਿੰਦਰ ਸਿੰਘ, ਏ.ਐੱਸ.ਆਈ. ਰਾਜ ਕੁਮਾਰ ਤੇ ਪਰਮਜੀਤ ਸਿੰਘ, ਹੈੱਡ ਕਾਂਸਟੇਬਲ ਰਾਜੇਸ਼ ਕੁਮਾਰ ਅਤੇ ਕਾਂਸਟੇਬਲ ਰੋਹਿਤ ਅਤੇ ਸਿਮਰਨਦੀਪ ਸਿੰਘ ਦੀ ਸ਼ਲਾਘਾ ਕੀਤੀ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਆਸਾਮ ਦੇ ਡੀ.ਜੀ.ਪੀ. ਦਾ ਵੀ ਇਸ ਅੰਤਰ-ਰਾਜੀ ਆਪ੍ਰੇਸ਼ਨ ਵਿਚ ਸਹਿਯੋਗ ਕਰਨ ਲਈ ਧੰਨਵਾਦ ਕੀਤਾ ਹੈ।

Related Post