post

Jasbeer Singh

(Chief Editor)

ਪਿੰਡ ਹਰਿਆਊ ਵਿਖੇ ਪੰਜਾਬ ਪੁਲਿਸ ਦੁਬਾਰਾ ਚਲਾਏ ' ਸੰਪਰਕ ਪ੍ਰੋਗਰਾਮ ' ਤਹਿਤ ਮੀਟਿੰਗ ਦਾ ਆਯੋਜਨ

post-img

ਯੁੱਧ ਨਸ਼ਿਆਂ ਵਿਰੁੱਧ - ਪਿੰਡ ਹਰਿਆਊ ਵਿਖੇ ਪੰਜਾਬ ਪੁਲਿਸ ਦੁਬਾਰਾ ਚਲਾਏ ' ਸੰਪਰਕ ਪ੍ਰੋਗਰਾਮ ' ਤਹਿਤ ਮੀਟਿੰਗ ਦਾ ਆਯੋਜਨ - ਪਿੰਡ ਦੇ ਲੋਕਾ ਵੱਲੋ ਕਿਸੇ ਵੀ ਨਸ਼ਾ ਤਸਕਰ ਦੀ ਜਮਾਨਤ ਨਾ ਦੇਣ ਦਾ ਭਰੋਸਾ ਲਹਿਰਾਗਾਗਾ, 24 ਜੂਨ : ਪਿੰਡ ਹਰਿਆਊ ਵਿਖੇ ਪੰਜਾਬ ਪੁਲਿਸ ਦੁਬਾਰਾ ਚਲਾਏ ਗਏ ਸੰਪਰਕ ਪ੍ਰੋਗਰਾਮ ਤਹਿਤ ਮੀਟਿੰਗ ਕੀਤੀ ਗਈ, ਇਸ ਮੀਟਿੰਗ ਵਿੱਚ ਸ੍ਰੀ ਨਵਰੀਤ ਵਿਰਕ ਪੀ.ਪੀ.ਐਸ. ਕਪਤਾਨ ਪੁਲਿਸ ਪੀ.ਬੀ.ਆਈ. ਸੰਗਰੂਰ, ਸ੍ਰੀ ਦੀਪਇੰਦਰਪਾਲ ਸਿੰਘ ਜੇਜੀ ਪੀ.ਪੀ.ਐਸ. ਉਪ ਕਪਤਾਨ ਪੁਲਿਸ, ਸਬ ਡਵੀਜਨ ਲਹਿਰਾ, ਥਾਣੇਦਾਰ ਕਰਮਜੀਤ ਸਿੰਘ ਮੁੱਖ ਅਫਸਰ ਥਾਣਾ ਲਹਿਰਾ ਵਿਲੇਜ ਡਿਫੈਸ਼ ਕਮੇਟੀ ਮੈਬਰ, ਪਿੰਡ ਦੀ ਪੰਚਾਇਤ ਅਤੇ ਪਿੰਡ ਦੇ ਨੋਜਵਾਨ ਇਕੱਠੇ ਹੋਏ । ਮੀਟਿੰਗ ਵਿੱਚ ਪਿੰਡ ਹਰਿਆਊ ਵਿਖੇ ਨਸਿਆ ਦੇ ਕਾਰੋਬਾਰ ਖਿਲਾਫ ਪੁਲਿਸ ਵੱਲੋ ਕੀਤੀ ਗਈ ਕਾਰਵਾਈ ਅਤੇ ਨੋਜਵਾਨੀ ਨੂੰ ਨਸਿਆ ਤੋ ਛੁਡਵਾਉਣ ਸਬੰਧੀ ਵਿਚਾਰ ਵਟਾਦਰਾ ਹੋਇਆ। ਪਿੰਡ ਦੇ ਲੋਕਾ ਅਤੇ ਪੰਚਾਇਤ ਨੇ ਪੁਲਿਸ ਦੀ ਕਾਰਵਾਈ ਉੱਤੇ ਸੰਤੁਸਟੀ ਜਾਹਰ ਕੀਤੀ ਗਈ। ਪੰਜਾਬ ਸਰਕਾਰ ਦੇ ਨਸਿਆ ਵਿਰੁੱਧ ਪ੍ਰੋਗਰਾਮ ਨਾਲ ਸਹਿਮਤੀ ਪ੍ਰਗਟਾਉਦੇ ਹੋਏ, ਪਿੰਡ ਦੇ ਲੋਕਾ ਵੱਲੋ ਕਿਸੇ ਵੀ ਨਸ਼ਾ ਤਸਕਰ ਦੀ ਜਮਾਨਤ ਨਾ ਦੇਣ ਦੀ ਗੱਲ ਕਹੀ ਹੈ। ਮੀਟਿੰਗ ਦੌਰਾਨ ਪਿੰਡ ਦੇ ਲੋਕਾ ਵੱਲੋ ਪੰਜਾਬ ਸਰਕਾਰ ਦੁਆਰਾ ਚਲਾਏ ਜਾ ਰਹੇ "ਯੁੱਧ ਨਸਿਆ ਵਿਰੁੱਧ" ਮੁਹਿੰਮ ਦੀ ਸਲਾਘਾ ਕਰਦੇ ਹੋਏ ਕਿਹਾ ਗਿਆ ਕਿ ਉਹਨਾ ਦੇ ਪਿੰਡ ਵਿੱਚ ਪੰਜਾਬ ਪੁਲਿਸ ਵੱਲੋ ਨਸੇ ਦਾ ਕਾਰੋਬਾਰ ਕਰਨ ਵਾਲੇ ਵਿਅਕਤੀਆ ਖਿਲਾਫ ਕੀਤੀ ਗਈ ਕਾਰਵਾਈ ਤੋ ਸਾਰਾ ਹੀ ਪਿੰਡ ਬਹੁਤ ਸੰਤੁਸਟ ਹੈ। ਪਿੰਡ ਦੇ ਲੋਕ ਸਰਕਾਰ ਅਤੇ ਪੰਜਾਬ ਪੁਲਿਸ ਦਾ ਅੱਗੇ ਵੀ ਸਹਿਯੋਗ ਕਰਦੇ ਰਹਿਣਗੇ। ਸ੍ਰੀ ਨਵਰੀਤ ਵਿਰਕ ਪੀ.ਪੀ.ਐਸ. ਕਪਤਾਨ ਪੁਲਿਸ ਪੀ.ਬੀ.ਆਈ. ਸੰਗਰੂਰ ਵੱਲੋ ਮੀਟਿੰਗ ਵਿੱਚ ਮੌਜੂਦ ਨੋਜਵਾਨਾ ਨੂੰ ਪੜਾਈ ਲਿਖਾਈ ਅਤੇ ਖੇਡਾ ਪ੍ਰਤੀ ਜਾਗੂਰਕ ਕੀਤਾ ਗਿਆ। ਹਾਜਰ ਆਏ ਮਾਪਿਆ ਨੂੰ ਜਾਗਰੂਕ ਕੀਤਾ ਗਿਆ ਕਿ ਉਹ ਆਪਣੇ ਬੱਚਿਆ ਪਰ ਖਾਸ ਨਿਗ੍ਹਾ ਰੱਖਣ ਜੇਕਰ ਉਹਨਾ ਦੇ ਵਿਵਹਾਰ ਵਿੱਚ ਕੋਈ ਤਬਦੀਲੀ ਆਉਂਦੀ ਹੈ ਤਾਂ ਉਸ ਵੱਲ ਖਾਸ ਧਿਆਨ ਦੇਣ ਦੀ ਜਰੂਰਤ ਹੈ ।

Related Post

Instagram