post

Jasbeer Singh

(Chief Editor)

Punjab

ਪੰਜਾਬ ਦੇ ਮਸ਼ਹੂਰ ਗਾਇਕ ਜੈਜ਼ ਧਾਮੀ ਹੋਏ ਕੈਂਸਰ ਤੋਂ ਪੀੜਤ

post-img

ਪੰਜਾਬ ਦੇ ਮਸ਼ਹੂਰ ਗਾਇਕ ਜੈਜ਼ ਧਾਮੀ ਹੋਏ ਕੈਂਸਰ ਤੋਂ ਪੀੜਤ ਚੰਡੀਗੜ੍ਹ : ਪੰਜਾਬ ਦੇ ਮਸ਼ਹੂਰ ਗਾਇਕ ਜੈਜ਼ ਧਾਮੀ ਕੈਂਸਰ ਤੋਂ ਪੀੜਤ ਹਨ। ਇਸ ਗੱਲ ਦੀ ਜਾਣਕਾਰੀ ਉਨ੍ਹਾਂ ਨੇ ਖੁਦ ਆਪਣੇ ਸੋਸ਼ਲ ਮੀਡੀਆ ਅਕਾਊਂਟ `ਤੇ ਸਾਂਝੀ ਕੀਤੀ ਹੈ। ਪੋਸਟ ਸ਼ੇਅਰ ਕਰਦੇ ਹੋਏ ਧਾਮੀ ਨੇ ਕਿਹਾ- ਮੈਂ ਆਪਣੇ ਪ੍ਰਸ਼ੰਸਕਾਂ ਨੂੰ ਆਪਣੀ ਕੈਂਸਰ ਦੀ ਲੜਾਈ ਬਾਰੇ ਦੱਸਣਾ ਚਾਹੁੰਦਾ ਹਾਂ। ਜਿਸ ਵਿੱਚ ਮੈਂ ਅੱਜ ਤੱਕ ਕਿਸੇ ਨੂੰ ਪਤਾ ਨਹੀਂ ਲੱਗਣ ਦਿੱਤਾ ਅਤੇ ਉਸਨੂੰ ਗੁਪਤ ਰੱਖਿਆ।ਜੈਜ਼ ਧਾਮੀ ਨੇ ਕਿਹਾ ਕਿ ਸਾਲ 2022 `ਚ ਮੇਰਾ ਨਵਾਂ ਗੀਤ ਆਇਆ, ਪੂਰੀ ਦੁਨੀਆ ਨੇ ਮੇਰੇ ਗੀਤ ਨੂੰ ਸੁਣਿਆ ਅਤੇ ਤਾਰੀਫ ਕੀਤੀ। ਮੇਰੀ ਆਵਾਜ਼ ਲੱਖਾਂ ਲੋਕਾਂ ਤੱਕ ਪਹੁੰਚੀ। ਗੀਤ ਦੇ ਪ੍ਰਮੋਸ਼ਨ ਲਈ ਮੈਂ ਇਕ ਸਟੇਜ `ਤੇ ਸੀ ਅਤੇ ਇਸ ਦਾ ਪ੍ਰਮੋਸ਼ਨ ਕਰ ਰਿਹਾ ਸੀ। ਮੈਂ ਬਚਪਨ ਵਿੱਚ ਇਨ੍ਹਾਂ ਸਾਰੀਆਂ ਚੀਜ਼ਾਂ ਦਾ ਸੁਪਨਾ ਹੀ ਦੇਖਿਆ ਸੀ। ਮੈਂ ਡੇਢ ਸਾਲ ਪਹਿਲਾਂ ਪਿਤਾ ਬਣਿਆ ਸੀ। ਮੇਰਾ ਜੀਵਨ ਬਹੁਤ ਵਧੀਆ ਚੱਲ ਰਿਹਾ ਸੀ।

Related Post