post

Jasbeer Singh

(Chief Editor)

Punjab

ਪੰਜਾਬ ਰਾਜ ਮਹਿਲਾ ਕਮਿਸ਼ਨ ਦੇ ਚੇਅਰਮੈਨ ਰਾਜ ਗਿੱਲ ਨੇ ਰਾਜੀਵ ਗਾਂਧੀ ਨੈਸ਼ਨਲ ਆਫ ਲਾਅ ਯੂਨੀਵਰਸਿਟੀ ਪਹੁੰਚ ਵਿਦਿਆਰਥੀਆਂ

post-img

ਪੰਜਾਬ ਰਾਜ ਮਹਿਲਾ ਕਮਿਸ਼ਨ ਦੇ ਚੇਅਰਮੈਨ ਰਾਜ ਗਿੱਲ ਨੇ ਰਾਜੀਵ ਗਾਂਧੀ ਨੈਸ਼ਨਲ ਆਫ ਲਾਅ ਯੂਨੀਵਰਸਿਟੀ ਪਹੁੰਚ ਵਿਦਿਆਰਥੀਆਂ ਨਾਲ ਕੀਤੀ ਗੱਲਬਾਤ ਪਟਿਆਲਾ : ਪਟਿਆਲਾ ਭਾਦਸੋਂ ਰੋਡ ਵਿਖੇ ਬਣੀ ਰਾਜੀਵ ਗਾਂਧੀ ਨੈਸ਼ਨਲ ਆਫ ਲਾਅ ਯੂਨੀਵਰਸਿਟੀ ਵਿਖੇ ਪਹਿਰਾਵੇ ਨੂੰ ਲੈ ਕੇ ਵਿਦਿਆਰਥੀਆਂ ਦੇ ਚੱਲ ਰਹੇ ਸੰਘਰਸ਼ ਦੇ ਮੱਦੇਨਜ਼ਰ ਪੰਜਾਬ ਰਾਜ ਮਹਿਲਾ ਕਮਿਸ਼ਨ ਦੇ ਚੇਅਰਮੈਨ ਰਾਜ ਗਿੱਲ ਨੇ ਅੱਜ ਯੂਨੀਵਰਸਿਟੀ ਦਾ ਦੌਰਾ ਕੀਤਾ ਅਤੇ ਵਿਦਿਆਰਥੀ ਨਾਲ ਗੱਲਬਾਤ ਕੀਤੀ । ਉਹਨਾਂ ਦੀਆਂ ਦਰਪੇਸ਼ ਮੁਸ਼ਕਲਾਂ ਸੁਣੀਆਂ ਅਤੇ ਖਾਸ ਕਰਕੇ ਘਟਨਾ ਨਾਲ ਸੰਬੰਧਿਤ ਲੜਕੀਆਂ ਨਾਲ ਗੱਲਬਾਤ ਕੀਤੀ। ਉਹਨਾਂ ਕਿਹਾ ਕਿ ਵੀਸੀ ਵੱਲੋਂ ਲੜਕੀਆਂ ਨੂੰ ਕੱਪੜਿਆਂ ਸਬੰਧੀ ਟਿੱਪਣੀਆਂ ਕਰਨੀਆਂ ਬਹੁਤ ਹੀ ਮੰਦਭਾਗੀ ਗੱਲ ਹੈ ਮੈਂ ਇਸ ਘਟਨਾ ਦੀ ਜ਼ੋਰਦਾਰ ਨਿੰਦਾ ਕਰਦੀ ਹਾਂ ਕਿ ਵੀਸੀ ਨੂੰ ਲੜਕੀਆਂ ਨਾਲ ਜਿਹਾ ਵਰਤਾਓ ਨਹੀਂ ਕਰਨਾ ਚਾਹੀਦਾ ਸੀ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਨੇ ਕਿਹਾ ਕਿ ਉਕਤ ਘਟਨਾ ਨੂੰ ਲੈ ਕੇ ਇੱਕ ਇਨਕੁਇਰੀ ਕਮੇਟੀ ਬੈਠੇਗੀ ਜੋ ਘਟਨਾ ਦੀ ਜਾਂਚ ਕਰੇਗੀ ਬਾਅਦ ਵਿੱਚ ਚੇਅਰਮੈਨ ਯੂਨੀਵਰਸਿਟੀ ਦੇ ਉਪ ਕੁਲਪਤੀ ਜੈ ਸ਼ੰਕਰ ਸਿੰਘ ਨੂੰ ਉਹਨਾਂ ਦੇ ਘਰ ਮਿਲਣ ਚਲੇ ਗਏ ਤਾਂ ਜੋ ਉਕਤ ਮਾਮਲਾ ਵਿਸਥਾਰਪੂਰਵਕ ਜਾਣਿਆ ਜਾ ਸਕੇ ਅੱਜ ਧਰਨਾ ਚੌਥੇ ਦਿਨ ਵਿੱਚ ਦਾਖਲ ਹੋ ਗਿਆ ਯੂਨੀਵਰਸਿਟੀ ਦੇ ਉਪ ਕਲਪਤੀ ਖਿਲਾਫ ਧਰਨੇ `ਤੇ ਬੈਠੇ ਵਿਦਿਆਰਥੀ ਹੱਥਾਂ ਵਿੱਚ ਤਖਤੀਆਂ ਫੜੀ ਜ਼ੋਰ-ਜ਼ੋਰ ਦੀ ਨਾਅਰੇਬਾਜ਼ੀ ਕਰ ਰਹੇ ਸਨ ਕਿ "ਜੇਬ ਚ ਰੱਖ ਆਪਣੀ ਸ਼ਾਨ, "ਛੱਡਦੇ ਸਾਡੀ ਜਾਨ। ਸੂਤਰਾਂ ਅਨੁਸਾਰ ਲਾਅ ਯੂਨੀਵਰਸਿਟੀ" ਚ ਚੱਲ ਰਹੇ ਸੰਘਰਸ਼ ਨੂੰ ਲੈ ਕੇ ਕਾਂਗਰਸ ਦੀ ਕੇਂਦਰੀ ਹਾਈ ਕਮਾਂਡ ਵੱਲੋਂ ਤਿੱਖੀ ਨਜ਼ਰ ਰੱਖੀ ਜਾ ਰਹੀ ਇਸ ਸੰਦਰਭ ਵਿੱਚ ਕਾਂਗਰਸ ਦੀ ਸੀਨੀਅਰ ਆਗੂ ਪ੍ਰਿੰਅਕਾ ਗਾਂਧੀ ਵਾਡਰਾ ਨੇ ਨਿੰਦਾ ਕਰਦੇ ਕਿਹਾ ਕਿ ਵੀਸੀ ਨੂੰ ਬਿਨਾਂ ਸੂਚਨਾ ਦਿੱਤਿਆਂ ਲੜਕੀਆਂ ਦੇ ਹੋਸਟਲ ਵਿੱਚ ਨਹੀਂ ਸੀ ਜਾਣਾ ਚਾਹੀਦਾ ਇੱਥੇ ਜ਼ਿਕਰਯੋਗ ਇਹ ਹੈ ਪੰਜ ਸਾਲ ਪਹਿਲਾਂ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੇ ਨਾਮ `ਤੇ ਇਸ ਯੂਨੀਵਰਸਿਟੀ ਦੀ ਸਥਾਪਨਾ ਪਟਿਆਲਾ ਵਿਖੇ ਕੀਤੀ ਗਈ ਸੀ। ਦੂਜੇ ਪਾਸੇ ਪੰਜਾਬ ਸਰਕਾਰ ਵੀ ਉਕਤ ਮਾਮਲੇ ਨੂੰ ਲੈ ਕੇ ਹਰਕਤ ਵਿੱਚ ਆ ਗਈ ਤਾਂ ਜੋ ਵਿਦਿਆਰਥਣ ਨਾਲ ਜੁੜੇ ਸੰਘਰਸ਼ ਦਾ ਮਾਮਲਾ ਕਿਤੇ ਗੰਭੀਰ ਰੂਪ ਧਾਰਨ ਨਾ ਕਰ ਜਾਵੇ ਵਿਦਿਆਰਥੀਆਂ ਵੱਲੋਂ ਕੀਤੇ ਜਾ ਰਹੇ ਸੰਘਰਸ਼ `ਤੇ ਹੁਣ ਸਿਆਸਤ ਗਰਮਦੀ ਨਜ਼ਰ ਆ ਰਹੀ ਹੈ। ਉਧਰ ਵਿਦਿਆਰਥੀਅ ਦੇ ਸੰਘਰਸ਼ ਨੂੰ ਲੈ ਕੇ ਸਿਵਿਲ ਪ੍ਰਸ਼ਾਸਨ ਨੇ ਚੁੱਪੀ ਸਾਧ ਰੱਖੀ ਹੈ ਯੂਨੀਵਰਸਿਟੀ ਦੇ ਅੰਦਰੂਨੀ ਸੂਤਰਾਂ ਨੇ ਦੱਸਿਆ ਕਿ ਲਗਾਤਾਰ ਸੰਘਰਸ਼ ਕਾਰਨ ਬੀਤੀ ਰਾਤ ਦੋ ਵਿਦਿਆਰਥੀ ਬੇਹੋਸ਼ ਹੋ ਗਏ ਅਤੇ ਜਿਨਾਂ ਵਿੱਚੋਂ ਇੱਕ ਨੂੰ ਇਲਾਜ ਲਈ ਸਥਾਨਕ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਪਤਾ ਲੱਗਾ ਕਿ ਯੂਨੀਵਰਸਿਟੀ ਦੇ ਵੀਸੀ ਜੈ ਸ਼ੰਕਰ ਸਿੰਘ ਨੇ ਸੰਘਰਸ਼ ਕਰ ਰਹੇ ਵਿਦਿਆਰਥੀ ਜਥੇਬੰਦੀ ਦੇ ਆਗੂਆਂ ਨੂੰ ਤਿੰਨ ਵਾਰ ਗੱਲਬਾਤ ਕਰਨ ਲਈ ਸੁਨੇਹਾ ਪਹੁੰਚਾਇਆ ਪਰ ਵਿਦਿਆਰਥੀਆਂ ਦਾ ਇੱਕੋ ਹੀ ਜਵਾਬ ਸੀ ਕਿ ਜੈਸ਼ੰਕਰ ਵਾਪਸ ਜਾਓ ਅਬ ਹਮ ਤੁਮਾਰੇ ਸਾਥ ਨਹੀਂ ਵਿਦਿਆਰਥੀਆਂ ਦਾ ਕਹਿਣਾ ਕਿ ਜਾਂਚ ਪੜਤਾਲ ਕਰਨ ਤੋਂ ਬਾਅਦ ਜੋ ਨਤੀਜਾ ਆਇਆ ਉਸ ਤੋਂ ਬਾਅਦ ਹੀ ਸੰਘਰਸ਼ ਸਥਾਪਿਤ ਕੀਤਾ ਜਾਵੇਗਾ।

Related Post