
ਪੰਜਾਬੀ ਗਾਇਕ ਨਿੰਜਾ ਦਾ ਘਰ ਫਿਰ ਗੂੰਜੀਆਂ ਕਿਲਕਾਰੀਆਂ, ਬੇਟੇ ਦਾ ਨਾਂ ਸੋਸ਼ਲ ਮੀਡੀਆ 'ਤੇ ਪੋਸਟ ਕਰ ਕੇ ਦਿੱਤੀ ਜਾਣਕਾਰੀ
- by Aaksh News
- April 27, 2024

ਪੰਜਾਬੀ ਗਾਇਕ ਨਿੰਜਾ ਦਾ ਘਰ ਫਿਰ ਕਿਲਕਾਰੀਆਂ ਗੂੰਜੀਆਂ। ਗਾਇਕ ਅਤੇ ਪੰਜਾਬੀ ਅਦਾਕਾਰ ਦੂਜੀ ਵਾਰ ਪਿਤਾ ਬਣ ਗਏ ਹਨ। ਨਿੰਜਾ ਦੀ ਪਤਨੀ ਨੇ ਇਕ ਖੂਬਸੂਰਤ ਬੇਟੇ ਨੂੰ ਜਨਮ ਦਿੱਤਾ ਹੈ। ਗਾਇਕ ਨੇ ਸੋਸ਼ਲ ਮੀਡੀਆ 'ਤੇ ਇਕ ਪੋਸਟ ਸ਼ੇਅਰ ਕਰ ਕੇ ਆਪਣੇ ਪ੍ਰਸ਼ੰਸਕਾਂ ਨਾਲ ਇਹ ਖੁਸ਼ਖਬਰੀ ਸਾਂਝੀ ਕੀਤੀ ਹੈ। ਪੰਜਾਬੀ ਗਾਇਕ ਨਿੰਜਾ ਦਾ ਘਰ ਫਿਰ ਕਿਲਕਾਰੀਆਂ ਗੂੰਜੀਆਂ। ਗਾਇਕ ਅਤੇ ਪੰਜਾਬੀ ਅਦਾਕਾਰ ਦੂਜੀ ਵਾਰ ਪਿਤਾ ਬਣ ਗਏ ਹਨ। ਨਿੰਜਾ ਦੀ ਪਤਨੀ ਨੇ ਇਕ ਖੂਬਸੂਰਤ ਬੇਟੇ ਨੂੰ ਜਨਮ ਦਿੱਤਾ ਹੈ। ਗਾਇਕ ਨੇ ਸੋਸ਼ਲ ਮੀਡੀਆ 'ਤੇ ਇਕ ਪੋਸਟ ਸ਼ੇਅਰ ਕਰ ਕੇ ਆਪਣੇ ਪ੍ਰਸ਼ੰਸਕਾਂ ਨਾਲ ਇਹ ਖੁਸ਼ਖਬਰੀ ਸਾਂਝੀ ਕੀਤੀ ਹੈ। ਗਾਇਕ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਨਵਜੰਮੇ ਬੱਚੇ ਦੇ ਪੈਰਾਂ ਦੀ ਫੋਟੋ ਸ਼ੇਅਰ ਕਰ ਕੇ ਬੱਚੇ ਦੇ ਨਾਂ ਦਾ ਖੁਲਾਸਾ ਕੀਤਾ ਹੈ। ਉਨ੍ਹਾਂ ਨੇ ਆਪਣੇ ਬੱਚੇ ਦਾ ਨਾਂ ਓਮਕਾਰ ਰੱਖਿਆ। ਇਸ ਦੇ ਨਾਲ ਹੀ ਪੰਜਾਬੀ ਇੰਡਸਟਰੀ ਦੇ ਕਲਾਕਾਰਾਂ ਸਮੇਤ ਉਨ੍ਹਾਂ ਦੇ ਪ੍ਰਸ਼ੰਸਕ ਕਮੈਂਟ ਬਾਕਸ 'ਚ ਗਾਇਕ ਨੂੰ ਵਧਾਈ ਦੇ ਰਹੇ ਹਨ। ਈਦ 'ਤੇ ਉਨ੍ਹਾਂ ਦੀਆਂ ਖੁਸ਼ੀਆਂ ਦੁੱਗਣੀਆਂ ਹੋ ਗਈਆਂ ਹਨ। ਨਿੰਜਾ ਦੂਜੀ ਵਾਰ ਪਿਤਾ ਬਣੇ ਹਨ। ਉਨ੍ਹਾਂ ਨੇ ਪਹਿਲੀ ਵਾਰ 2022 ਵਿੱਚ ਆਪਣੇ ਬੇਟੇ ਦਾ ਸਵਾਗਤ ਕੀਤਾ। ਗਾਇਕ ਨੇ ਆਪਣੇ ਪਹਿਲੇ ਬੇਟੇ ਦਾ ਨਾਂ ਨਿਸ਼ਾਨ ਰੱਖਿਆ । ਨਿੰਜਾ ਬਹੁਤ ਵਧੀਆ ਕਲਾਕਾਰਾਂ ਵਿੱਚੋਂ ਇੱਕ ਹੈ। ਦੁਨੀਆਂ ਉਸ ਦੇ ਪੰਜਾਬੀ ਗੀਤਾਂ ਦੀ ਦੀਵਾਨੀ ਹੈ। ਇਸ ਤੋਂ ਇਲਾਵਾ ਉਨ੍ਹਾਂ ਦੀ ਅਦਾਕਾਰੀ ਨੇ ਵੀ ਲੋਕਾਂ ਦੇ ਦਿਲਾਂ 'ਤੇ ਵੱਖਰੀ ਛਾਪ ਛੱਡੀ ਹੈ।