
ਪੰਜਾਬੀ ਯੂਨੀਵਰਸਿਟੀ ਦੇ ਈ. ਐੱਮ. ਆਰ. ਸੀ ਨੂੰ 26ਵੇਂ ਸੀ. ਈ. ਸੀ.-ਯੂ. ਜੀ. ਸੀ . ਐਜੂਕੇਸ਼ਨਲ ਫਿਲਮ ਫੈਸਟੀਵਲ ਵਿੱਚ ਮਿਲ
- by Jasbeer Singh
- March 24, 2025

ਪੰਜਾਬੀ ਯੂਨੀਵਰਸਿਟੀ ਦੇ ਈ. ਐੱਮ. ਆਰ. ਸੀ ਨੂੰ 26ਵੇਂ ਸੀ. ਈ. ਸੀ.-ਯੂ. ਜੀ. ਸੀ . ਐਜੂਕੇਸ਼ਨਲ ਫਿਲਮ ਫੈਸਟੀਵਲ ਵਿੱਚ ਮਿਲਿਆ ਰਾਸ਼ਟਰੀ ਪੁਰਸਕਾਰ ਪਟਿਆਲਾ : ਪੰਜਾਬੀ ਯੂਨੀਵਰਸਿਟੀ ਦੇ ਕੈਂਪਸ ਵਿੱਚ ਸਥਿਤ ਐਜੂਕੇਸ਼ਨਲ ਮਲਟੀਮੀਡੀਆ ਰਿਸਰਚ ਸੈਂਟਰ (ਈ. ਐੱਮ. ਆਰ. ਸੀ.) ਨੇ ਉੱਤਰ ਪ੍ਰਦੇਸ਼ ਦੇ ਲਖਨਊ ਵਿੱਚ ਹੋਏ ‘26ਵੇਂ ਸੀ. ਈ. ਸੀ.-ਯੂ. ਜੀ. ਸੀ. ਐਜੂਕੇਸ਼ਨਲ ਫਿਲਮ ਫੈਸਟੀਵਲ’ ਵਿੱਚ ਰਾਸ਼ਟਰ ਪੱਧਰੀ ਪੁਰਸਕਾਰ ਪ੍ਰਾਪਤ ਕੀਤਾ। ਇਹ ਪੁਰਸਕਾਰ ਈ. ਐੱਮ. ਆਰ. ਸੀ., ਪਟਿਆਲਾ ਤੋਂ ਪ੍ਰੋਡਿਊਸਰ ਡਾ. ਤੇਜਿੰਦਰ ਸਿੰਘ ਨੂੰ ਹਾਸਿਲ ਹੋਇਆ ਹੈ ਜਿਨ੍ਹਾਂ ਦੀ ਇਸ ‘ਸਰਵੋਤਮ ਮੂਕਸ’ ਪੁਰਸਕਾਰ ਲਈ ਚੋਣ ਹੋਈ ਸੀ। ਡਾ. ਤੇਜਿੰਦਰ ਸਿੰਘ ਨੂੰ ਇਸ ਪੁਰਸਕਾਰ ਰਾਹੀਂ ਇੱਕ ਟਰਾਫੀ, ਇੱਕ ਸਰਟੀਫਿਕੇਟ ਅਤੇ 50,000 ਰੁਪਏ ਦਾ ਨਕਦ ਇਨਾਮ ਪ੍ਰਾਪਤ ਹੋਇਆ । ਈ. ਐੱਮ. ਆਰ. ਸੀ. ਪਟਿਆਲਾ ਨੂੰ ਪਹਿਲੀ ਵਾਰ ਮਿਲਿਆ ਹੈ ਰਾਸ਼ਟਰੀ ਪੱਧਰ ਦਾ ਪੁਰਸਕਾਰ ਈ. ਐੱਮ. ਆਰ. ਸੀ. ਦਲਜੀਤ ਅਮੀ ਨੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਪੁਰਸਕਾਰ ਮੈਸੂਰ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. ਐੱਨ. ਕੇ. ਲੋਕਨਾਥ, ਕੰਸੋਰਟੀਅਮ ਫਾਰ ਐਜੂਕੇਸ਼ਨਲ ਕਮਿਊਨੀਕੇਸ਼ਨਜ਼ (ਸੀ. ਈ. ਸੀ.) ਦੇ ਡਾਇਰੈਕਟਰ ਪ੍ਰੋ. ਜੇ . ਬੀ. ਨੱਡਾ ਅਤੇ ਸੀ. ਈ. ਸੀ., ਨਵੀਂ ਦਿੱਲੀ ਦੇ ਸੰਯੁਕਤ ਨਿਰਦੇਸ਼ਕ (ਸਾਫਟਵੇਅਰ) ਡਾ. ਸੁਨੀਲ ਮਹਿਰੂ ਵੱਲੋਂ ਪ੍ਰਦਾਨ ਕੀਤਾ ਗਿਆ । ਉਨ੍ਹਾਂ ਤੇਜਿੰਦਰ ਸਿੰਘ ਨੂੰ ਵਧਾਈ ਦਿੰਦਿਆਂ ਇਸ ਗੱਲ ਨੂੰ ਉਜਾਗਰ ਕੀਤਾ ਕਿ ਈ. ਐੱਮ. ਆਰ. ਸੀ. ਪਟਿਆਲਾ ਦੇ ਤਿੰਨ ਦਹਾਕੇ ਤੋਂ ਵੱਧ ਲੰਬੇ ਇਤਿਹਾਸ ਵਿੱਚ ਇਹ ਪਹਿਲਾ ਪੁਰਸਕਾਰ ਹੈ। ਉਨ੍ਹਾਂ ਦੱਸਿਆ ਕਿ ਉਹ ਖੁਦ ਅਤੇ ਈ. ਐੱਮ. ਆਰ. ਸੀ. ਤੋਂ ਪ੍ਰੋਡਿਊਸਰ ਚੰਦਨ ਕੁਮਾਰ ਇਸ ਪੁਰਸਕਾਰ ਦੀ ਪ੍ਰਾਪਤੀ ਲਈ ਡਾ. ਤੇਜਿੰਦਰ ਸਿੰਘ ਨਾਲ਼ ਲਖਨਊ ਵਿੱਚ ਇਸ ਪੁਰਸਕਾਰ ਦੀ ਪ੍ਰਾਪਤੀ ਦੇ ਜਸ਼ਨ ਵਿੱਚ ਸ਼ਾਮਿਲ ਹੋਏ। ਵਾਈਸ ਚਾਂਸਲਰ ਪ੍ਰੋ. ਕਰਮਜੀਤ ਸਿੰਘ ਵੱਲੋਂ ਇਸ ਪ੍ਰਾਪਤੀ ਉੱਤੇ ਈ. ਐੱਮ. ਆਰ. ਸੀ. ਪਟਿਆਲਾ ਨੂੰ ਵਧਾਈ ਦਿੱਤੀ ਗਈ। ਪੰਜਾਬੀ ਯੂਨੀਵਰਸਿਟੀ ਵਿਖੇ ਗਿਆਨ ਕੋਰਸ ਮੁਕੰਮਲ ਪਟਿਆਲਾ : ਪੰਜਾਬੀ ਯੂਨੀਵਰਸਿਟੀ ਦੇ ਰਸਾਇਣ ਵਿਗਿਆਨ ਵਿਭਾਗ ਵੱਲੋਂ ਭਾਰਤ ਸਰਕਾਰ ਦੇ ਮਨੁੱਖੀ ਸਰੋਤ ਵਿਕਾਸ ਮੰਤਰਾਲੇ ਦੇ ਸਹਿਯੋਗ ਨਾਲ਼ ਗਲੋਬਲ ਇਨੀਸ਼ੀਏਟਿਵ ਫ਼ਾਰ ਅਕਡੈਮਿਕ ਨੈੱਟਵਰਕਸ(ਗਿਆਨ) ਪ੍ਰਾਜੈਕਟ ਤਹਿਤ ਕਰਵਾਇਆ ਗਿਆ ਗਿਆਨ ਕੋਰਸ ਮੁਕੰਮਲ ਹੋ ਗਿਆ ਹੈ। 10 ਤੋਂ 22 ਮਾਰਚ, 2025 ਤੱਕ ਚੱਲੇ ਇਸ ਕੋਰਸ ਵਿੱਚ ਆਸਟ੍ਰੇਲੀਆ ਦੀ ਡੀਕਿਨ ਯੂਨੀਵਰਸਿਟੀ ਤੋਂ ਪ੍ਰੋ ਰੋਸੇਨ ਗਿਜਟ, ਆਈ. ਆਈ. ਟੀ. ,ਦਿੱਲੀ ਤੋਂ ਪ੍ਰੋ. ਸੁਪ੍ਰੀਤ ਬਾਹਗਾ ਅਤੇ ਪੰਜਾਬੀ ਯੂਨੀਵਰਸਿਟੀ ਤੋਂ ਪ੍ਰੋ. ਬਲਰਾਜ ਸੈਣੀ, ਡਾ. ਜਤਿੰਦਰ ਸਿੰਘ ਔਲਖ ਅਤੇ ਪ੍ਰੋ. ਅਸ਼ੋਕ ਕੁਮਾਰ ਮਲਿਕ ਨੇ ਬੁਲਾਰੇ ਵਜੋਂ ਆਪਣੀਆਂ ਸੇਵਾਵਾਂ ਦਿੱਤੀਆਂ । ਵਾਈਸ ਚਾਂਸਲਰ ਪ੍ਰੋ. ਕਰਮਜੀਤ ਸਿੰਘ ਵੱਲੋਂ ਇਸ ਪਹਿਲਕਦਮੀ ਦੀ ਸ਼ਲਾਘਾ ਕਰਦਿਆਂ ਕੋਰਸ ਕੋਆਰਡੀਨੇਟਰ ਪ੍ਰੋ. ਅਸ਼ੋਕ ਕੁਮਾਰ ਮਲਿਕ ਨੂੰ ਵਧਾਈ ਦਿੱਤੀ ਗਈ । ਪੰਜਾਬੀ ਯੂਨੀਵਰਸਿਟੀ ਵਿਖੇ ਗੁਰਬਾਣੀ ਦੇ ਅੰਗਰੇਜ਼ੀ ਅਨੁਵਾਦਾਂ ਬਾਰੇ ਵਿਸ਼ੇਸ਼ ਸੈਮੀਨਾਰ ਕਰਵਾਇਆ ਪੰਜਾਬੀ ਯੂਨੀਵਰਸਿਟੀ ਦੇ ਧਰਮ ਅਧਿਐਨ ਵਿਭਾਗ ਵੱਲੋਂ ਸਰਦਾਰ ਕਪੂਰ ਸਿੰਘ ਫਾਊਂਡੇਸ਼ਨ ਦੇ ਸਹਿਯੋਗ ਨਾਲ਼ ਪਿਛਲੇ ਦਿਨੀਂ ‘ਗੁਰਬਾਣੀ ਦੇ ਅੰਗਰੇਜ਼ੀ ਅਨੁਵਾਦ’ ਵਿਸ਼ੇ 'ਤੇ ਇੱਕ ਰੋਜ਼ਾ ਸੈਮੀਨਾਰ ਕਰਵਾਇਆ ਗਿਆ। ਯੂਨੀਵਰਸਿਟੀ ਦੇ ਗੁਰੂ ਗੋਬਿੰਦ ਸਿੰਘ ਭਵਨ ਵਿਖੇ ਹੋਏ ਇਸ ਸੈਮੀਨਾਰ ਵਿੱਚ ਵਿਸ਼ੇਸ਼ ਭਾਸ਼ਣ ਡਾ. ਜਸਵੰਤ ਸਿੰਘ, ਡਾਇਰੈਕਟਰ, ਸਿੱਖ ਰਿਸਰਚ ਇੰਸਟੀਟਿਊਟ, ਯੂ. ਐੱਸ. ਏ. ਵੱਲੋਂ ਦਿੱਤਾ ਗਿਆ । ਡਾ. ਜਸਵੰਤ ਸਿੰਘ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਹੋਏ ਅੰਗਰੇਜ਼ੀ ਅਨੁਵਾਦਾਂ ਦੇ ਸਰਵੇਖਣ ਬਾਰੇ ਸਾਂਝ ਪਾਉਂਦਿਆਂ ਗੁਰੂ ਗ੍ਰੰਥ ਸਾਹਿਬ ਪ੍ਰੋਜੈਕਟ ਦੁਆਰਾ ਕੀਤੇ ਜਾ ਰਹੇ ਕਾਰਜ ਬਾਰੇ ਦੱਸਿਆ । ਪਰਮਜੀਤ ਸਿੰਘ, ਪ੍ਰਧਾਨ, ਸਿਰਦਾਰ ਕਪੂਰ ਸਿੰਘ ਫਾਊਂਡੇਸ਼ਨ ਵੱਲੋਂ ਸੈਮੀਨਾਰ ਵਿੱਚ ਸਵਾਗਤੀ ਸ਼ਬਦ ਕਹੇ ਗਏ ।