ਪਟਿਆਲਾ ਵਿਚ ਭਾਜਪਾ ਨੂੰ ਵੱਡਾ ਉਤਸ਼ਾਹ ਕਾਂਗਰਸ ਦੇ ਮੁੱਖ ਨੇਤਾ ਹੋਏ ਸ਼ਾਮਲ ਜਿ਼ਲਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਉਮੀਦਵਾਰਾਂ ਦੀ ਸੂਚੀ ਜਾਰੀ ਪ੍ਰਨੀਤ ਕੌਰ ਦਾ ਦਾਅਵਾ ਜਿ਼ਲਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਵਿਚ ਭਾਜਪਾ ਦਾ ਝੰਡਾ ਬੁਲੰਦ ਹੋਵੇਗਾ ਪਟਿਆਲਾ, 3 ਦਸੰਬਰ 2025 : ਪੰਜਾਬ ਵਿਚ ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਸਥਿਤੀ ਨੂੰ ਹੋਰ ਮਜ਼ਬੂਤ ਕਰਦਿਆਂ ਅੱਜ ਪਟਿਆਲਾ ਵਿਚ ਪਾਰਟੀ ਨੂੰ ਇਕ ਵੱਡਾ ਉਤਸ਼ਾਹ ਮਿਲਿਆ। ਕਾਂਗਰਸ ਪਾਰਟੀ ਦੇ ਕਈ ਪ੍ਰਮੁੱਖ ਨੇਤਾ ਭਾਜਪਾ ਵਿਚ ਸ਼ਾਮਲ ਹੋ ਗਏ। ਪਿੰਡ ਜੰਸੋਵਾਲ (ਪਟਿਆਲਾ ਦਿਹਾਤੀ) ਤੋਂ ਸਾਬਕਾ ਸਰਪੰਚ ਯੁਵਰਾਜ ਸ਼ਰਮਾ ਅਤੇ ਪੰਚ ਹਰਦੀਪ ਸਿੰਘ, ਬਲਾਕ-1 (ਪਟਿਆਲਾ ਦਿਹਾਤੀ) ਦੇ ਪ੍ਰਧਾਨ ਚਮਕੌਰ ਸਿੰਘ ਇੱਛੇਵਾਲ, ਤਰਖੇੜੀ (ਨਾਭਾ) ਤੋਂ ਜਗਵੀਰ ਸਿੰਘ ਅਤੇ ਹਰਵਿੰਦਰ ਸੰਘ ਨੇ ਭਾਜਪਾ ਦੀ ਮੈਂਬਰਸਿ਼ਪ ਕਬੂਲ ਕੀਤੀ। ਸਾਬਕਾ ਐਮ. ਪੀ. ਮਹਾਰਾਣੀ ਪ੍ਰਨੀਤ ਕੌਰ ਅਤੇ ਭਾਜਪਾ ਮਹਿਲਾ ਮੋੋਰਚਾ ਦੀ ਪ੍ਰਧਾਨ ਜੈ ਇੰਦਰ ਕੌਰ ਨੇ ਨਵੇਂ ਨੇਤਾਵਾਂ ਨੂੰ ਪਾਰਟੀ ਦਾ ਸਿਰੋਪਾਓ ਪਾ ਕੇ ਭਾਜਪਾ ਪਰਿਵਾਰ ਵਿਚ ਗਰਮਜੋਸ਼ੀ ਨਾਲ ਸਵਾਗਤ ਕੀਤਾ। ਇਸ ਮੈਂਬਰਸਿ਼ਪ ਨੂੰ ਜ਼ਮੀਨੀ ਪੱਧਰ ਤੇ ਕਾਂਗਰਸ ਲਈ ਇਕ ਵੱਡਾ ਝਟਕਾ ਅਤੇ ਭਾਜਪਾ ਲਈ ਮਜ਼ਬੂਤੀ ਦੇ ਤੌਰ ਤੇ ਵੇਖਿਆ ਜਾ ਰਿਹਾ ਹੈ। ਇਸ ਤੋਂ ਇਲਾਵਾ ਮਹਿਲਾ ਮੋਰਚਾ ਪ੍ਰਧਾਨ ਜੈ ਇੰਦਰ ਕੌਰ ਵਲੋਂ ਪਟਿਆਲਾ ਦਿਹਾਤੀ ਤੋਂ ਜਿਲਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਦੇ ਉਮੀਦਵਾਰਾਂ ਦੀ ਸੂਚੀ ਜਾਰੀ ਕੀਤੀ ਗਈ, ਜਿਸ ਵਿਚ ਜਿ਼ਲਾ ਪ੍ਰੀਸ਼ਦ ਦੇ ਲਈ ਪਿੰਡ ਚਲੈਲਾ ਤੋਂ ਉਮੀਦਵਾਰ ਯੁਵਰਾਜ ਸ਼ਰਮਾ, ਪਿੰਡ ਮੰਡੌਰ ਤੋਂ ਕਰਮਜੀਤ ਕੌਰ ਅਤੇ ਬਲਾਕ ਸੰਮਤੀ ਲਈ ਪਿੰਡ ਜੱਸੋਵਾਲ ਤੋਂ ਜਰਨੈਲ ਕੌਰ, ਮੰਡੌਰ ਤੋਂ ਕੁਲਵੰਤ ਸਿੰਘ, ਕੈਦੂਪੁਰ ਤੋਂ ਸਿੰਮੋ ਦੇਵੀ, ਅਜਨੌਂਦਾਕਲਾਂ ਤੋਂ ਜਸਬੀਰ ਕੌਰ, ਆਲੋਵਾਲ ਤੋਂ ਰਾਜਵਿੰਦਰ ਕੌਰ, ਹਿਆਣਾ ਤੋਂ ਅੰਮ੍ਰਿਤਪਾਲ ਕੌਰ, ਬਾਬੂ ਸਿੰਘ ਕਾਲੋਨੀ ਤੋਂ ਮਨਪੀ ਸਿੰਘ, ਰੋਹਟੀ ਛੰਨਾ ਤੋਂ ਚਮਕੌਰ ਸਿੰਘ, ਲੰਗ ਤੋਂ ਭਗਵਾਨ ਸਿੰਘ, ਦੰਦਰਾਲਾ ਖਰੌੜ ਤੋਂ ਬੇਅੰਮਤ ਕੌਰ, ਚਲੈਲਾ ਤੋਂ ਜਸਵਿੰਦਰ ਕੌਰ, ਰਣਜੀਤ ਨਗਰ ਤੋਂ ਰਫਿਲਾ ਬੇਗਮ, ਸਿਊਣਾ ਤੋਂ ਗੁਰਦਾਸ ਸਿੰਘ, ਫੱਗਣਮਾਜਰਾ ਤੋਂ ਤਰਸੇਮ ਸਿੰਘ, ਬਾਰਨ ਤੋਂ ਲਖਵਿੰਦਰ ਸਿੰਘ ਆਦਿ ਉਮੀਦਵਾਰਾਂ ਦੇ ਨਾਮ ਹਨ। ਇਸ ਮੌਕੇ ਜੈ ਇੰਦਰ ਕੌਰ ਨੇ ਕਿਹਾ ਕਿ ਇਹ ਸਮੁੱਚੇ ਉਮੀਦਵਾਰ ਆਪਣੇ-ਆਪਣੇ ਖੇਤਰਾਂ ਵਿਚ ਲੋਕਾਂ ਦੀ ਸੇਵਾ ਕਰਨ ਲਈ ਪੂਰੀ ਤਰ੍ਹਾਂ ਸਮਰਪਿਤ ਹਨ ਅਤੇ ਪਾਰਟੀ ਨੂੰ ਉਨ੍ਹਾਂ ਦੀ ਜਿੱਤ ਦਾ ਪੂਰਾ ਭਰੋਸਾ ਹੈ। ਉਨ੍ਹਾਂ ਕਿਹਾ ਕਿ ਇਹ ਚੋਣਾਂ ਪਿੰਡਾਂ ਅਤੇ ਬਲਾਕ ਪੱਧਰ ਤੇ ਵਿਕਾਸ ਦੀ ਨਵੀਂ ਸੁਰੂਆਤ ਕਰਨਗੇ। ਮੀਡੀਆ ਨਾਲ ਗੱਲਬਾਤ ਕਰਦਿਆਂ ਮਹਾਰਾਣੀ ਪ੍ਰਨੀਤ ਕੌਰ ਨੇ ਕਿਹਾ ਕਿ ਦਿਨੋਂ ਦਿਨ ਭਾਜਪਾ ਦੇ ਪਰਿਵਾਰ ਵਿਚ ਵਾਧਾ ਹੁੰਦਾ ਜਾ ਰਿਹਾ ਹੈ। ਜੋ ਇਹ ਦਰਸਾਉਂਦਾ ਹੈ ਕਿ ਪੰਜਾਬ ਦੇ ਲੋਕਾਂ ਦਾ ਵਿਸ਼ਵਾਸ ਭਾਜਪਾ ਵਿਚ ਵਧ ਰਿਹਾ ਹੈ। ਅੱਜ ਪੰਜਾਬ ਦੇ ਲੋਕ ਸੱਤਾਧਾਰੀ ਆਮ ਆਦਮੀ ਪਾਰਟੀ ਦੀਆਂ ਲੋਕ ਮਾਰੂ ਨੀਤੀਆਂ, ਭ੍ਰਿਸ਼ਟਾਚਾਰ ਅਤੇ ਕਾਨੂੰਨ ਵਿਵਸਥਾ ਦੀ ਖਰਾਬ ਸਥਿਤੀ ਤੋਂ ਬੁਰੀ ਤਰ੍ਹਾਂ ਦੁਖੀ ਹੋ ਚੁੱਕੇ ਹਨ। ਹੁਣ ਉਹ ਸੂਬੇ ਵਿਚ ਵਿਕਾਸ ਕਰਨ ਵਾਲੀ ਭਾਜਪਾ ਦੀ ਅਗਵਾਈ ਵਾਲੀ ਸਰਕਾਰ ਸਥਾਪਤ ਕਰਨਾ ਚਾਹੁੰਦੇ ਹਨ। ਸਾਨੂੰ ਪੂਰਾ ਵਿਸ਼ਵਾਸ ਹੈ ਕਿ ਜਿਲਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਵਿਚ ਭਾਜਪਾ ਵੱਡੇ ਪੱਧਰ ਤੇ ਜਿੱਤ ਪ੍ਰਾਪਤ ਕਰੇਗੀ। ਜੈ ਇੰਦਰ ਕੌਰ ਨੇ ਕਿਹਾ ਕਿ ਜਿ਼ਲਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਵਿਚ ਜਿੱਤ 2027 ਦੀਆਂ ਵਿਧਾਨ ਸਭਾ ਚੋਣਾਂ ਲਈ ਭਾਜਪਾ ਦੇ ਲਈ ਪੁੱਲ ਵਾਂਗ ਕੰਮ ਕਰੇਗੀ। ਅੱਜ ਅਸੀਂ ਦੇਖ ਰਹੇ ਹਾਂ ਕਿ ਕਿਸ ਤਰ੍ਹਾਂ ਆਪ ਸਰਕਾਰ ਦੇ ਡਰ ਕਾਰਨ ਸਾਡੇ ਉਮੀਦਵਾਰਾਂ ਅਤੇ ਕਾਰਕੁੰਨਾਂ ਦੇ ਨਾਲ ਦਾਦਾਗਿਰੀ ਕੀਤੀ ਜਾ ਰਹੀ ਹੈ ਪਰ ਲੋਕਤੰਤਰ ਵਿਚ ਅਜਿਹੀਆਂ ਚਾਲਾਂ ਕੰਮ ਨਹੀਂ ਆਉਣਗੀਆਂ। ਪੰਜਾਬ ਦੇ ਲੋਕ ਹੁਣ ਬਦਲਾਅ ਚਾਹੁੰਦੇ ਹਨ ਅਤੇ ਉਹ ਬਦਲਾਅ ਭਾਜਪਾ ਹੀ ਲਿਆਵੇਗੀ। ਇਸ ਮੌਕੇ ਜਿ਼ਲਾ ਪ੍ਰਧਾਨ ਵਿਜੈ ਕਮਾਰ ਕੂਕਾ, ਸਤਬੀਰ ਖੱਟੜਾ, ਅਤੁਲ ਜੋਸੀ, ਬਰਿੰਦਰ ਬਿੱਟੂ, ਮੰਡਲ ਪ੍ਰਧਾਨ ਗੁਰਭਜਨ ਲਚਕਾਣੀ ਅਤੇ ਮੰਡਲ ਪ੍ਰਧਾਨ ਗੁਰਧਿਆਨ ਸਿੰਘ ਆਦਿ ਮੌਜੂਦ ਸਨ।
