ਵਿਆਹ ਦੇ 3 ਦਿਨਾਂ ਵਿਚ ਹੀ ਪਤਨੀ ਨੂੰ ਦਿੱਤਾ `ਤਿੰਨ ਤਲਾਕ` ਠਾਣੇ, 3 ਦਸੰਬਰ 2025 : ਮਹਾਰਾਸ਼ਟਰ ਦੇ ਠਾਣੇ ਜਿ਼ਲੇ ਦੀ ਭਿਵੰਡੀ ਤਹਿਸੀਲ ਵਿਚ ਉੱਤਰ ਪ੍ਰਦੇਸ਼ ਦੇ ਇਕ ਵਿਅਕਤੀ ਵਿਰੁੱਧ ਆਪਣੀ ਨਵ-ਵਿਆਹੀ ਪਤਨੀ ਨੂੰ ਦਾਜ ਲਈ ਤੰਗ ਕਰਨ ਤੇ ਵਿਆਹ ਦੇ 3 ਦਿਨਾਂ ਵਿਚ ਹੀ `ਤਿੰਨ ਤਲਾਕ` ਦੇਣ ਦੇ ਦੋਸ਼ ਹੇਠ ਮਾਮਲਾ ਦਰਜ ਕੀਤਾ ਗਿਆ ਹੈ। ਔਰਤ ਨੇ ਸਿ਼ਕਾਇਤ ਵਿਚ ਕੀ ਦਾਅਵਾ ਕੀਤਾ ਪੁਲਸ ਨੇ ਮੰਗਲਵਾਰ ਦੱਸਿਆ ਕਿ 25 ਸਾਲਾ ਔਰਤ ਵੱਲੋਂ ਐਤਵਾਰ ਦਰਜ ਕਰਵਾਈ ਗਈ ਸ਼ਿਕਾਇਤ ਅਨੁਸਾਰ ਇਸ ਸਾਲ 19 ਅਕਤੂਬਰ ਨੂੰ ਮੁਹੰਮਦ ਰਸ਼ੀਦ ਨਾਲ ਵਿਆਹ ਕਰਨ `ਤੇ ਉੱਤਰ ਪ੍ਰਦੇਸ਼ ਦੇ ਸੁਲਤਾਨਪੁਰ ਜਿ਼ਲੇ ਵਿਚ ਆਪਣੇ ਪਿੰਡ ਨਨਹੂਈ ਜਾਣ ਦੇ ਤੁਰੰਤ ਬਾਅਦ ਉਸ ਨੂੰ ਸਹੁਰਿਆਂ ਵੱਲੋਂ ਤੰਗ-ਪ੍ਰੇਸ਼ਾਨ ਕੀਤਾ ਗਿਆ। ਔਰਤ ਨੇ ਸਿ਼ਕਾਇਤ `ਚ ਦਾਅਵਾ ਕੀਤਾ ਕਿ ਉਸ ਦਾ ਸਹੁਰਾ ਪਰਿਵਾਰ ਉਸ ਦੇ ਮਾਪਿਆਂ ਵੱਲੋਂ ਦਿੱਤੇ ਗਏ ਦਾਜ ਤੋਂ ਸੰਤੁਸ਼ਟ ਨਹੀਂ ਸੀ । ਪਤੀ ਦਾਜ ਵਿਚ ਇਕ ਬੁਲੇਟ ਮੋਟਰਸਾਈਕਲ ਦੀ ਮੰਗ ਕਰ ਰਿਹਾ ਸੀ।
