post

Jasbeer Singh

(Chief Editor)

Punjab

ਸੜਕ ਹਾਦਸੇ ਵਿਚ ਹੋਈ ਪੰਜਾਬੀ ਨੌਜਵਾਨ ਦੀ ਇਟਲੀ `ਚ ਮੌਤ

post-img

ਸੜਕ ਹਾਦਸੇ ਵਿਚ ਹੋਈ ਪੰਜਾਬੀ ਨੌਜਵਾਨ ਦੀ ਇਟਲੀ `ਚ ਮੌਤ ਚੰਡੀਗੜ੍ਹ, 6 ਨਵੰਬਰ 2025 : ਪੰਜਾਬ ਦੇ ਨਵਾਂਸ਼ਹਿਰ ਨਾਲ ਸਬੰਧਤ ਇਕ ਪੰਜਾਬੀ ਨੌਜਵਾਨ ਦੀ ਇਟਲੀ ਵਿਖੇ ਸੜਕ ਹਾਦਸੇ ਵਿਚ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਕੌਣ ਹੈ ਮ੍ਰਿਤਕ ਪੰਜਾਬ ਦੇ ਨਵਾਂਸ਼ਹਿਰ ਦੇ ਪੋਸ਼ੀ ਨਾਲ ਸਬੰਧ ਖੇਤਰ ਦੇ ਵਸਨੀਕ ਪੰਜਾਬੀ ਨੌਜਵਾਨ ਜਿਸਦੀ ਇਟਲੀ ਵਿਖੇ ਸੜਕ ਹਾਦਸੇ ਵਿਚ ਮੌਤ ਹੋ ਗਈ ਹੈ ਦਾ ਨਾਮ ਕੁਲਵਿੰਦਰ ਕੁਮਾਰ ਹੈ।ਪ੍ਰਾਪਤ ਜਾਣਕਾਰੀ ਅਨੁਸਾਰ ਕੁਲਵਿੰਦਰ ਕੁਮਾਰ ਇਟਲੀ ਦੇ ਇਕ ਪਿੰਡ ਸਾਨ-ਵੀਟੋ-ਅਲ-ਤਾਲਿਆਮੈਂਟੋ, ਜ਼ਿਲ੍ਹਾ ਪੋਰਡੇਨੋਨ ਵਿਖੇ ਆਪਣੇ ਪਰਿਵਾਰ ਸਮੇਤ ਪਤਨੀ ਰੀਨਾ ਰਾਣੀ, ਪੁੱਤਰੀ ਮਨਜੋਤ ਕੌਰ ਅਤੇ ਪੁੱਤਰ ਰਣਵੀਰ ਸਿੰਘ ਨਾਲ ਰਹਿ ਰਿਹਾ ਸੀ। ਕਿਸ ਨਾਲ ਹੋਇਆ ਨੌਜਵਾਨ ਦਾ ਹਾਦਸਾ ਕੁਲਵਿੰਦਰ ਸਿੰਘ ਜੋ ਰੋਜ਼ਾਨਾ ਵਾਂਗ ਸਵੇਰ ਵੇਲੇ ਇਟਲੀ ਦੇ ਇੱਕ ਡਰਾਈਵਿੰਗ ਸਕੂਲ ਵਿਚ ਡਰਾਈਵਿੰਗ ਕਲਾਸ ਲਗਾਉਣ ਵਾਸਤੇ ਆਪਣੇ ਇਲੈਕਟ੍ਰਿਕ ਸਾਈਕਿਲ `ਤੇ ਸਵਾਰ ਹੋ ਕੇ ਡੇਲੀਜ਼ੀਆ ਨਾਂਅ ਦੇ ਪੁਲ ਉੱਪਰ ਪਹੁੰਚਿਆ ਤਾਂ ਇੱਕ ਤੇਜ਼ ਰਫ਼ਤਾਰ ਟਰੱਕ ਨੇ ਉਸ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਉਸਦੀ ਮੋਕੇ ਤੇ ਹੀ ਮੌਤ ਹੋ ਗਈ । ਟਰੱਕ ਚਾਲਕ ਜਿਸਨੇ ਹਾਦਸੇ ਤੋਂ ਬਾਅਦ ਭੱਜਣ ਦੀ ਕੋਸ਼ਿਸ਼ ਕੀਤੀ ਨੂੰ ਪੁਲਸ ਨੇ ਗ੍ਰਿਫ਼ਤਾਰ ਕਰਕੇ ਜੇਲ੍ਹ `ਚ ਭੇਜ ਦਿੱਤਾ ਹੈ।

Related Post

Instagram