post

Jasbeer Singh

(Chief Editor)

Punjab

ਆਰ. ਸੀ. ਐੱਫ਼. ਮੁਲਾਜਮ ਦੀ ਹੋਈ ਟਰੱਕ ਨਾਲ ਐਕਟੀਵਾ ਸਮੇਤ ਹੋਈ ਟੱਕਰ ਦੌਰਾਨ ਮੌਤ

post-img

ਆਰ. ਸੀ. ਐੱਫ਼. ਮੁਲਾਜਮ ਦੀ ਹੋਈ ਟਰੱਕ ਨਾਲ ਐਕਟੀਵਾ ਸਮੇਤ ਹੋਈ ਟੱਕਰ ਦੌਰਾਨ ਮੌਤ ਕਪੂਰਥਲਾ : ਪੰਜਾਬ ਦੇ ਸ਼ਹਿਰ ਕਪੂਰਥਲਾ ਦੇ ਸੁਲਤਾਨਪੁਰ ਲੋਧੀ ਰੋਡ ’ਤੇ ਆਰ. ਸੀ. ਐੱਫ਼. ਨੇੜੇ ਦੇਰ ਰਾਤ ਐਕਟਿਵਾ ਅਤੇ ਟਰੱਕ ਦੀ ਟੱਕਰ ’ਚ ਐਕਟਿਵਾ ਸਵਾਰ ਦੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਐਕਟਿਵਾ ਸਵਾਰ ਆਰ. ਸੀ. ਐੱਫ਼. ਦਾ ਮੁਲਾਜ਼ਮ ਸੀ ਅਤੇ ਹਸਪਤਾਲ ਤੋਂ ਆਪਣੀ ਭਰਜਾਈ ਦਾ ਪਤਾ ਲੈ ਕੇ ਘਰ ਪਰਤ ਰਿਹਾ ਸੀ। ਘਟਨਾ ਤੋਂ ਬਾਅਦ ਜ਼ਖ਼ਮੀ ਹਾਲਤ ਵਿਚ ਮੁਲਾਜ਼ਮ ਅਮਰੀਕ ਸਿੰਘ (59) ਨੂੰ ਇਲਾਜ ਲਈ ਆਰ. ਸੀ. ਐੱਫ਼. ਦੇ ਸਿਵਲ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ, ਜਿੱਥੇ ਡਿਊਟੀ ਡਾਕਟਰ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਇਸ ਦੀ ਪੁਸ਼ਟੀ ਕਰਦਿਆਂ ਥਾਣਾ ਸਦਰ ਦੀ ਐੱਸ. ਐੱਚ. ਓ. ਸੋਨਮਦੀਪ ਕੌਰ ਨੇ ਦੱਸਿਆ ਕਿ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਪੀੜਤ ਪਰਿਵਾਰ ਦੇ ਬਿਆਨ ਦਰਜ ਕੀਤੇ ਜਾ ਰਹੇ ਹਨ।

Related Post