ਆਰ. ਟੀ. ਏ. ਰਵਿੰਦਰ ਸਿੰਘ ਗਿੱਲ ਦੀ ਬਾਡੀ ਮਿਲੀ ਬਾਥਰੂਮ ਵਿਚੋਂ ਜਲੰਧਰ, 31 ਦਸੰਬਰ 2025 : ਪੰਜਾਬ ਦੇ ਸ਼ਹਿਰ ਜਲੰਧਰ ਦੇ ਇਕ ਸਰਕਾਰੀ ਅਧਿਕਾਰੀ ਖੇਤਰੀ ਟਰਾਂਸਪੋਰਟ ਅਥਾਰਟੀ (ਆਰ. ਟੀ. ਏ.) ਰਵਿੰਦਰ ਸਿੰਘ ਗਿੱਲ ਦੀ ਮੌਤ ਹੋ ਗਈ ਹੈ। ਆਰ. ਟੀ. ਏ. ਦੀ ਬਾਡੀ ਕਿਥੋਂ ਹੈ ਮਿਲੀ ਪ੍ਰਾਪਤ ਜਾਣਕਾਰੀ ਅਨੁਸਾਰ ਆਰ. ਟੀ. ਏ. ਗਿੱਲ ਦੀ ਬਾਡੀ ਜਲੰਧਰ ਹਾਈਟਸ ਵਿਚ ਉਨ੍ਹਾਂ ਦੇ ਫਲੈਟ ਦੇ ਬਾਥਰੂਮ ਵਿਚੋਂ ਹੀ ਮਿਲੀ ਹੈ। ਆਰ. ਟੀ. ਏ. ਗਿੱਲ ਦੀ ਮੌਤ ਦਾ ਕਾਰਨ ਹਾਲ ਦੀ ਘੜੀ ਤਾਂ ਦਿਲ ਦਾ ਦੌਰਾ ਹੀ ਦੱਸਿਆ ਜਾ ਰਿਹਾ ਹੈ ਪਰ ਫਿਰ ਵੀ ਪੁਲਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਕਰ ਰਹੀ ਹੈ। ਕਿਥੇ ਤਾਇਨਾਤ ਸਨ ਆਰ. ਟੀ. ਏ. ਰਵਿੰਦਰ ਗਿੱਲ ਪੰਜਾਬ ਸਰਕਾਰ ਦੇ ਗਜ਼ਟਿਡ ਅਧਿਕਾਰੀ ਰਵਿੰਦਰ ਸਿੰਘ ਗਿੱਲ ਜੋ ਕਿ ਆਰ. ਟੀ. ਏ ਹਨ ਚੰਡੀਗੜ੍ਹ ਮੁੱਖ ਦਫ਼ਤਰ ਦਾ ਚਾਰਜ ਸੰਭਾਲ ਰਹੇ ਸਨ ਪਰ ਉਨ੍ਹਾਂ ਨੂੰ ਜਲੰਧਰ ਆਰ. ਟੀ. ਏ. ਦਾ ਵਾਧੂ ਚਾਰਜ ਵੀ ਦਿੱਤਾ ਗਿਆ ਸੀ । ਚੌਕੀ ਇੰਚਾਰਜ ਸੁਰਜੀਤ ਸਿੰਘ ਨੇ ਦੱਸਿਆ ਕਿ ਆਰ. ਟੀ. ਏ. ਦੇ ਗੰਨਮੈਨ ਨੇ ਉਨ੍ਹਾਂ ਨੂੰ ਬਾਥਰੂਮ ਵਿਚ ਮ੍ਰਿਤਕ ਪਾਇਆ ਅਤੇ ਪੁਲਸ ਨੂੰ ਦੱਸਿਆ।
