post

Jasbeer Singh

(Chief Editor)

Crime

ਫਗਵਾੜਾ ਵਿਖੇ ਗੋਲੀਬਾਰੀ ਕਰਕੇ ਆਰ. ਟੀ. ਆਈ. ਵਿਸਟ ਦਾ ਕੀਤਾ ਕਤਲ

post-img

ਫਗਵਾੜਾ ਵਿਖੇ ਗੋਲੀਬਾਰੀ ਕਰਕੇ ਆਰ. ਟੀ. ਆਈ. ਵਿਸਟ ਦਾ ਕੀਤਾ ਕਤਲ

ਫਗਵਾੜਾ, 30 ਮਈ 2026 : ਪੰਜਾਬ ਦੇ ਸ਼ਹਿਰ ਫਗਵਾੜਾ (Phagwara) ਵਿਖੇ ਇਕ ਆਰ. ਟੀ. ਆਈ. ਕਾਰਕੁੰਨ ਦਾ ਦਿਨ ਦਿਹਾੜੇ ਕਤਲ (Murder) ਕਰ ਦਿੱਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ । 

ਕੌਣ ਹੈ ਇਹ ਵਿਅਕਤੀ

ਮਿਲੀ ਜਾਣਕਾਰੀ ਅਨੁਸਾਰ ਪੰਜਾਬ ਦੇ ਫਗਵਾੜਾ ਵਿੱਚ ਉਸ ਵੇਲੇ ਸਨਸਨੀ ਫੈਲ ਗਈ ਜਦੋਂ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ (Lovely Professional University) ਦੇ ਲਾਅ ਗੇਟ ਨੇੜੇ ਜਲੰਧਰ ਦੇ ਇੱਕ ਪ੍ਰਮੁੱਖ ਸੂਚਨਾ ਅਧਿਕਾਰ ਕਾਰਕੁੰਨ ਸਿਮਰਨਜੀਤ ਸਿੰਘ ਦਾ ਦਿਨ-ਦਿਹਾੜੇ ਗੋਲੀਆਂ ਮਾਰ (Shoot) ਕੇ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ । ਹਮਲਾਵਰ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਬੜੀ ਆਸਾਨੀ ਨਾਲ ਮੌਕੇ ਤੋਂ ਫ਼ਰਾਰ ਹੋ ਗਏ, ਜਿਸ ਨਾਲ ਪੂਰੇ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ ਹੈ । ਖ਼ੂਨੀ ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਪ੍ਰਸ਼ਾਸਨ ਤੁਰੰਤ ਹਰਕਤ ਵਿੱਚ ਆ ਗਿਆ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ । ਮੌਕੇ `ਤੇ ਪਹੁੰਚੇ ਡੀਆਈਜੀ ਨਵੀਨ ਸਿੰਗਲਾ ਨੇ ਦੱਸਿਆ ਕਿ ਮ੍ਰਿਤਕ ਦੀ ਲਾਸ਼ ਦੇ ਕੋਲੋਂ ਇੱਕ ਪਿਸਤੌਲ ਅਤੇ ਦੋ ਮੋਬਾਈਲ ਫੋਨ ਵੀ ਬਰਾਮਦ ਹੋਏ ਹਨ, ਜਿਨ੍ਹਾਂ ਨੂੰ ਜਾਂਚ ਲਈ ਕਬਜ਼ੇ ਵਿੱਚ ਲੈ ਲਿਆ ਗਿਆ ਹੈ ।

ਸਿਮਰਨਜੀਤ ਸਿੰਘ ਨੂੰ ਦੇਖਦਿਆਂ ਹੀ ਵਿਅਕਤੀਆਂ ਨੇ ਚਲਾ ਦਿੱਤੀਆਂ ਤਾਬੜਤੋੜ ਗੋਲੀਆਂ

ਪ੍ਰਾਪਤ ਸੂਚਨਾਵਾਂ ਅਨੁਸਾਰ ਜਲੰਧਰ ਵਾਸੀ ਸਿਮਰਨਜੀਤ ਸਿੰਘ ਜੋ ਕਿ ਕਿਸੇ ਨਿੱਜੀ ਕੰਮ ਲਈ ਫਗਵਾੜਾ ਆਇਆ ਹੋਇਆ ਸੀ ਜਿਵੇਂ ਹੀ ਯੂਨੀਵਰਸਿਟੀ ਦੇ ਲਾਅ ਗੇਟ ਦੇ ਬਿਲਕੁਲ ਨੇੜੇ ਪਹੁੰਚਿਆ ਤਾਂ ਉੱਥੇ ਪਹਿਲਾਂ ਤੋਂ ਹੀ ਨਾਕਾ ਲਗਾ ਕੇ ਬੈਠੇ ਕੁਝ ਅਣਪਛਾਤੇ ਨੌਜਵਾਨਾਂ ਨੇ ਅਚਾਨਕ ਉਸ ਨੂੰ ਘੇਰ ਲਿਆ ।

ਕੀ ਦੇਖਿਆ ਪ੍ਰਤੱਖਦਰਸ਼ੀਆਂ ਨੇ

ਗੋਲੀਬਾਰੀ ਦੀ ਘਟਨਾ ਦੇਖਣ ਮੁਤਾਬਕ ਮੁਤਾਬਕ ਹਮਲਾਵਰ ਪਹਿਲਾਂ ਹੀ ਉਸ ਦੀ ਉਡੀਕ ਕਰ ਰਹੇ ਸਨ ਅਤੇ ਜਿਵੇਂ ਹੀ ਉਨ੍ਹਾਂ ਨੇ ਸਿਮਰਨਜੀਤ ਸਿੰਘ ਨੂੰ ਦੇਖਿਆ ਉਨ੍ਹਾਂ ਨੇ ਉਸ `ਤੇ ਤਾਬੜਤੋੜ ਅੰਨ੍ਹੇਵਾਹ ਗੋਲੀਆਂ ਚਲਾ ਦਿੱਤੀਆਂ । ਇਸ ਅਚਾਨਕ ਹੋਈ ਗੋਲੀਬਾਰੀ (Shooting) ਕਾਰਨ ਯੂਨੀਵਰਸਿਟੀ ਦੇ ਗੇਟ ਨੇੜੇ ਮੌਜੂਦ ਲੋਕਾਂ ਵਿੱਚ ਭਾਜੜ ਮਚ ਗਈ ਅਤੇ ਇਸ ਤੋਂ ਪਹਿਲਾਂ ਕਿ ਕੋਈ ਕੁਝ ਸਮਝ ਪਾਉਂਦਾ ਜਾਂ ਉਸ ਨੂੰ ਬਚਾਉਣ ਦੀ ਕੋਸਿ਼ਸ਼ ਕਰਦਾ, ਹਮਲਾਵਰ ਸਿਮਰਨਜੀਤ ਨੂੰ ਖੂਨ ਨਾਲ ਲੱਥਪੱਥ ਹਾਲਤ ਵਿੱਚ ਛੱਡ ਕੇ ਉੱਥੋਂ ਫ਼ਰਾਰ ਹੋ ਗਏ। ਗੋਲੀਆਂ ਲੱਗਣ ਕਾਰਨ ਸਿ਼ਮਰਨਜੀਤ ਸਿੰਘ ਗੰਭੀਰ ਜ਼ਖਮੀ ਹੋ ਕੇ ਜ਼ਮੀਨ `ਤੇ ਡਿੱਗ ਪਿਆ ਅਤੇ ਬਹੁਤ ਜਿ਼ਆਦਾ ਖੂਨ ਵਗ ਜਾਣ ਕਾਰਨ ਉਹ ਮੌਕੇ `ਤੇ ਹੀ ਬੇਹੋਸ਼ ਹੋ ਗਿਆ ।

ਘਟਨਾ ਵਾਲੀ ਥਾਂ ਤੇ ਮੌਜੂਦ ਲੋਕਾਂ ਨੇ ਪਹੁੰਚਾਇਆ ਹਸਪਤਾਲ

ਘਟਨਾ ਤੋਂ ਤੁਰੰਤ ਬਾਅਦ ਸਥਾਨਕ ਨਿਵਾਸੀਆਂ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਮੁਸਤੈਦੀ ਦਿਖਾਉਂਦੇ ਹੋਏ ਉਸ ਨੂੰ ਐਂਬੂਲੈਂਸ ਰਾਹੀਂ ਨੇੜਲੇ ਹਸਪਤਾਲ ਪਹੁੰਚਾਇਆ, ਪਰ ਜ਼ਖਮਾਂ ਦੀ ਤਾਬ ਨਾ ਸਹਿੰਦੇ ਹੋਏ ਉਸ ਦੀ ਮੌਤ ਹੋ ਗਈ ਅਤੇ ਡਾਕਟਰਾਂ ਮੁਤਾਬਕ ਉਸ ਨੇ ਮੌਕੇ `ਤੇ ਹੀ ਦਮ ਤੋੜ ਦਿੱਤਾ ਸੀ ।

ਸੋਸ਼ਲ ਮੀਡੀਆ ਤੇ ਵਾਇਰਲ ਤਸਵੀਰਾਂ ਵਿਚ ਆਇਆ ਸਿਮਰਨਜੀਤ ਖੂਨ ਨਾਲ ਲਥਪਥ

ਵਾਰਦਾਤ ਤੋਂ ਬਾਅਦ ਸੋਸ਼ਲ ਮੀਡੀਆ `ਤੇ ਸਿਮਰਨਜੀਤ ਸਿੰਘ ਦੀਆਂ ਕੁਝ ਤਸਵੀਰਾਂ ਵੀ ਸਾਹਮਣੇ ਆਈਆਂ ਹਨ, ਜਿਨ੍ਹਾਂ ਵਿੱਚ ਉਹ ਖੂਨ ਨਾਲ ਲੱਥਪੱਥ ਜ਼ਮੀਨ `ਤੇ ਪਿਆ ਦਿਖਾਈ ਦੇ ਰਿਹਾ ਹੈ ਅਤੇ ਉਸ ਦੇ ਖੱਬੇ ਹੱਥ ਦੇ ਕੋਲ ਦੋ ਮੋਬਾਈਲ ਫੋਨ ਜਿਨ੍ਹਾਂ ਨਾਲ ਈਅਰਫੋਨ ਲੱਗਿਆ ਹੋਇਆ ਹੈ ਅਤੇ ਸੱਜੇ ਹੱਥ ਦੇ ਕੋਲ ਇੱਕ ਪਿਸਤੌਲ ਪਈ ਸਾਫ਼ ਨਜ਼ਰ ਆ ਰਹੀ ਹੈ, ਜਿਸ ਤੋਂ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਹਮਲਾ ਇੰਨਾ ਅਚਾਨਕ ਸੀ ਕਿ ਉਸ ਨੂੰ ਸੰਭਲਣ ਦਾ ਮੌਕਾ ਹੀ ਨਹੀਂ ਮਿਲਿਆ ।

Related Post

Instagram