
ਰਾਜ ਵਹੀਕਲ ਪ੍ਰਾਈਵੇਟ ਲਿਮਟਿਡ ਪਟਿਆਲਾ ਨੇ ਮਹਿੰਦਰਾ ਇਲਕੈਟ੍ਰਿਕ ਓਰੀਜਨ ਐਸ. ਯੂ. ਵੀਜ. ਕੀਤੀ ਲਾਂਚ
- by Jasbeer Singh
- February 14, 2025

ਰਾਜ ਵਹੀਕਲ ਪ੍ਰਾਈਵੇਟ ਲਿਮਟਿਡ ਪਟਿਆਲਾ ਨੇ ਮਹਿੰਦਰਾ ਇਲਕੈਟ੍ਰਿਕ ਓਰੀਜਨ ਐਸ. ਯੂ. ਵੀਜ. ਕੀਤੀ ਲਾਂਚ - ਐਸ. ਐਸ. ਪੀ. ਡਾ. ਨਾਨਕ ਸਿੰਘ ਨੇ ਕੀਤੀ ਘੁੰਡ ਚੁਕਾਈ ਪਟਿਆਲਾ : ਰਾਜ ਵਹੀਕਲ ਪ੍ਰਾਈਵੇਟ ਲਿਮਟਿਡ ਪਟਿਆਲਾ ਵਲੋ ਮਹਿੰਦਰਾ ਇਲੈਕਟ੍ਰਿਕ ਓਰੀਜਨ ਐਸਯੂਵੀਜ ਦੀ ਇਥੇ ਬਹਾਦਰਗੜ ਵਿਖੇ ਸਥਿਤ ਘੁੰਡ ਚੁਕਾਈ ਕੀਤੀ ਹੈ। ਪਟਿਆਲਾ ਦੇ ਐਸ. ਐਸ. ਪੀ. ਡਾ. ਨਾਨਕ ਸਿੰਘ ਨੇ ਇਸ ਸਮਾਗਮ ਵਿਚ ਪਹੁੰਚ ਕੇ ਇਸ ਰਸਮ ਨੂੰ ਅਦਾ ਕੀਤਾ ਹੈ । ਇਸਮਕੇ ਉਨ੍ਹਾ ਨਾਲ ਵਿਸ਼ੇਸ਼ ਤੌਰ 'ਤੇ ਐਸ.ਪੀ. ਸਿਟੀ ਸਰਫਰਾਜ ਆਲਮ ਆਈ. ਪੀ. ਐਸ, ਐਸ. ਪੀ. ਰਾਜੇਸ ਛਿਬਰ, ਮਿਸਟਰ ਰਾਹੁਲ ਵਿਦਿਆ ਆਰ. ਐਸ. ਐਮ., ਜੋਨਲ ਹੈਡ ਮਿਸਟਰ ਸੁਖਮਨ ਖਹਿਰਾ, ਆਰ. ਸੀ. ਸੀ. ਐਮ. ਮਿਸਟਰ ਰਵੀ ਖੁਰਾਣਾ, ਕੁੰਦਨਗੋਗੀਆ ਮੇਅਰ ਪਟਿਆਲਾ, ਅਮਨਦੀਪ ਸਿੰਘ ਜੀਐਸਟੀ ਕਮਿਸ਼ਨਰ ਵੀ ਵਿਸ਼ੇਸ਼ ਤੌਰ 'ਤੇ ਪੁਜੇ ਹੋਏ ਸਨ । ਇਲੈਟ੍ਰਿਕ ਐਸਯੂਵੀ ਮਹਿੰਦਰਾ ਆਟੋਮੋਟਿਵ ਦੇ ਵਲੋ ਲਾਂਚ ਕੀਤੀ ਗਈ ਹੈ, ਜਿਸਦੇ ਸਾਰੇ 9 ਵੇਰੀਐਂਟਸ ਲਈ ਬੁਕਿੰਗ 14 ਫਰਵਰੀ ਨੂੰ ਖੁਲੇਗੀ । ਇਸ ਮੌਕੇ ਐਮਡੀ ਰਾਜਵਿੰਦਰ ਸਿੰਘ ਤੇ ਜਸਕਰਨ ਸਿੰਘ ਨੇ ਜਾਣਕਾਰੀ ਦਿੰਦਿਆਂ ਦਸਿਆ ਕਿ ਮਹਿੰਦਰਾ ਦੀਆਂ ਇਲੈਕਟ੍ਰਿਕ ਓਰੀਜਨ ਐਸਯੂਵੀਜ ਨੇ ਵਿਸ਼ਵ ਪੱਧਰ 'ਤੇ ਜੇਤੂ ਵਿਸ਼ੇਸ਼ਤਾਵਾਂ ਦੇ ਨਾਲ ਨਵੇ ਮਾਪਦੰਡ ਸਥਾਪਿਤ ਕੀਤੇ ਹਨ, ਜੋਕਿ ਮਾਣ ਵਾਲੀ ਗੱਲ ਹੈ। ਵੱਖ-ਵੱਖ ਕੀਮਤਾਂ 'ਤੇ ਇਨਾ ਵਰਲਡ ਬੀਟਰ ਵਹੀਕਲਸ ਦਾ ਅਨੁਭਵ ਪ੍ਰਾਪਤ ਕਰਨ ਦੇ ਇਛੁਕ ਗ੍ਰਾਹਕਾਂ ਦੇ ਭਰਵੇ ਹੁੰਗਾਰੇ ਤੋਂ ਪ੍ਰੇਰਿਤ ਹੋ ਕੇ ਮਹਿੰਦਰਾ ਐਕਸਈਵੀ 9ਈ ਅਤੇ ਬੀਈ 6 ਦੇ ਸਾਰੇ ਪੈਕਸ ਲਈ 14 ਫਰਵਰੀ ਸਵੇਰੇ 9 ਵਜੇ ਤੋਂ ਬੁਕਿੰਗ ਸ਼ੁਰੂ ਕਰ ਰਿਹਾ ਹੈ । ਉਨਾ ਕਿਹਾ ਕਿ ਵਧਦੀ ਡਿਮਾਂਡ ਨੂੰ ਪੂਰਾ ਕਰਨ ਲਈ ਵੇਰੀਐਂਟਸ ਦੀ ਢਾਂਚਾਗਤ ਪ੍ਰੋਡਕਸ਼ਨ ਰੈਪਅਪ ਕੀਤੀ ਗਈ ਹੈ, ਹਰ ਵੇਰੀਐਂਟ ਦੀ ਡਿਲੀਵਰੀ ਲਈ ਸਮਾਂ ਸੀਮਾਵਾਂ ਸਾਂਝੀਆਂ ਕੀਤੀਆਂ ਜਾ ਰਹੀਆਂ ਹਨ । ਐਕਸਈਵੀ 9ਈ ਅਤੇ ਬੀਈ 6 ਦੀ ਪੂਰੀ ਲਾਈਨਅਪ 14 ਫਰਵਰੀ ਸਵੇਰੇ 9 ਵਜੇ ਤੋਂ ਬੁਕਿੰਗ ਲਈ ਉਪਲਬਧ ਹੈ, ਜਿਸ ਨਾਲ ਗ੍ਰਾਹਕ ਆਪਣੀ ਪਸੰਦੀਦਾ ਚੁਣਨ ਦੇ ਯੋਗ ਹੋ ਸਕਣਗੇ। ਉਨ੍ਹਾ ਕਿਹਾ ਕਿ ਵਧਦੀ ਡਿਮਾਂਡ ਨੂੰ ਪੂਰਾ ਕਰਨ ਲਈ ਵੇਰੀਐਂਟਸ ਦੀ ਪੜਾਅਵਾਰ ਪ੍ਰੋਡਕਸ਼ਨ ਰੈਂਪਅਪ ਕੀਤੀ ਗਈ ਹੈ । ਪੈਕ ਥ੍ਰੀ ਲਈ ਡਿਲੀਵਰੀ ਮਿਡ ਮਾਰਚ 2025 ਤੋਂ ਸ਼ੁਰੂ ਹੋਵੇਗੀ, ਬਾਕੀ ਸਾਰੇ ਪੈਕ ਲਈ ਡਿਲੀਵਰੀ ਜੂਨ ਅਤੇ ਅਗਸਤ 2025 ਵਿਚਕਾਰ ਹੋਵੇਗੀ । ਉਨ੍ਹਾ ਕਿਹਾ ਕਿ ਗ੍ਰਾਹਕ 6 ਫਰਵਰੀ ਸਵੇਰੇ 10 ਵਜੇ ਤੋਂ ਬਾਅਦ ਆਪਣੀ ਪਸੰਦ ਦੇ ਮਾਡਲ ਅਤੇ ਵੇਰੀਐਂਟ ਲਈ ਆਪਣੀ ਤਰਜੀਹ ਸ਼ਾਮਲ ਕਰ ਸਕਦੇ ਹਨ । ਉਨਾ ਕਿਹਾ ਕਿ ਇਨਾ ਲਈ ਕੀਮਤਾਂ ਸਾਰੇ ਵੇਰੀਐਂਟਸ ਲਈ ਡਿਲੀਵਰੀ ਦੇ ਸਮੇਂ ਹੀ ਲਾਗੂ ਹੋਣਗੀਆਂ । ਉਨਾ ਕਿਹਾ ਕਿ ਗ੍ਰਾਹਕਾਂ ਦੀ ਵਧਦੀ ਡਿਮਾਂਡ 'ਤੇ ਇਸਨੂੰ ਲਾਂਚ ਕੀਤਾ ਗਿਆ ਹੈ, ਜਿਸਦਾ ਗ੍ਰਾਹਕਾਂ ਨੂੰ ਵਧ ਤੋਂ ਵਧ ਲਾਭ ਲੈਣਾ ਚਾਹੀਦਾ ਹੈ ।
Related Post
Popular News
Hot Categories
Subscribe To Our Newsletter
No spam, notifications only about new products, updates.