
ਕਾਹਲੀ ਤੇਜ਼ੀ ਲਾਪਰਵਾਹੀ ਭਾਵ ਮੌਤ ਦੀ ਤਿਆਰੀ : ਹਰਸਿਮਰਨ ਸਿੰਘ
- by Jasbeer Singh
- December 19, 2024

ਕਾਹਲੀ ਤੇਜ਼ੀ ਲਾਪਰਵਾਹੀ ਭਾਵ ਮੌਤ ਦੀ ਤਿਆਰੀ : ਹਰਸਿਮਰਨ ਸਿੰਘ ਪਟਿਆਲਾ : ਹਰੇਕ ਵਿਦਿਆਰਥੀ, ਨਾਗਰਿਕ ਅਤੇ ਕਰਮਚਾਰੀ ਨੂੰ ਆਪਣੀ ਸੁਰੱਖਿਆ, ਬਚਾਓ ਅਤੇ ਪੀੜਤਾਂ ਦੀ ਸਹਾਇਤਾ ਕਰਨ ਲਈ ਉਤਸ਼ਾਹਿਤ ਕਰਦੇ ਰਹਿਣਾ ਚਾਹੀਦਾ ਹੈ ਅਤੇ ਨਾਲ ਹੀ ਆਪਣੇ ਸਾਥੀਆਂ, ਘਰ ਪਰਿਵਾਰ ਦੇ ਮੈਂਬਰਾਂ ਅਤੇ ਵਿਸ਼ੇਸ਼ ਤੌਰ ਤੇ ਬੱਚਿਆਂ ਅਤੇ ਨਾਬਾਲਗਾਂ ਨੂੰ ਸਮੇਂ ਸਮੇਂ ਸੁਰੱਖਿਆ ਬਚਾਓ, ਮਦਦ ਸਨਮਾਨ, ਸੰਸਕਾਰਾਂ, ਮਰਿਆਦਾਵਾਂ, ਫਰਜ਼ਾਂ, ਜ਼ੁਮੇਵਾਰੀਆਂ, ਸਹਿਣਸ਼ੀਲਤਾ, ਨਿਮਰਤਾ, ਸਬਰ ਸ਼ਾਂਤੀ ਅਤੇ ਖੁਸ਼ਹਾਲ ਜ਼ਿੰਦਗੀ ਬਾਰੇ ਵਿਚਾਰ ਵਟਾਂਦਰੇ ਕਰਨੇ ਚਾਹੀਦੇ ਹਨ ਅਤੇ ਸੁਰੱਖਿਆ ਲਈ ਮਾਹੋਲ ਬਣਾਏ ਜਾਣ, ਤਾਂ ਹਾਦਸਿਆਂ ਅਤੇ ਮੌਤਾਂ ਵਿਚ ਕਮੀਂ ਆਵੇਗੀ, ਇਹ ਵਿਚਾਰ ਅੰਬਰ ਇੰਟਰਨੈਸ਼ਨਲ ਪ੍ਰਾਈਵੇਟ ਲਿਮਟਿਡ ਫੈਕਟਰੀ ਵਿਖੇ ਸਮੂੰਹ ਕਰਮਚਾਰੀਆਂ ਅਤੇ ਅਧਿਕਾਰੀਆਂ ਨੂੰ ਆਵਾਜਾਈ ਨਿਯਮਾਂ, ਕਾਨੂੰਨਾਂ, ਅਸੂਲਾਂ, ਫਰਜ਼ਾਂ, ਜ਼ੁਮੇਵਾਰੀਆਂ ਨਿਭਾਉਣ ਲਈ ਜਾਗਰੂਕ ਕਰਨ ਦੇ ਪ੍ਰੋਗਰਾਮ ਵਿਖੇ, ਪਲਾਂਟ ਮੇਨੈਜਰ ਹਰਸਿਮਰਨ ਸਿੰਘ ਨੇ ਪ੍ਰਗਟ ਕੀਤੇ । ਇਸ ਮੌਕੇ ਪੰਜਾਬ ਪੁਲਸ ਆਵਾਜਾਈ ਸਿਖਿਆ ਸੈਲ ਦੇ ਏ. ਐਸ. ਆਈ. ਰਾਮ ਸਰਨ ਅਤੇ ਫਸਟ ਏਡ ਸੇਫਟੀ ਸਿਹਤ ਜਾਗਰੂਕਤਾ ਮਿਸ਼ਨ ਦੇ ਚੀਫ ਟ੍ਰੇਨਰ ਕਾਕਾ ਰਾਮ ਵਰਮਾ ਨੇ ਦੱਸਿਆ ਕਿ ਭਾਰਤੀ ਹਰਰੋਜ ਆਪਣੀਆਂ ਗਲਤੀਆਂ, ਲਾਪਰਵਾਹੀਆਂ, ਕਾਹਲੀ, ਤੇਜ਼ੀ ਨਾਸਮਝੀ, ਨਸ਼ਿਆਂ ਦੇ ਵਰਤੋਂ ਕਾਰਨ, ਸੜਕਾਂ ਤੇ 35000 ਤੋਂ ਵੱਧ ਲੋਕਾਂ ਤੇ ਮੁਸੀਬਤਾਂ ਆਉਂਦੀਆਂ ਹਨ, ਜਿਨ੍ਹਾਂ ਵਿੱਚ 500/600 ਲੋਕਾਂ ਦੀ ਮੌਤ,1200/ 1500 ਤੋ ਵੱਧ ਹਾਦਸਾਗ੍ਰਸਤ ਅਪਾਹਜ ਹੋ ਰਹੇ ਅਤੇ 300/400 ਤੋਂ ਵੱਧ ਚਾਲਕਾਂ ਨੂੰ ਜੇਲਾਂ ਵਿੱਚ ਜਾਣਾ ਪੈਂਦਾ ਹੈ। ਭਾਵ ਪ੍ਰਤੀ ਸਾਲ 200000 ਤੋਂ ਵੱਧ ਮੌਤਾਂ, 6 ਲੱਖ ਤੋਂ ਵੱਧ ਲੋਕਾਂ ਦਾ ਕੌਮੇ ਜਾਂ ਅਪਾਹਜ ਹੋਣਾ, 3/4 ਲੱਖ ਚਾਲਕਾਂ ਦਾ ਸੜਕਾਂ ਤੇ ਕਤਲ ਕਰਨ ਕਰਕੇ ਜੇਲਾਂ ਵਿੱਚ ਜਾਣਾ, ਕਿਸੇ ਸੰਸਾਰ ਯੁੱਧ ਤੋਂ ਘੱਟ ਨਹੀਂ । ਇਸ ਤਰ੍ਹਾਂ ਇੱਕ ਕਰੋੜ ਤੋਂ ਵੱਧ ਪਰਿਵਾਰਕ ਮੈਂਬਰਾਂ ਨੂੰ ਭਾਰੀ ਸਦਮੇਂ ਅਤੇ ਮਾਲੀ ਸਮਸਿਆਵਾਂ ਦਾ ਸਾਮਣਾ ਕਰਨਾ ਪੈਂਦਾ ਹੈ । ਉਨ੍ਹਾਂ ਨੇ ਹਾਦਸਿਆਂ, ਅਪਾਹਜ ਹੋਣ ਅਤੇ ਮੌਤਾਂ ਦੇ ਕਾਰਨਾਂ ਦੀ ਜਾਣਕਾਰੀ ਦਿੱਤੀ ਅਤੇ ਬਚਾਅ ਲਈ, ਨੈਸ਼ਨਲ ਹਾਈਵੇ ਤੇ ਸਾਵਧਾਨੀ ਨਾਲ ਚੱਲਦੇ ਹੋਏ, ਗੱਡੀਆਂ ਦੀ ਸਪੀਡ 80/90 ਤੱਕ, ਸਟੇਟ ਹਾਈਵੇ ਤੇ ਸਪੀਡ 50/60, ਸ਼ਹਿਰ ਦੀਆਂ ਸੜਕਾਂ ਤੇ ਸਪੀਡ 30/40 ਪ੍ਰਤੀ ਕਿਲੋਮੀਟਰ ਪ੍ਰਤੀ ਘੰਟਾ ਅਤੇ ਗਲੀਆਂ ਵਿੱਚ ਸਪੀਡ 15/20 ਰਖਣ ਵਾਲੇ ਹਾਦਸਿਆਂ ਅਤੇ ਮੁਸੀਬਤਾਂ ਤੋਂ ਬਚ ਸਕਦੇ ਹਨ । ਚੰਗੇ ਹੈਲਮਟ ਅਤੇ ਪੱਗੜੀਆਂ ਦੀ ਠੀਕ ਵਰਤੋਂ, ਸਿਰ ਦੀ ਸੱਟਾਂ ਅਤੇ ਲੋਕਾਂ ਨੂੰ ਕੌਮੇ ਬੇਹੋਸ਼ੀ ਅਪਾਹਜ ਹੋਣ ਤੋਂ ਬਚਾਉਂਦੇ ਹਨ । ਸੜਕ ਸੁਰੱਖਿਆ ਫੋਰਸ ਤੋਂ ਇਲਾਵਾ ਆਮ ਲੋਕਾਂ ਵਲੋਂ ਵੀ ਜ਼ਖਮੀਆਂ ਨੂੰ ਫਸਟ ਏਡ ਦੇਕੇ ਹਸਪਤਾਲ ਪਹੁੰਚਾਕੇ, ਕੀਮਤੀ ਜਾਨਾਂ ਬਚਾਈਆਂ ਜਾ ਸਕਦੀਆਂ ਹਨ, ਇਸ ਲਈ ਪੁਲਸ ਹੈਲਪ ਲਾਈਨ ਨੰਬਰ 112/181, ਐਂਬੂਲੈਂਸ ਲਈ 108, ਫਾਇਰ ਬ੍ਰਿਗੇਡ ਲਈ 101 ਅਤੇ ਸਾਇਬਰ ਸੁਰੱਖਿਆ ਲਈ 1930 ਨੰਬਰਾਂ ਦੀ ਜਾਣਕਾਰੀ ਦਿੱਤੀ। ਕਰਮਚਾਰੀਆਂ ਨੂੰ ਕਸਮ ਚੁਕਾਈ ਕਿ ਉਹ ਆਪਣੇ ਆਪ ਨੂੰ, ਆਪਣੀ ਸਿਹਤ, ਸਰੀਰਕ ਅੰਗਾਂ ਅਤੇ ਘਰ ਪਰਿਵਾਰਾਂ ਨੂੰ ਹਮੇਸ਼ਾ ਪਿਆਰ ਸਤਿਕਾਰ ਦੇਣਗੇ ਅਤੇ ਧਿਆਨ ਰੱਖਣ ਕਿ ਖੁਸ਼ੀਆਂ, ਅਨੰਦ, ਮਨਾਉਣ ਲਈ ਸੁਰਖਿਅਤ, ਖੁਸ਼ਹਾਲ ਰਹਿਕੇ ਸੱਭ ਦਾ ਘਰ ਪਹੁੰਚਣਾ ਜ਼ਰੂਰੀ ਹੈ ।
Related Post
Popular News
Hot Categories
Subscribe To Our Newsletter
No spam, notifications only about new products, updates.