post

Jasbeer Singh

(Chief Editor)

Patiala News

ਪਟਿਆਲਾ ਵਿਚ ਸਾਂਝਾ ਪ੍ਰੈੱਸ ਕਲੱਬ ਬਣਾਉਣ ਲਈ ਪੱਤਰਕਾਰ ਮਿਲੇ ਰਵਨੀਤ ਬਿੱਟੂ ਨੂੰ

post-img

ਪਟਿਆਲਾ ਵਿਚ ਸਾਂਝਾ ਪ੍ਰੈੱਸ ਕਲੱਬ ਬਣਾਉਣ ਲਈ ਪੱਤਰਕਾਰ ਮਿਲੇ ਰਵਨੀਤ ਬਿੱਟੂ ਨੂੰ ਵਿਰਾਸਤੀ ਲਾਲ ਕੋਠੀ ਵਿਚ ਸਾਂਝੀ ਪ੍ਰੈੱਸ ਕਲੱਬ ਬਣਾਉਣ ਲਈ ਮਦਦ ਮੰਗੀ ਪ‌‌‌ਟਿਆਲਾ, 11 ਦਸੰਬਰ : ਪਟਿਆਲਾ ਵਿਚ ਕਾਫ਼ੀ ਲੰਬੇ ਸਮੇਂ ਤੋਂ ਪੱਤਰਕਾਰਾਂ ਦੀ ਰਜਿਸਟਰਡ ਸੰਸਥਾ ਮੀਡੀਆ ਵੈੱਲਫੇਅਰ ਐਸੋਸੀਏਸ਼ਨ ਵੱਲੋਂ ਅੱਜ ਪ੍ਰਧਾਨ ਪਰਮਜੀਤ ਸਿੰਘ ਲਾਲੀ ਦੀ ਅਗਵਾਈ ਵਿਚ ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਨਾਲ ਮੁਲਾਕਾਤ ਕੀਤੀ, ਇਸ ਵੇਲੇ ਉਨ੍ਹਾਂ ਪੱਤਰਕਾਰਾਂ ਨੂੰ ਦਰਪੇਸ਼ ਮੁਸ਼ਕਲਾਂ ਬਾਰੇ ਵਿਚਾਰ ਚਰਚਾ ਕਰਦਿਆਂ ਇਹ ਮੰਗ ਰੱਖੀ ਕਿ ਪਟਿਆਲਾ ਵਿਚ ਸਾਰੇ ਪੱਤਰਕਾਰਾਂ ਲਈ ਸਾਂਝਾ ਪ੍ਰੈੱਸ ਕਲੱਬ ਨਹੀਂ ਹੈ, ਜਿਸ ਕਰਕੇ ਇੱਥੇ ਇਕ ਸਾਂਝਾ ਪ੍ਰੈੱਸ ਕਲੱਬ ਬਣਾਉਣ ਲਈ ਚਾਰਾਜੋਈ ਦੀ ਲੋੜ ਹੈ । ਇਸ ਗੱਲ ਦੀ ਰਵਨੀਤ ਬਿੱਟੂ ਨੇ ਹਾਮੀ ਵੀ ਭਰੀ ਕਿ ਉਹ ਇਸ ਸਬੰਧੀ ਵਿਭਾਗ ਨਾਲ ਗੱਲ ਕਰਨਗੇ ਕਿ ਪਟਿਆਲਾ ਵਿਚ ਇਕ ਸਾਂਝਾ ਪ੍ਰੈੱਸ ਕਲੱਬ ਬਣਾਇਆ ਜਾਵੇ । ਅੱਜ ਪ੍ਰਧਾਨ ਪਰਮਜੀਤ ਸਿੰਘ ਲਾਲੀ, ਅਨਿਲ ਠਾਕਰ, ਚਰਨਜੀਵ ਜੋਸ਼ੀ, ਕੰਵਰ ਬੇਦੀ ਆਦਿ ਸਾਰੇ ਪੱਤਰਕਾਰਾਂ ਰਵਨੀਤ ਬਿੱਟੂ ਕੋਲ ਇਹ ਸਾਂਝੇ ਤੌਰ ਤੇ ਬੇਨਤੀ ਕੀਤੀ ਕਿ ਪ‌ਟਿਆਲਾ ਵਿਚ ਪ੍ਰਿੰਟ ਮੀਡੀਆ ਦੇ ਇਕ ਹਿੱਸੇ ਨੇ ਆਪਣੇ ਤੌਰ ਤੇ ਕਲੱਬ ਬਣਾ ਰੱਖਿਆ, ਇਲੈਕਟ੍ਰੋਨਿਕ ਮੀਡੀਆ ਦੇ ਕਈ ਸਾਰੇ ਗਰੁੱਪ ਬਣੇ ਹਨ, ਜਿਸ ਕਰਕੇ ਸਰਕਾਰਾਂ ਪ੍ਰਤੀ ਵੀ ਪੱਤਰਕਾਰਾਂ ਦੀ ਨਰਾਜ਼ਗੀ ਬਣੀ ਰਹਿੰਦੀ ਹੈ । ਉਨ੍ਹਾਂ ਕਿਹਾ ਕਿ ਇੱਥੇ ਵਿਰਾਸਤੀ ਲਾਲ ਕੋਠੀ ਜੋ ਖ਼ਾਲੀ ਪਈ ਖੰਡਰ ਬਣ ਰਹੀ ਹੈ, ਉੱਥੇ ਸਾਰੇ ਪੱਤਰਕਾਰਾਂ ਲਈ ਸਾਂਝਾ ਪ੍ਰੈੱਸ ਕਲੱਬ ਬਣਾਇਆ ਜਾਵੇ, ਜਿਸ ਦਾ ਪ੍ਰਬੰਧ ਭਾਵੇਂ ਸਰਕਾਰ ਕੋਲ ਹੋਵੇ ਤੇ ਜਿੱਥੇ ਪੱਤਰਕਾਰਾਂ ਲਈ ਮੈਂਬਰਸ਼ਿਪ ਮੁਫ਼ਤ ਹੋਵੇ ਤੇ ਜੇਕਰ ਕੋਈ ਹੋਰ ਇੱਥੇ ਮੈਂਬਰਸ਼ਿਪ ਲੈਣਾ ਚਾਹੇ ਤਾਂ ਉਸ ਨੂੰ ਵੀ ਰੁਪਿਆ ਦੀ ਮੈਂਬਰਸ਼ਿਪ ਦਿੱਤੀ ਜਾਵੇ, ਇਸ ਨਾਲ ਵਿਰਾਸਤੀ ਕੋਠੀ ਵਿਚ ਆਮ ਲੋਕਾਂ ਨੂੰ ਵੀ ਬੈਠਣ ਲਈ ਥਾਂ ਮਿਲੇਗੀ ਤੇ ਪੱਤਰਕਾਰਾਂ ਨੂੰ ਵੀ ਸਾਂਝੀ ਥਾਂ ਬੈਠਣ ਲਈ ਮਿਲ ਜਾਵੇਗੀ ਜਿਸ ਨਾਲ ਵਿਰਾਸਤੀ ਲਾਲ ਕੋਠੀ ਦੀ ਸੰਭਾਲ ਵੀ ਹੋ ਜਾਵੇਗੀ ਤੇ ਸਰਕਾਰ ਨੂੰ ਆਮਦਨ ਦਾ ਵੀ ਸਾਧਨ ਬਣ ਜਾਵੇਗਾ । ਇਸ ਬਾਰੇ ਕੇਂਦਰੀ ਮੰਤਰੀ ਰਵਨੀਤ ਬਿੱਟੂ ਨੇ ਸਬੰਧਿਤ ਵਿਭਾਗ ਨਾਲ ਗੱਲ ਕਰਕੇ ਇਸ ਮੁੱਦੇ ਨੂੰ ਪੱਤਰਕਾਰਾਂ ਦੇ ਪੱਖ ਵਿਚ ਕਰਨ ਦਾ ਭਰੋਸਾ ਦਿੱਤਾ ।

Related Post