RBI ਨੇ ਮੋਬਾਈਲ ਪੈਸੇ ਦੀ ਲੈਣ-ਦੇਣ ਲਈ ਨਵੀਆਂ ਸੀਮਾਵਾਂ ਦੀ ਪੇਸ਼ਕਸ਼ ਕੀਤੀ....
RBI Policy:( ੯ ਅਕਤੂਬਰ ੨੦੨੪ ) : ਹੁਣ UPI 123 ਪੇਅ ਲਈ ਪ੍ਰਤੀ ਲੈਣ-ਦੇਣ ਦੀ ਸੀਮਾ 5,000 ਤੋਂ ਵਧ ਕੇ 10,000 ਰੁਪਏ ਹੋ ਗਈ ਹੈ। ਇਸ ਤੋਂ ਇਲਾਵਾ UPI Lite ਵਾਲੇਟ ਦੀ ਸੀਮਾ 2,000 ਤੋਂ ਵਧਾ ਕੇ 5,000 ਕਰ ਦਿੱਤੀ ਗਈ ਹੈ, ਅਤੇ UPI Lite ਲਈ ਪ੍ਰਤੀ-ਲੈਣ-ਦੇਣ ਦੀ ਸੀਮਾ ਵੀ 100 ਤੋਂ ਵਧਾ ਕੇ 500 ਕਰ ਦਿੱਤੀ ਗਈ ਹੈ।ਇਸ ਤੋਂ ਪਹਿਲਾਂ 8 ਅਗਸਤ, 2024 ਦੀ ਮੁਦਰਾ ਨੀਤੀ ਵਿੱਚ RBI ਨੇ UPI ਰਾਹੀਂ ਟੈਕਸ ਭੁਗਤਾਨ ਦੀ ਸੀਮਾ ਨੂੰ 1 ਲੱਖ ਰੁਪਏ ਤੋਂ ਵਧਾ ਕੇ 5 ਲੱਖ ਰੁਪਏ ਕਰਨ ਦਾ ਐਲਾਨ ਕੀਤਾ ਸੀ।PwC ਇੰਡੀਆ ਦੀ ਇੱਕ ਰਿਪੋਰਟ ਦੇ ਅਨੁਸਾਰ UPI ਉਤੇ ਲੈਣ-ਦੇਣ ਦੀ ਗਿਣਤੀ 2028-29 ਤੱਕ 439 ਬਿਲੀਅਨ ਤੱਕ ਵਧਣ ਦੀ ਉਮੀਦ ਹੈ, ਜੋ ਪਿਛਲੇ ਵਿੱਤੀ ਸਾਲ ਵਿਚ ਲਗਭਗ 131 ਬਿਲੀਅਨ ਸੀ। ਖਾਸ ਗੱਲ ਇਹ ਹੈ ਕਿ ਇਹ ਅੰਕੜਾ ਕੁੱਲ ਰਿਟੇਲ ਡਿਜੀਟਲ ਪੇਮੈਂਟ ਦਾ 91 ਫੀਸਦੀ ਹੈ।
