
ਆਰਜੀ ਕਰ ਮਾਮਲਾ: ਸੀਬੀਆਈ ਨੇ ਖ਼ੂਨ ਦੇ ਧੱਬੇ, ਮੁਲਜ਼ਮ ਦੀ ਡੀਐੱਨਏ ਰਿਪੋਰਟ ਸਣੇ 11 ਸਬੂਤ ਸੂਚੀਬੱਧ ਕੀਤੇ
- by Jasbeer Singh
- October 9, 2024

ਆਰਜੀ ਕਰ ਮਾਮਲੇ ਵਿਚ ਸੀਬੀਆਈ ਨੇ ਖ਼ੂਨ ਦੇ ਧੱਬੇ, ਮੁਲਜ਼ਮ ਦੀ ਡੀਐੱਨਏ ਰਿਪੋਰਟ ਸਣੇ 11 ਸਬੂਤ ਸੂਚੀਬੱਧ ਕੀਤੇ ਕੋਲਕਾਤਾ : ਕੇਂਦਰੀ ਜਾਂਚ ਏਜੰਸੀ ਸੀ. ਬੀ. ਆਈ. ਨੇ ਆਰਜੀ ਕਰ ਹਸਪਤਾਲ ਵਿੱਚ ਮਹਿਲਾ ਡਾਕਟਰ ਨਾਲ ਕਥਿਤ ਜਬਰ-ਜਨਾਹ ਤੇ ਹੱਤਿਆ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਕੋਲਕਾਤਾ ਪੁਲੀਸ ਦੇ ਵਾਲੰਟੀਅਰ ਸੰਜੇ ਰਾਏ ਨੂੰ ਇਕੱਲਾ ਮੁਲਜ਼ਮ ਠਹਿਰਾਉਣ ਲਈ ਆਪਣੇ ਦੋਸ਼ ਪੱਤਰ ਵਿੱਚ ਡੀ. ਐੱਨ. ਏ. ਅਤੇ ਖ਼ੂਨ ਦੇ ਨਮੂਨਿਆਂ ਦੀ ਰਿਪੋਰਟ ਵਰਗੇ 11 ਸਬੂਤ ਸੂਚੀਬੱਧ ਕੀਤੇ ਹਨ। ਸੀ. ਬੀ. ਆਈ. ਨੇ ਰਾਏ ਖਿਲਾਫ਼ ਸਬੂਤ ਵਜੋਂ ਮ੍ਰਿਤਕ ਡਾਕਟਰ ਦੇ ਸਰੀਰ ਵਿੱਚ ਮੁਲਜ਼ਮ ਦੇ ਡੀਐੱਨਏ ਦੀ ਮੌਜੂਦਗੀ, ਛੋਟੇ ਵਾਲ, ਮ੍ਰਿਤਕਾ ਦੇ ਖ਼ੂਨ ਦੇ ਧੱਬੇ, ਰਾਏ ਦੇ ਸਰੀਰ ’ਤੇ ਸੱਟਾਂ, ਸੀਸੀਟੀਵੀ ਫੁਟੇਜ ਅਤੇ ‘ਕਾਲ ਡਿਟੇਲ ਰਿਕਾਰਡ’ (ਸੀਡੀਆਰ) ਮੁਤਾਬਕ ਉਸ ਦੇ ਮੋਬਾਈਲ ਫੋਨ ਦੀ ਲੋਕੇਸ਼ਨ ਦਾ ਜ਼ਿਕਰ ਕੀਤਾ ਹੈ। ਦੋਸ਼ ਪੱਤਰ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਰਾਏ ਨੂੰ ਮਹਿਲਾ ਡਾਕਟਰ ਵੱਲੋਂ ਕੀਤੇ ਗਏ ਵਿਰੋਧ/ਸੰਘਰਸ਼ ਦੇ ਨਿਸ਼ਾਨ ਵਜੋਂ ਜ਼ੋਰ-ਜਬਰਦਸਤੀ ਨਾਲ ਲੱਗਣ ਵਾਲੀਆਂ ਸੱਟਾਂ ਲੱਗੀਆਂ ਸਨ ।