ਰੈਸਟੋਰੈਂਟ ਮਾਲਕ ਵੱਲੋਂ ਮਾਰੀ ਗਈ ਖ਼ੁਦ ਨੂੰ ਗੋਲੀ ਗੁਰਦਾਸਪੁਰ, 6 ਜਨਵਰੀ 2026 : ਪੰਜਾਬ ਦੇ ਅੰਮ੍ਰਿਤਸਰ ਨੈਸ਼ਨਲ ਹਾਈਵੇ 'ਤੇ ਬਬਰੀ ਨਾਕੇ ਦੇ ਨਜ਼ਦੀਕ ਚਾਏ ਚੂਰੀ ਰੈਸਟੋਰੈਂਟ ਦੇ ਮਾਲਕ ਨੇ ਰੈਸਟੋਰੈਂਟ ਦੇ ਵਿੱਚ ਖ਼ੁਦ ਨੂੰ ਗੋਲੀ ਮਾਰ ਲਈ ਹੈ । ਜਿਸ ਕਾਰਨ ਹਾਲਤ ਗੰਭੀਰ ਹੋਣ ਕਰਕੇ ਉਸਨੂੰ ਹਸਪਤਾਲ 'ਚ ਦਾਖਲ ਕਰਾਇਆ ਗਿਆ ਹੈ । ਗੋਲੀ ਚੱਲਣ ਦਾ ਪਤਾ ਚਲਦਿਆਂ ਹੀ ਪੁਲਸ ਨੇ ਦਿੱਤੀ ਮੌਕੇ ਤੇ ਪਹੁੰਚ ਜਿਸ ਰੈਸਟੋਰੈਂਟ ਦੇ ਮਾਲਕ ਨੇ ਖ਼ੁਦ ਨੂੰ ਗੋਲੀ ਮਾਰੀ ਹੈ ਦਾ ਨਾਮ ਮਨਪ੍ਰੀਤ ਸਿੰਘ ਹੈ ਅਤੇ ਉਹ ਪਿੰਡ ਜੀਵਨਵਾਲ ਦਾ ਸਾਬਕਾ ਸਰਪੰਚ ਵੀ ਹੈ ਅਤੇ ਕਾਂਗਰਸ ਪਾਰਟੀ ਨਾਲ ਸੰਬੰਧ ਰੱਖਦਾ ਹੈ । ਗੋਲੀ ਚੱਲਣ ਦੀ ਸੂਚਨਾ ਮਿਲਣ ਤੋਂ ਬਾਅਦ ਤੁਰੰਤ ਮੌਕੇ 'ਤੇ ਪੁਲਿਸ ਦੇ ਸੀਨੀਅਰ ਅਧਿਕਾਰੀ ਡੀ. ਐਸ. ਪੀ. (ਸਿਟੀ) ਮੋਹਨ ਸਿੰਘ, ਐਸ. ਐਚ. ਓ. ਸਦਰ ਅਮਨਦੀਪ ਸਿੰਘ ਮੌਕੇ 'ਤੇ ਪਹੁੰਚੇ, ਜਿਨਾਂ ਵੱਲੋਂ ਵਿਅਕਤੀ ਨੂੰ ਹਸਪਤਾਲ 'ਚ ਦਾਖਿਲ ਕਰਵਾਇਆ ਗਿਆ । ਜਿੱਥੇ ਡਾਕਟਰ ਵੱਲੋਂ ਜਾਣਕਾਰੀ ਦਿੰਦੇ ਹੋਏ ਕਿਹਾ ਗਿਆ ਕਿ ਵਿਅਕਤੀ ਦੀ ਹਾਲਤ ਗੰਭੀਰ ਹੈ ਅਤੇ ਇਲਾਜ ਜਾਰੀ ਹੈ । ਡੀ. ਐਸ. ਪੀ. ਸਿਟੀ ਨੇ ਕੀ ਦਿੱਤੀ ਜਾਣਕਾਰੀ ਘਟਨਾ ਸਬੰਧੀ ਜਾਣਕਾਰੀ ਦਿੰਦੇ ਹੋਏ ਡੀ. ਐਸ. ਪੀ. (ਸਿਟੀ) ਮੋਹਨ ਸਿੰਘ ਨੇ ਦੱਸਿਆ ਕਿ ਉਹਨਾਂ ਨੂੰ ਸੂਚਨਾ ਮਿਲੀ ਸੀ ਕਿ ਰੈਸਟੋਰੈਂਟ ਵਿੱਚ ਗੋਲੀ ਚੱਲੀ ਹੈ ਜਦੋਂ ਉਹਨਾਂ ਨੇ ਆ ਕੇ ਦੇਖਿਆ ਤਾਂ ਰੈਸਟੋਰੈਂਟ ਦੇ ਮਾਲਿਕ ਮਨਪ੍ਰੀਤ ਸਿੰਘ ਦੇ ਮੋਢੇ 'ਤੇ ਗੋਲੀ ਲੱਗੀ ਹੋਈ ਹੈ, ਜਿਸ ਨੂੰ ਜ਼ਖਮੀ ਹਾਲਤ ਵਿੱਚ ਗੁਰਦਾਸਪੁਰ ਦੇ ਨਿਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ । ਫਿਲਹਾਲ ਉਹ ਵੱਲੋਂ ਆਪਣੇ ਆਪ ਨੂੰ ਗੋਲੀ ਮਾਰਨ ਦੇ ਕਾਰਨਾਂ ਦਾ ਪਤਾ ਨਹੀਂ ਲੱਗਿਆ ਹੈ । ਡੀ. ਐਸ. ਪੀ. ਨੇ ਦੱਸਿਆ ਕਿ ਉਹਨਾਂ ਨੂੰ ਆਸ-ਪਾਸ ਦੇ ਲੋਕਾਂ ਨੇ ਦੱਸਿਆ ਕਿ ਲੋਕਾਂ ਦੇ ਦੱਸਣ ਮੁਤਾਬਿਕ ਕਿ ਨੌਜਵਾਨ ਨੇ ਆਪਣੇ ਆਪ ਨੂੰ ਖ਼ੁਦ ਗੋਲੀ ਮਾਰੀ ਹੈ ਪਰ ਇਹ ਜਾਂਚ ਕੀਤੀ ਜਾ ਰਹੀ ਹੈ ਗੋਲ਼ੀ ਖ਼ੁਦ ਮਾਰੀ ਗਈ ਹੈ ਜਾਂ ਫਿਰ ਅਚਾਨਕ ਚੱਲੀ ਹੈ ।
